Shopkeeper Mix Urine in Juice : ਜੂਸ 'ਚ ਪਿਸ਼ਾਬ ਮਿਲਾ ਕੇ ਗਾਹਕਾਂ ਨੂੰ ਦਿੰਦਾ ਸੀ ਦੁਕਾਨਦਾਰ, ਪਿਸ਼ਾਬ ਨਾਲ ਭਰੇ ਕੈਂਟਰ ਸਮੇਤ ਗ੍ਰਿਫਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਜੂਸ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ 15 ਸਾਲਾ ਬੇਟੇ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਇਹ ਮਾਮਲਾ ਕਥਿਤ ਤੌਰ 'ਤੇ ਗਾਹਕਾਂ ਨੂੰ ਪਿਸ਼ਾਬ ਵਿਚ ਮਿਲਾ ਕੇ ਫਲਾਂ ਦਾ ਜੂਸ ਦੇਣ ਨਾਲ ਸਬੰਧਤ ਹੈ।

By  Aarti September 14th 2024 12:06 PM

Shopkeeper Mix Urine in Juice : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਜੂਸ ਵੇਚਣ ਵਾਲਾ ਲੋਕਾਂ ਨੂੰ ਪਿਸ਼ਾਬ ਵਿੱਚ ਮਿਲਾ ਕੇ ਜੂਸ ਪਿਲਾਉਂਦਾ ਸੀ। ਫਿਲਹਾਲ ਸ਼ਿਕਾਇਤ ਤੋਂ ਬਾਅਦ ਦੋਸ਼ੀ ਜੂਸ ਵੇਚਣ ਵਾਲੇ ਅਤੇ ਉਸ ਦੇ 15 ਸਾਲ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਜੂਸ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ 15 ਸਾਲਾ ਬੇਟੇ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਇਹ ਮਾਮਲਾ ਕਥਿਤ ਤੌਰ 'ਤੇ ਗਾਹਕਾਂ ਨੂੰ ਪਿਸ਼ਾਬ ਵਿਚ ਮਿਲਾ ਕੇ ਫਲਾਂ ਦਾ ਜੂਸ ਦੇਣ ਨਾਲ ਸਬੰਧਤ ਹੈ। ਪੁਲਿਸ ਮੁਤਾਬਕ ਇਹ ਗ੍ਰਿਫਤਾਰੀ ਲੋਕਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਕੀਤੀ ਗਈ ਹੈ ਕਿ ਜੂਸ ਵੇਚਣ ਵਾਲਾ ਗਾਹਕਾਂ ਨੂੰ ਮਨੁੱਖੀ ਪਿਸ਼ਾਬ ਨਾਲ ਫਲਾਂ ਦਾ ਜੂਸ ਪਰੋਸ ਰਿਹਾ ਸੀ।

ਸਟਾਲ ਤੋਂ ਪਿਸ਼ਾਬ ਨਾਲ ਭਰਿਆ ਕੈਂਟਰ ਬਰਾਮਦ

ਏਸੀਪੀ ਅੰਕੁਰ ਵਿਹਾਰ ਭਾਸਕਰ ਵਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਆਮਿਰ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੇ ਜੂਸ ਸਟਾਲ ਦੀ ਤਲਾਸ਼ੀ ਲਈ। ਜਿੱਥੋਂ ਪਿਸ਼ਾਬ ਨਾਲ ਭਰਿਆ ਪਲਾਸਟਿਕ ਦਾ ਡੱਬਾ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮਾਲਕ ਤੋਂ ਪਿਸ਼ਾਬ ਨਾਲ ਭਰੇ ਕੰਟੇਨਰ ਬਾਰੇ ਪੁੱਛਗਿੱਛ ਕੀਤੀ ਗਈ, ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।

ਵਰਮਾ ਨੇ ਦੱਸਿਆ ਕਿ ਮਾਮਲੇ ਵਿੱਚ ਜੂਸ ਵੇਚਣ ਵਾਲੇ ਦੇ ਲੜਕੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਗਾਹਕ ਕਈ ਦਿਨਾਂ ਤੋਂ ਜੂਸ ਵੇਚਣ ਵਾਲੇ ਖ਼ਿਲਾਫ਼ ਸ਼ਿਕਾਇਤਾਂ ਕਰ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਫਿਲਹਾਲ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Himachal Bandh : ਹਿੰਦੂ ਸੰਗਠਨਾਂ ਨੇ ਹਿਮਾਚਲ ਬੰਦ ਦਾ ਦਿੱਤਾ ਸੱਦਾ; 2 ਘੰਟੇ ਦੁਕਾਨਾਂ ਬੰਦ ਰੱਖਣ ਦੀ ਕੀਤੀ ਅਪੀਲ

Related Post