Mumbai hit and run : BMW ਹਿੱਟ ਐਂਡ ਰਨ ਮਾਮਲੇ 'ਚ ਸ਼ਿਵ ਸੈਨਾ ਨੇਤਾ ਨੂੰ ਮਿਲੀ ਜ਼ਮਾਨਤ, ਡਰਾਈਵਰ ਰਿਮਾਂਡ 'ਤੇ ਭੇਜਿਆ

Mumbai hit and run : ਇਸ ਮਾਮਲੇ 'ਚ ਸੋਮਵਾਰ ਨੂੰ ਫਰਾਰ ਮੁਲਜ਼ਮ ਮਿਹਰ ਦੇ ਪਿਤਾ ਨੂੰ 15,000 ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ। ਡਰਾਈਵਰ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

By  KRISHAN KUMAR SHARMA July 9th 2024 12:31 PM

BMU hit and run : ਵਰਲੀ 'ਚ ਐਤਵਾਰ ਸਵੇਰੇ ਹੋਏ ਹਿੱਟ ਐਂਡ ਰਨ ਮਾਮਲੇ 'ਚ ਸ਼ਿਵ ਸੈਨਾ ਨੇਤਾ (Shiv Sena Leader) ਰਾਜੇਸ਼ ਸ਼ਾਹ ਨੂੰ ਜ਼ਮਾਨਤ ਮਿਲ ਗਈ ਹੈ। ਰਾਜੇਸ਼ ਸ਼ਾਹ ਦੇ ਬੇਟੇ 'ਤੇ ਬੀਐਮਡਬਲਿਊ ਕਾਰ ਨਾਲ ਔਰਤ ਨੂੰ ਕੁਚਲਣ ਦਾ ਦੋਸ਼ ਹੈ। ਇਸ ਮਾਮਲੇ 'ਚ ਸੋਮਵਾਰ ਨੂੰ ਫਰਾਰ ਮੁਲਜ਼ਮ ਮਿਹਰ ਦੇ ਪਿਤਾ ਨੂੰ 15,000 ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ। ਡਰਾਈਵਰ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੋਸ਼ ਹੈ ਕਿ ਮਿਹਰ ਸ਼ਾਹ ਬੀਐਮਡਬਲਿਊ ਕਾਰ ਚਲਾ ਰਿਹਾ ਸੀ ਜਦੋਂ ਸਕੂਟਰ ਸਵਾਰ ਜੋੜੇ ਨਾਲ ਟਕਰਾ ਗਈ। ਇਸ ਹਾਦਸੇ 'ਚ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਔਰਤ ਨੂੰ ਕਾਰ ਵੱਲੋਂ ਘਸੀਟਦੇ ਅਤੇ ਕੁਚਲਦੇ ਹੋਏ ਦੇਖਿਆ ਜਾ ਰਿਹਾ ਹੈ।

ਵਰਲੀ 'ਚ ਐਤਵਾਰ ਸਵੇਰੇ 5.30 ਵਜੇ ਵਾਪਰੀ ਇਸ ਘਟਨਾ 'ਚ 45 ਸਾਲਾ ਔਰਤ ਦੀ ਮੌਤ ਹੋ ਗਈ ਸੀ। ਔਰਤ ਦੀ ਪਛਾਣ ਕਵਿਤਾ ਨਖਵਾ ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਆਪਣੇ ਪਤੀ ਪ੍ਰਦੀਪ ਨਖਵਾ ਨਾਲ ਸਕੂਟੀ 'ਤੇ ਸਵਾਰ ਸੀ। ਚਸ਼ਮਦੀਦਾਂ ਅਨੁਸਾਰ ਇੱਕ ਤੇਜ਼ ਰਫ਼ਤਾਰ ਬੀਐਮਡਬਲਯੂ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਵਿਤਾ ਕਾਰ ਦੇ ਬੋਨਟ 'ਤੇ ਡਿੱਗ ਗਈ। ਇਸ ਤੋਂ ਬਾਅਦ ਕਾਰ ਉਸ ਨੂੰ ਘਸੀਟ ਕੇ ਲੈ ਗਈ।

ਸ਼ਿਵ ਸੈਨਾ ਨੇਤਾ ਰਾਜੇਸ਼ ਸ਼ਾਹ ਦਾ ਬੇਟਾ ਹੈ ਮਿਹਰ

ਪੁਲਿਸ ਮੁਤਾਬਕ ਮਿਹਰ ਸ਼ਾਹ BMW ਕਾਰ ਚਲਾ ਰਿਹਾ ਸੀ। ਮਿਹਰ ਸ਼ਿਵ ਸੈਨਾ ਨੇਤਾ ਰਾਜੇਸ਼ ਸ਼ਾਹ ਦਾ ਬੇਟਾ ਹੈ। ਘਟਨਾ ਤੋਂ ਬਾਅਦ ਮਿਹਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮਿਲੀ ਹੈ, ਜਿਸ ਵਿੱਚ ਇਸ ਖੌਫਨਾਕ ਘਟਨਾ ਨੂੰ ਕੈਦ ਕੀਤਾ ਗਿਆ ਹੈ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਕਵਿਤਾ ਦੀ ਸਾੜੀ ਕਾਰ 'ਚ ਫਸ ਗਈ ਅਤੇ ਉਸ ਨੂੰ ਕਰੀਬ ਡੇਢ ਕਿਲੋਮੀਟਰ ਤੱਕ ਘਸੀਟਿਆ ਗਿਆ। ਇੱਕ ਸਰੋਤ ਨੇ ਦੱਸਿਆ ਕਿ ਕਿਵੇਂ ਔਰਤ ਬੰਪਰ ਅਤੇ ਅਗਲੇ ਪਹੀਏ ਦੇ ਵਿਚਕਾਰ ਲਟਕਦੀ ਮਿਲੀ।

ਸੀਸੀਟੀਵੀ ਫੁਟੇਜ 'ਚ ਨਜ਼ਰ ਆਇਆ ਮਿਹਰ

ਪੁਲਿਸ ਸੂਤਰਾਂ ਨੇ ਅੱਗੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਮਿਹਰ ਨੇ ਸੀ ਲਿੰਕ ਦੇ ਵਰਲੀ ਸਿਰੇ 'ਤੇ ਕਾਰ ਨੂੰ ਰੋਕਿਆ। ਇਸ ਤੋਂ ਬਾਅਦ ਨੇਤਾ ਦੇ ਬੇਟੇ ਅਤੇ ਡਰਾਈਵਰ ਨੇ ਮਿਲ ਕੇ ਕਵਿਤਾ ਨੂੰ ਕਾਰ ਤੋਂ ਵੱਖ ਕੀਤਾ ਅਤੇ ਉਸ ਨੂੰ ਸੜਕ 'ਤੇ ਛੱਡ ਦਿੱਤਾ। ਫਿਰ ਦੋਵਾਂ ਨੇ ਕਾਰ ਵਿੱਚ ਥਾਂ ਬਦਲ ਲਈ। ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਕਾਰ ਨੂੰ ਥੋੜ੍ਹਾ ਪਿੱਛੇ ਕੀਤਾ ਅਤੇ ਫਿਰ ਅੱਗੇ ਵਧਿਆ। ਕਾਰ ਸੜਕ 'ਤੇ ਪਈ ਔਰਤ ਦੇ ਉਪਰੋਂ ਲੰਘ ਗਈ।

Related Post