ਪੰਚਾਇਤੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ, ਕਪੂਰਥਲਾ ’ਚ 32 ਤੇ ਮਾਨਸਾ ’ਚ 16 ਪਿੰਡਾਂ ’ਚ ਜਿੱਤ

ਪੰਚਾਇਤੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਪੂਰਥਲਾ ’ਚ 32 ਤੇ ਮਾਨਸਾ ’ਚ 16 ਪਿੰਡਾਂ ’ਚ ਜਿੱਤ ਦਰਜ ਕੀਤੀ ਗਈ ਹੈ।

By  Dhalwinder Sandhu October 16th 2024 12:43 PM

Panchayat Elections Results 2024 : ਪੰਜਾਬ ਵਿੱਚ ਹੋਈਆਂ ਪੰਚਾਇਤੀ ਦੌਰਾਨ ਮਾਹੌਲ ਕਾਫੀ ਗਰਮ ਰਿਹਾ ਤੇ ਕਈ ਥਾਵਾਂ 'ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਉਥੇ ਹੀ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪੰਚਾਇਤੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਪੂਰਥਲਾ ’ਚ 32 ਤੇ ਮਾਨਸਾ ’ਚ 16 ਪਿੰਡਾਂ ’ਚ ਜਿੱਤ ਦਰਜ ਕੀਤੀ ਗਈ ਹੈ।

ਜ਼ਿਲ੍ਹਾ ਕਪੂਰਥਲਾ ਵਿੱਚ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਭਗ 8 ਮਹੀਨੇ ਪਹਿਲਾਂ ਐੱਚਐੱਸ ਵਾਲੀਆ ਨੂੰ ਕਪੂਰਥਲੇ ਤੋਂ ਹਲਕਾ ਇੰਚਾਰਜ ਬਣਾਇਆ ਗਿਆ ਸੀ। ਹਲਕਾ ਇੰਚਾਰਜ ਬਣਨ ਤੋਂ ਬਾਅਦ ਐੱਚਐੱਸ ਵਲੀਆ ਨੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਈਆਂ ਅਤੇ ਪੁਰਜ਼ੋਰ ਮਿਹਨਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਹੋਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਹੀ ਅਗਲੀ ਸਰਕਾਰ ਤੈਅ ਕਰਦੀਆਂ ਹਨ। ਕਿਉਂਕਿ ਲੋਕਾਂ ਨੇ ਦੋਨਾਂ ਸਰਕਾਰਾਂ ਦਾ ਵਿਕਾਸ ਦੇਖ ਲਿਆ ਹੈ ਤੇ ਹੁਣ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਆਪਣਾ ਭਰੋਸਾ ਜਤਾਇਆ ਹੈ। 

ਉਥੇ ਹੀ ਮਾਨਸਾ ਹਲਕੇ ਅੰਦਰ ਪ੍ਰੇਮ ਅਰੌੜਾ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀਆਂ 16 ਪੰਚਾਇਤਾਂ ਨੇ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ : Punjab Panchayat Polls Update : ਪੰਜਾਬ ਦੇ ਕੁਝ ਪਿੰਡਾਂ ’ਚ ਪੰਚਾਇਤ ਚੋਣ ਲਈ ਅੱਜ ਹੋ ਰਹੀ ਹੈ ਵੋਟਿੰਗ, ਜਾਣੋ ਕਿੱਥੇ-ਕਿੱਥੇ ਪਾ ਰਹੀਆਂ ਹਨ ਦੁਬਾਰਾ ਵੋਟਾਂ

Related Post