Panchayat Elections ’ਚ ਧੱਕੇਸ਼ਾਹੀ ਮਗਰੋਂ ਐਕਸ਼ਨ ’ਚ ਸ਼੍ਰੋਮਣੀ ਅਕਾਲੀ ਦਲ, ਫਾਈਲਾਂ ਲੈ ਪਹੁੰਚੇ ਸਰਪੰਚੀ ਉਮੀਦਵਾਰ

ਉੱਥੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਖੋਲ੍ਹ ਲਿਆ ਹੈ। ਪੰਚਾਇਤੀ ਚੋਣਾਂ ’ਚ ਵਿਰੋਧੀ ਧਿਰਾਂ ਦੇ ਕਾਗਜ਼ ਰੱਦ ਹੋਣ ਮਗਰੋਂ ਅਕਾਲੀ ਦਲ ਐਕਸ਼ਨ ’ਚ ਹੈ।

By  Aarti October 7th 2024 12:53 PM

Panchayat Elections 2024 Update : ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਪੰਜਾਬ ਭਰ ’ਚ ਪੰਚਾਇਤੀ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਹੀ ਕਈ ਹਿੰਸਕ ਘਟਨਾਵਾਂ ਵੀ ਸਾਹਮਣੇ ਆ ਗਈਆਂ ਹਨ। ਬੀਤੇ ਦਿਨ ਕਈ ਪੰਚਾਂ ਸਰਪੰਚਾਂ ਦੀ ਨਾਮਜ਼ਦਗੀ ਵੀ ਰੱਦ ਹੋਈ ਹੈ ਜਿਸ ਦੇ ਚੱਲਦੇ ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਰੋਸ ਜਾਹਿਰ ਵੀ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਖੋਲ੍ਹ ਲਿਆ ਹੈ। ਪੰਚਾਇਤੀ ਚੋਣਾਂ ’ਚ ਵਿਰੋਧੀ ਧਿਰਾਂ ਦੇ ਕਾਗਜ਼ ਰੱਦ ਹੋਣ ਮਗਰੋਂ ਅਕਾਲੀ ਦਲ ਐਕਸ਼ਨ ’ਚ ਹੈ। 

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਰਹੇ ਹਨ। ਜਿਸਦੇ ਚੱਲਦੇ ਫਾਈਲਾਂ ਸਮੇਤ ਸਰਪੰਚੀ ਦੇ ਉਮੀਦਵਾਰ ਚੰਡੀਗੜ੍ਹ ਵਿਖੇ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਵੱਲੋਂ ਪੀੜਤ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : CM ਮਾਨ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਕਿਸਾਨ, ਪੁਲਿਸ ਨੇ ਲਾਏ ਬੈਰੀਕੇਡ

Related Post