Milk After Non-Veg : ਨਾਨ-ਵੈਜ ਖਾਣ ਤੋਂ ਬਾਅਦ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ? ਜਾਣੋ ਇੱਥੇ

ਨਾਨ-ਵੈਜ ਖਾਣ ਤੋਂ ਬਾਅਦ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ। ਕੀ ਇਸ ਪਿੱਛੇ ਕੋਈ ਸੱਚਾਈ ਹੈ ਜਾਂ ਇਹ ਸਿਰਫ਼ ਇੱਕ ਮਿੱਥ ਹੈ? ਪੜ੍ਹੋ ਪੂਰੀ ਖ਼ਬਰ...

By  Dhalwinder Sandhu June 28th 2024 03:37 PM

Milk After Non-Veg: ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋ ਹੋ ਜੋ ਇੱਕ ਗਲਾਸ ਮਿਲਕ ਸ਼ੇਕ ਜਾਂ ਦੁੱਧ ਨਾਲ ਨਾਨ-ਵੈਜ ਖਾਣਾ ਪਸੰਦ ਕਰਦੇ ਹਨ। ਜੇਕਰ ਹਾਂ, ਤਾਂ ਤੁਹਾਨੂੰ ਇਹ ਲੇਖ ਜ਼ਰੂਰ ਪੜ੍ਹਨਾ ਚਾਹੀਦਾ ਹੈ ! ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਬਜ਼ੁਰਗ ਰਾਤ ਦੇ ਖਾਣੇ 'ਚ ਚਿਕਨ ਜਾਂ ਮਟਨ ਖਾਣ ਤੋਂ ਬਾਅਦ ਦੁੱਧ ਪੀਣ ਤੋਂ ਕਿਉਂ ਮਨ੍ਹਾ ਕਰਦੇ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਇਸ ਲੇਖ 'ਚ ਇਹ ਦਸਣ ਦੀ ਕੋਸ਼ਿਸ਼ ਕਰਾਂਗੇ ਕਿ ਨਾਨ-ਵੈਜ ਖਾਣ ਤੋਂ ਬਾਅਦ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ। ਕੀ ਇਸ ਪਿੱਛੇ ਕੋਈ ਸੱਚਾਈ ਹੈ ਜਾਂ ਇਹ ਸਿਰਫ਼ ਇੱਕ ਮਿੱਥ ਹੈ? ਤਾਂ ਆਉ ਜਾਣਦੇ ਹਾਂ ਕੀ ਕਹਿੰਦੇ ਹਨ? 

ਆਯੁਰਵੇਦ ਕੀ ਕਹਿੰਦਾ ਹੈ?

ਆਯੁਰਵੇਦ ਮੁਤਾਬਕ ਦੁੱਧ ਦੇ ਨਾਲ ਨਾਨ-ਵੈਜ ਖਾਣਾ ਗਲਤ ਮੰਨਿਆ ਜਾਂਦਾ ਹੈ। ਕਿਉਂਕਿ ਹਰ ਭੋਜਨ 'ਚ ਵੱਖ-ਵੱਖ ਊਰਜਾ ਹੁੰਦੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦੁੱਧ ਨਾਲ ਨਾਨ-ਵੈਜ ਖਾਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਚੰਗਾ ਵਿਚਾਰ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਇਕੱਠੇ ਖਾਣ ਨਾਲ ਤੁਹਾਡੇ ਸਰੀਰ ਦਾ ਸੰਤੁਲਨ ਵਿਗੜ ਸਕਦਾ ਹੈ, ਜਿਸ ਨਾਲ ਚਮੜੀ ਦੀ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜਿਵੇਂ ਤੁਸੀਂ ਜਾਣਦੇ ਹੋ ਕਿ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਸਹੀ ਵਾਤਾਵਰਣ ਹੋਣਾ ਜ਼ਰੂਰੀ ਹੁੰਦਾ ਹੈ, ਜੋ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਬਿਹਤਰ ਢੰਗ ਨਾਲ ਜਜ਼ਬ ਕਰਨ 'ਚ ਮਦਦ ਕਰਦਾ ਹੈ। ਆਯੁਰਵੇਦ ਮੁਤਾਬਕ ਇਨ੍ਹਾਂ ਸਾਰੇ ਕਾਰਨਾਂ ਦੇ ਬਾਵਜੂਦ, ਜੇਕਰ ਤੁਸੀਂ ਅਜੇ ਵੀ ਆਪਣੀ ਖੁਰਾਕ 'ਚ ਨਾਨ-ਵੈਜ ਅਤੇ ਦੁੱਧ ਦੋਵਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਲਗਭਗ 2-3 ਘੰਟਿਆਂ ਦੇ ਅੰਤਰਾਲ 'ਤੇ ਇਨ੍ਹਾਂ ਦੋਵਾਂ ਪ੍ਰੋਟੀਨ ਵਾਲੇ ਭੋਜਨਾਂ ਦਾ ਸੇਵਨ ਕਰਦੇ ਹੋ। ਦਸ ਦਈਏ ਕਿ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਦੇ ਬਿਹਤਰ ਪਾਚਨ ਅਤੇ ਸੋਖਣ 'ਚ ਮਦਦ ਕਰਦਾ ਹੈ।

ਫੂਡ ਪੁਆਇਜ਼ਨਿੰਗ ਹੋ ਸਕਦੀ ਹੈ 

ਮਾਹਿਰਾਂ ਮੁਤਾਬਕ ਦੁੱਧ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਖਣਿਜ, ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ ਅਤੇ ਇਹ ਬਹੁਤ ਪੌਸ਼ਟਿਕ ਵੀ ਹੈ। ਵੈਸੇ ਤਾਂ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਚਿਕਨ ਖਾਣ ਤੋਂ ਬਾਅਦ ਦੁੱਧ ਪੀਣਾ ਨੁਕਸਾਨਦੇਹ ਹੈ ਜਾਂ ਇਸ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਕਿਉਂਕਿ ਕੁਝ ਲੋਕ ਮੰਨਦੇ ਹਨ ਕਿ ਦੁੱਧ ਅਤੇ ਚਿਕਨ ਨੂੰ ਇਕੱਠੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ। ਦਸ ਦਈਏ ਕਿ ਇਹ ਵਿਸ਼ਵਾਸ ਇਸ ਵਿਚਾਰ 'ਤੇ ਅਧਾਰਤ ਹੈ ਕਿ ਚਿਕਨ ਅਤੇ ਦੁੱਧ ਅਸੰਗਤ ਭੋਜਨ ਹਨ, ਅਤੇ ਇੰਨ੍ਹਾਂ ਨੂੰ ਇਕੱਠੇ ਖਾਣ ਨਾਲ ਬਦਹਜ਼ਮੀ, ਫੁੱਲਣਾ ਅਤੇ ਹੋਰ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ 

ਇਸ ਧਾਰਨਾ ਦੇ ਪਿੱਛੇ ਸਿਧਾਂਤ ਇਹ ਹੈ ਕਿ ਚਿਕਨ ਇੱਕ ਪ੍ਰੋਟੀਨ-ਅਮੀਰ ਭੋਜਨ ਹੈ ਜਿਸ ਨੂੰ ਪਾਚਨ ਦੌਰਾਨ ਟੁੱਟਣ ਲਈ ਇੱਕ ਤੇਜ਼ਾਬੀ ਵਾਤਾਵਰਣ ਦੀ ਲੋੜ ਹੁੰਦੀ ਹੈ, ਜਦੋਂ ਕਿ ਦੁੱਧ ਇੱਕ ਖਾਰੀ ਭੋਜਨ ਹੈ ਜੋ ਪੇਟ ਦੇ ਐਸਿਡ ਨੂੰ ਬੇਅਸਰ ਕਰ ਸਕਦਾ ਹੈ। ਇਸ ਨਾਲ ਪੇਟ 'ਚ ਰਸਾਇਣਕ ਪ੍ਰਤੀਕ੍ਰਿਆਵਾਂ ਕਾਰਨ ਬੇਅਰਾਮੀ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਵੈਸੇ ਤਾਂ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਨਾਨ-ਵੈਜ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਨੁਕਸਾਨਦੇਹ ਹੈ ਜਾਂ ਇਸ ਨਾਲ ਸਿਹਤ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਜੇਕਰ ਤੁਸੀਂ ਇਸ ਮਿਸ਼ਰਣ ਦਾ ਸੇਵਨ ਕਰਨ ਤੋਂ ਬਾਅਦ ਪਾਚਨ ਸੰਬੰਧੀ ਸਮੱਸਿਆਵਾਂ ਦਾ ਅਨੁਭਵ ਕਰਦੇ ਹੋ, ਤਾਂ ਇਸ ਤੋਂ ਬਚਣਾ ਸਭ ਤੋਂ ਵਧੀਆ ਹੋਵੇਗਾ।

ਇਹ ਵੀ ਪੜ੍ਹੋ: Breast Cancer : ਕੀ ਹੁੰਦਾ ਹੈ ਛਾਤੀ ਦਾ ਕੈਂਸਰ ? ਜਾਣੋ ਇਸਦੇ ਕਾਰਨ, ਲੱਛਣ, ਇਲਾਜ ਤੇ ਇਸਦੇ ਕਿੰਨ੍ਹੇ ਹੁੰਦੇ ਹਨ ਪੜਾਅ ?

ਇਹ ਵੀ ਪੜ੍ਹੋ: Amarnath Yatra : ਬਾਬਾ ਬਰਫਾਨੀ ਦੀ ਯਾਤਰਾ ਸ਼ੁਰੂ, ਮੁਸ਼ਕਲ ਹੋਣ ਦੇ ਬਾਵਜੂਦ ਲੋਕ ਕਿਉਂ ਕਰਦੇ ਹਨ ਅਮਰਨਾਥ ਯਾਤਰਾ ? ਜਾਣੋ

Related Post