Exclusive Interview: ਪੰਥ ਤੇ ਪੰਜਾਬ ਪਹਿਲਾਂ, ਸੱਤਾ ਤੇ ਸਿਆਸਤ ਬਾਅਦ ਵਿੱਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੀਟੀਸੀ ਨਿਊਜ਼ ’ਤੇ ਐਕਸਕਲੂਸਿਵ ਗੱਲਬਾਤ ਕੀਤੀ। ਜਿਸ ਚ ਉਨ੍ਹਾਂ ਨੇ ਪੰਥ, ਪੰਜਾਬ, ਕਿਸਾਨੀ ਤੇ ਹੋਰ ਵੱਡੇ ਮੁੱਦੇ ਤੇ ਖੁੱਲ੍ਹੀ ਗੱਲਬਾਤ ਕੀਤੀ।

By  Aarti May 23rd 2024 08:00 PM -- Updated: May 23rd 2024 09:05 PM

Sukhbir Singh Badal Exclusive Interview: ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੀ ਪੂਰੀ ਤਾਕਤ ਝੋਕੀ ਜਾ ਰਹੀ ਹੈ। ਇਸ ਦੌਰਾਨ ਜੇਕਰ ਪੰਜਾਬ ਦੀ ਸਿਆਸੀ ਜੰਗ ਦੇਖੀ ਜਾਵੇ ਤਾਂ ਪੰਜਾਬ ਦੀ ਸਿਆਸੀ ਜੰਗ ਹੁਣ ਖੇਤਰੀ ਬਨਾਮ ਕੇਂਦਰੀ ਪਾਰਟੀ ਵੀ ਹੋ ਗਈ ਹੈ। ਪੀਟੀਸੀ ਨਿਊਜ਼ ਵੱਲੋਂ ਤੁਹਾਨੂੰ ਸਿਆਸੀ ਲੀਡਰ ਦੇ ਨਾਲ ਨਾਲ ਚੋਣਾਂ ਨਾਲ ਜੁੜੀ ਹਰ ਇੱਕ ਪਲ ਪਲ ਦੀ ਜਾਣਕਾਰੀ ਦੇ ਰਿਹਾ ਹੈ। 


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੀਟੀਸੀ ਨਿਊਜ਼ ’ਤੇ ਐਕਸਕਲੂਸਿਵ ਗੱਲਬਾਤ ਕੀਤੀ। ਜਿਸ ਚ ਉਨ੍ਹਾਂ ਨੇ ਪੰਥ, ਪੰਜਾਬ, ਕਿਸਾਨੀ ਤੇ ਹੋਰ ਵੱਡੇ ਮੁੱਦੇ ਤੇ ਖੁੱਲ੍ਹੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਲੋਕਸਭਾ ਚੋਣਾਂ  ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਆਂ ਟਿਕਟਾਂ ਮਿਲ ਰਹੀਆਂ ਹਨ। ਕਿਹੜੀ ਪਾਰਟੀ ਕਿਹੜੇ ਨੰਬਰ ’ਤੇ ਰਹੇਗੀ। ਇਸ ਸਬੰਧੀ ਸਾਰੀਆਂ ਗੱਲਾਂ ਕੀਤੀਆਂ। 

ਇਸ ਦੌਰਾਨ ਆਮ ਆਦਮੀ ਪਾਰਟੀ ਦੀ 2 ਸਾਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਇੱਕ ਵੀ ਕੰਮ ਨਵਾਂ ਕਰਵਾਇਆ ਹੋਵੇ ਉਹ ਦੱਸ ਦੇਵੇ। ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ 200 ਯੁਨਿਟ ਬਿਜਲੀ ਫ੍ਰੀ ਦਿੰਦਾ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਏ ਗਏ ਸੇਵਾ ਕੇਂਦਰ ਨੂੰ ਬੰਦ ਕਰ ਕੇ ਸਾਂਝ ਕੇਂਦਰ ਖੋਲ੍ਹ ਦਿੱਤੇ। ਡਿਸਪੈਂਸਰੀਆਂ ਨੂੰ ਬੰਦ ਕਰਕੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਲੋਕਾਂ ਨੂੰ ਮਿਲਣ ਵਾਲੇ ਮੁਫ਼ਤ ਰਾਸ਼ਨ ਸਕੀਮ ਦਾ ਵੀ ਜ਼ਿਕਰ ਕੀਤਾ। ਉਧਰ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਪਾਰਟੀ ਦੱਸਿਆ। 

ਸਿਰਫ਼ ਇਨ੍ਹਾਂ ਹੀ ਨਹੀਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਵੀ ਆਪ ਤੇ ਕਾਂਗਰਸ ਦਾ ਵੀ ਸਮਝੌਤਾ ਦੱਸਿਆ। ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਨੇ ਆਪ- ਕਾਂਗਰਸ ’ਤੇ ਤੰਜ ਕਸਿਆ ਤਾਂ ਦੂਜੇ ਪਾਸੇ ਭਾਜਪਾ ਨਾਲ ਗਠਜੋੜ ਨਾ ਕਰਨ ਦੀ ਵਜ੍ਹਾ ਵੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਪੰਥ ਤੇ ਪੰਜਾਬ ਸਭ ਤੋਂ ਪਹਿਲਾਂ ਹੈ ਜਦਕਿ ਸੱਤਾ ਤੇ ਸਿਆਸਤ ਬਾਅਦ ਦੀਆਂ ਗੱਲਾਂ ਹਨ।  

ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਵੀ ਦੱਸਿਆ ਜਿਸ ਤਹਿਤ ਉਹ ਚੋਣਾਂ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਦੋਂ ਤੱਕ ਪੰਥਕ ਮਸਲੇ, ਕਿਸਾਨੀ ਮਸਲੇ ਹੱਲ ਨਹੀਂ ਹੁੰਦੇ ਉਦੋਂ ਤੱਕ ਕਿਸੇ ਪ੍ਰਕਾਰ ਦਾ ਗਠਜੋੜ ਨਹੀਂ ਹੋਵੇਗਾ। ਸੁਖਬੀਰ ਸਿੰਘ ਬਾਦਲ ਨੇ ਪੰਥ, ਪੰਜਾਬ, ਕਿਸਾਨੀ ਤੇ ਹੋਰ ਵੱਡੇ ਮੁੱਦੇ ’ਤੇ ਖੁੱਲ੍ਹੀ ਗੱਲਬਾਤ ਕੀਤੀ ਹੈ ਜੋ ਪੰਜਾਬ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਡਿਬੇਟ ਸ਼ੋਅ ਵਿਚਾਰ ਤਕਰਾਰ ਚ ਦਿਖਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਚਿੰਤਪੂਰਨੀ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਕਾਰ ਨੂੰ ਹਾਦਸਾ, ਡੇਢ ਸਾਲ ਦੇ ਬੱਚੇ ਸਮੇਤ ਦੋ ਦੀ ਮੌਤ, 5 ਗੰਭੀਰ ਜ਼ਖ਼ਮੀ

Related Post