ਮੋਹਾਲੀ ਚ ਮਾਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋਲੀਆਂ, ਇੱਕ ਦੀ ਮੌਤ

By  Amritpal Singh March 4th 2024 01:23 PM
ਮੋਹਾਲੀ ਚ ਮਾਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋਲੀਆਂ, ਇੱਕ ਦੀ ਮੌਤ

Firing in Mohali: ਮੋਹਾਲੀ ਦੇ ਸੈਕਟਰ 67 ਸਥਿਤ ਸੀਪੀ ਮਾਲ ਦੇ ਬਾਹਰ ਸੋਮਵਾਰ ਨੂੰ ਹੋਈ ਜ਼ਬਰਦਸਤ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 17-18 ਰਾਉਂਡ ਫਾਇਰ ਕੀਤੇ ਗਏ। ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

ਪੁਲਿਸ ਨੇ ਲਾਸ਼ ਦੇ ਨੇੜੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ 'ਤੇ ਦਰਜਨ ਦੇ ਕਰੀਬ ਖੋਲ ਮਿਲੇ ਹਨ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਮ੍ਰਿਤਕ ਦੀ ਉਮਰ 45 ਤੋਂ 50 ਸਾਲ ਦੇ ਕਰੀਬ ਹੈ।

 

Related Post