ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਵਿਸਤਾਰ, ਪ੍ਰਭਜੋਤ ਧਾਲੀਵਾਲ ਮੁੱਖ ਬੁਲਾਰਾ ਤੇ ਅਭੈ ਢਿੱਲੋਂ ਬੁਲਾਰਾ ਨਿਯੁਕਤ, ਦੇਖੋ ਪੂਰੀ ਸੂਚੀ

By  KRISHAN KUMAR SHARMA April 1st 2024 07:53 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਦੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੌਂਜਵਾਨ ਆਗੂੁ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਯੂਥ ਵਿੰਗ ਦਾ ਮੁੱਖ ਬੁਲਾਰਾ ਅਤੇ ਗਿੱਦੜਬਾਹਾ ਹਲਕੇ ਨਾਲ ਸਬੰਧਤ ਨੌਂਜਵਾਨ ਆਗੂ ਅਭੈ ਸਿੰਘ ਢਿੱਲੋਂ ਨੂੰ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਮਲਕਪੁਰ ਨੂੰ ਲੋਕ ਸਭਾ ਹਲਕਾ ਪਟਿਆਲਾ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਹਰਸਿਮਰਨ ਸਿੰਘ ਬਾਜਵਾ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਝਿੰਜਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਕੰਗ ਨੂੰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਿਹਾਤੀ ਅਤੇ ਅਰਮਿੰਦਰ ਸਿੰਘ ਹੁਸੈਨਪੁਰ ਨੂੰ ਜਿਲਾ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ।

ਯੂਥ ਪ੍ਰਧਾਨ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਪੁਨੀਤਇੰਦਰ ਸਿੰਘ ਗਰੇਵਾਲ ਲੁਧਿਆਣਾ, ਅਮਨਦੀਪ ਸਿੰਘ ਐਡਵੋਕੇਟ ਬਸੌਲੀ, ਮਨਮੋਹਨ ਸਿੰਘ ਮਨੀ ਲੁਧਿਆਣਾ, ਹਰਸਿਮਰਨ ਸਿੰਘ ਸਿਮੂ ਸੇਖੋਂ ਲੁਧਿਆਣਾ, ਦੀਪ ਰਾਠੌਰ ਜਲੰਧਰ, ਪਵਿੱਤਰ ਸਿੰਘ ਛੀਨਾ ਰਾਜਾਸਾਂਸੀ, ਹਰਿੰਦਰ ਸਿੰਘ ਭੰਗੂ ਹਰਪਾਲਪੁਰ, ਮਨਦੀਪ ਸਿੰਘ ਥਿਆੜਾ, ਕੁਲਦੀਪ ਸਿੰਘ ਰੇਡੂ, ਜੀਤ ਜਲਾਨ ਸੰਗਰੂਰ, ਕੁਲਦੀਪ ਸਿੰਘ ਬੁੰਗਰ ਸੰਗਰੂਰ ਅਤੇ ਅਭੀਜੀਤ ਸਿੰਘ ਰੂਬਲ ਗਿੱਲ ਬਰਨਾਲਾ ਦੇ ਨਾਮ ਸ਼ਾਮਲ ਹਨ।

ਇਸਤੋਂ ਇਲਾਵਾ ਯੂਥ ਵਿੰਗ ਦੇ ਜਨਰਲ ਸਕੱਤਰ 'ਚ ਪੁਸ਼ਪਿੰਦਰ ਸਿੰਘ ਅੰਮ੍ਰਿਤਸਰ ਦੱਖਣੀ, ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੱਖਣੀ, ਦੀਪੂ ਘਈ ਲੁਧਿਆਣਾ, ਹਰਸਿਮਰਨ ਸਿੰਘ ਸੰਧੂ ਲੁਧਿਆਣਾ, ਗੁਰਜੀਤਪਾਲ ਸਿੰਘ ਬਿੰਨੀ ਮੌੜ, ਸੁਖਵਿੰਦਰ ਸਿੰਘ ਦੌਲਤਪੁਰ ਪਾਇਲ, ਕਰਮਵੀਰ ਸਿੰਘ ਗੋਰਾਇਆ ਜਲਾਲਬਾਦ, ਨਿਰਵੈਰ ਸਿੰਘ ਸਾਜਨ ਜਲੰਧਰ, ਰਵਿੰਦਰ ਸਿੰਘ ਰਵੀ ਡੇਰਾਬਸੀ, ਰਾਜਵਿੰਦਰ ਸਿੰਘ ਕੰਗ ਤੇਪਲਾਂ, ਬਿਕਰਮ ਸਿੰਘ ਹੁੰਦਲ ਅੰਮ੍ਰਿਤਸਰ, ਗਗਨਦੀਪ ਸਿੰਘ ਢਿੱਲੋਂ ਸਾਹਨੇਵਾਲ, ਕਿਰਨਦੀਪ ਸਿੰਘ ਸੋਹਲ ਬਟਾਲਾ, ਮਨਬੀਰ ਸਿੰਘ ਅਕਾਲੀ, ਨਵਰੂਪ ਸਿੰਘ ਵਡਾਲੀ, ਹਰਸਿਮਰਨ ਸਿੰਘ ਸੰਧੂ, ਬਲਜਿੰਦਰ ਸਿੰਘ ਬੱਲੀ ਸਮਾਣਾ, ਮਲਕੀਤ ਸਿੰਘ ਚੀਮਾ ਸਮਾਣਾ, ਇੰਦਰਜੀਤ ਸਿੰਘ ਲੰਗੇਆਣਾ ਬਾਘਾ ਪੁਰਾਣਾ, ਜਸਪਾਲ ਸਿੰਘ ਲੱਕੀ ਮਾਵੀ ਖਰੜ, ਸੁਖਦੇਵ ਸਿੰਘ ਬਾਲੇਵਾਲ ਫਤਿਹਗੜ੍ਹ ਚੂੜੀਆਂ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਪਟਿਆਲਾ, ਸਲਮਿੰਦਰ ਸਿੰਘ ਅੰਮ੍ਰਿਤਸਰ, ਗੁਰਦੇਵ ਸਿੰਘ ਵਿਰਕ ਫਤਿਹਗੜ੍ਹ ਸਾਹਿਬ, ਕਮਲਜੀਤ ਸਿੰਘ ਹਥਨ, ਐਡਵੋਕੇਟ ਰਿਤੇਸ਼ ਬਾਂਸਲ ਨਾਂਭਾ, ਤਰਲੋਕ ਸਿੰਘ ਹਾਜੀਪੁਰ, ਅੰਮ੍ਰਿਤਪਾਲਜੀਤ ਸਿੰਘ ਅਲਾਵਲਪੁਰ, ਅਮਨਦੀਪ ਸਿੰਘ ਭਗਵਾਨਪੁਰ ਅਤੇ ਤੀਰਥ ਸਿੰਘ ਦੇ ਨਾਮ ਸ਼ਾਮਲ ਹਨ।

Related Post