shimla water crisis : ਸ਼ਿਮਲਾ 'ਚ ਪਾਣੀ ਨੂੰ ਲੈ ਕੇ ਹਾਹਾਕਾਰ, ਤਪਦੀ ਗਰਮੀ 'ਚ ਬੂੰਦ-ਬੂੰਦ ਨੂੰ ਤਰਸ ਰਹੇ ਸੈਲਾਨੀ

Water Crisis In Shimla : ਦਸ ਦਈਏ ਕਿ ਹੋਟਲ ਮਾਲਕ ਪ੍ਰਾਈਵੇਟ ਟੈਂਕਰਾਂ ਦੀ ਮਦਦ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਨ ਪਰ ਆਮ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਅਗਲੇ ਦਿਨਾਂ 'ਚ ਮੀਂਹ ਨਾ ਪਿਆ ਤਾਂ ਪਾਣੀ ਦਾ ਸੰਕਟ ਹੋਰ ਵਧ ਸਕਦਾ ਹੈ।

By  KRISHAN KUMAR SHARMA June 17th 2024 04:28 PM -- Updated: June 17th 2024 04:30 PM

Water Crisis In Shimla : ਅੱਤ ਦੀ ਗਰਮੀ ਦੇ ਚੱਲਦੇ ਹਰ ਰੋਜ਼ ਹਜ਼ਾਰਾਂ ਸੈਲਾਨੀ ਸ਼ਿਮਲਾ ਜਾ ਰਹੇ ਹਨ, ਜਿਸ ਕਾਰਨ ਸ਼ਹਿਰ 'ਚ ਪਾਣੀ ਦਾ ਸੰਕਟ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਪਿੰਡਾਂ 'ਚ ਪਾਣੀ ਦੀ ਸਪਲਾਈ ਕਈ ਦਿਨਾਂ ਤੋਂ ਬੰਦ ਪਈ ਹੈ। ਖਾਸ ਕਰਕੇ ਬਾਹਰੀ ਖੇਤਰਾਂ 'ਚ। ਅਜਿਹੇ 'ਚ ਇਲਾਕਾ ਨਿਵਾਸੀਆਂ ਨੂੰ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਧਾਨੀ 'ਚ ਪਾਣੀ ਦੇ ਸਮੱਸਿਆ ਅਜਿਹੇ ਸਮੇਂ 'ਚ ਬਣੀ ਰਹਿੰਦੀ ਹੈ ਜਦੋਂ ਇਹ ਸੈਰ-ਸਪਾਟੇ ਦਾ ਸੀਜ਼ਨ ਹੈ ਅਤੇ ਵੱਡੀ ਗਿਣਤੀ 'ਚ ਸੈਲਾਨੀ ਇੱਥੇ ਪੁੱਜੇ ਹੋਏ ਹਨ। ਇਸ ਤੋਂ ਇਲਾਵਾ ਹੋਟਲ ਵੀ ਆਪਣੀ ਸਮਰੱਥਾ ਤੋਂ ਵੱਧ ਭਰੇ ਹੋਏ ਹਨ। ਵੈਸੇ ਤਾਂ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਜਲ ਸਪਲਾਈ ਦੀ ਯੋਜਨਾ ਬਣਾਈ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸ਼ਹਿਰ ਨੂੰ 6 ਜ਼ੋਨਾਂ 'ਚ ਵੰਡਿਆ ਗਿਆ ਹੈ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੀਣ ਵਾਲੇ ਪਾਣੀ ਦੀ ਕਮੀ ਜਾਰੀ ਹੈ। ਨਗਰ ਨਿਗਮ ਵੱਲੋਂ ਜਲ ਸਪਲਾਈ ਲਈ ਬਣਾਈ ਗਈ ਯੋਜਨਾ ਤਹਿਤ ਸ਼ਹਿਰ ਨੂੰ 6 ਜ਼ੋਨਾਂ 'ਚ ਵੰਡਿਆ ਗਿਆ ਹੈ, ਕਿਉਂਕਿ ਸ਼ਿਮਲਾ ਸ਼ਹਿਰ ਨੂੰ ਰੋਜ਼ਾਨਾ 42 MLD ਪਾਣੀ ਦੀ ਲੋੜ ਹੁੰਦੀ ਹੈ। ਪਰ ਇਸ ਵੇਲੇ ਉਸ ਨੂੰ ਸਿਰਫ਼ 31 MLS ਮਿਲ ਰਹੇ ਹਨ।

ਸੋਮਵਾਰ ਨੂੰ ਸ਼ਹਿਰ ਨੂੰ ਮਿਲਿਆ ਕੁੱਲ ਪਾਣੀ 

  • ਗੁਮਾ 20.49 MLD
  • ਗਿਰੀ 8.43 MLD
  • ਚੂਰੋਟ 1.22 MLD
  • ਸੀਓਗ 0.00 MLD
  • ਚੇਅਰ 0.45 MLD
  • ਕੋਟੀ ਬ੍ਰਾਂਡੀ 0.95 MLD
  • ਕੁੱਲ 31.54 MLD

ਟ੍ਰਿਬਿਊਨ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ਿਮਲਾ ਵਾਟਰ ਮੈਨੇਜਮੈਂਟ ਕਾਰਪੋਰੇਸ਼ਨ ਲਿਮਟਿਡ (SGPNL) ਨੇ ਸਾਰੇ ਖੇਤਰਾਂ 'ਚ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀ ਨੇ ਦੱਸਿਆ ਹੈ ਕਿ ਫਿਲਹਾਲ ਲੋਕਾਂ ਨੂੰ 2 ਦਿਨਾਂ ਦੇ ਅੰਤਰਾਲ 'ਤੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਸ਼ਹਿਰ ਦੇ ਕੁਝ ਇਲਾਕਿਆਂ 'ਚ ਲੋਕ ਪਾਣੀ ਦੀ ਵੱਡੀ ਘਾਟ ਕਾਰਨ ਪ੍ਰੇਸ਼ਾਨ ਹਨ। ਖਾਸ ਕਰਕੇ ਬਾਹਰਲੇ ਇਲਾਕਿਆਂ ਦੇ ਲੋਕ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 3-4 ਦਿਨਾਂ ਬਾਅਦ ਹੀ ਪਾਣੀ ਮਿਲ ਰਿਹਾ ਹੈ। ਰਿਪੋਰਟ 'ਚ ਲੋਅਰ ਖਲੀਨੀ ਖੇਤਰ ਦੀ ਰਹਿਣ ਵਾਲੀ ਅੰਜਲੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਉਸ ਨੇ ਆਖਰੀ ਵਾਰ 13 ਜੂਨ ਨੂੰ ਪਾਣੀ ਪੀਤਾ ਸੀ। ਤਿੰਨ ਦਿਨ ਹੋ ਗਏ ਹਨ, ਪਰ ਸਾਨੂੰ ਪਾਣੀ ਦੀ ਇੱਕ ਬੂੰਦ ਨਹੀਂ ਮਿਲੀ ਹੈ।" ਅਜਿਹੀਆਂ ਸ਼ਿਕਾਇਤਾਂ ਟੂਟੂ, ਸੰਜੌਲੀ ਅਤੇ ਜੱਖੂ ਇਲਾਕੇ ਤੋਂ ਵੀ ਆਈਆਂ ਹਨ।

ਦੂਜੇ ਪਾਸੇ SGPNL ਦੇ ਬੁਲਾਰੇ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਰੋਜ਼ਾਨਾ 48 ਮਿਲੀਅਨ ਲੀਟਰ ਪਾਣੀ ਦੀ ਲੋੜ ਦੇ ਮੁਕਾਬਲੇ ਸਿਰਫ਼ 33-36 ਮਿਲੀਅਨ ਲੀਟਰ ਪਾਣੀ ਹੀ ਮਿਲ ਰਿਹਾ ਹੈ, ਜਿਸ ਕਾਰਨ ਪਾਣੀ ਦੀ ਸਪਲਾਈ 'ਚ ਰੁਕਾਵਟ ਆ ਰਹੀ ਹੈ। ਬੁਲਾਰੇ ਨੇ ਦੱਸਿਆ ਹੈ ਕਿ “ਸਰੋਤਾਂ ਖਾਸ ਕਰਕੇ ਗਿਰੀ ਨਦੀ 'ਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ, ਇਹ ਸਥਿਤੀ 2018 ਤੋਂ ਵੀ ਮਾੜੀ ਹੈ, ਜਦੋਂ ਸ਼ਿਮਲਾ ਨੂੰ ਪਾਣੀ ਦੇ ਸਭ ਤੋਂ ਭੈੜੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਥਿਤੀ ਹੱਥ ਤੋਂ ਬਾਹਰ ਨਹੀਂ ਜਾਵੇਗੀ।

ਇਹ ਵੀ ਦੱਸਣਯੋਗ ਹੈ ਕਿ ਸ਼ਹਿਰ 'ਚ ਵੱਡੀ ਗਿਣਤੀ 'ਚ ਸੈਲਾਨੀਆਂ ਦੀ ਆਮਦ ਕਾਰਨ ਸਥਾਨਕ ਲੋਕਾਂ ਲਈ ਪਾਣੀ ਦੀ ਸਮੱਸਿਆ ਹੋਰ ਵੱਧ ਗਈ ਹੈ। ਇਸ ਸਮੇਂ ਜ਼ਿਆਦਾਤਰ ਹੋਟਲ ਆਪਣੀ ਸਮਰੱਥਾ ਤੋਂ ਵੱਧ ਭਰੇ ਹੋਏ ਹਨ, ਜਿਸ ਕਾਰਨ ਪਾਣੀ ਦੀ ਮੰਗ 'ਚ ਭਾਰੀ ਵਾਧਾ ਹੋਇਆ ਹੈ। ਦਸ ਦਈਏ ਕਿ ਹੋਟਲ ਮਾਲਕ ਪ੍ਰਾਈਵੇਟ ਟੈਂਕਰਾਂ ਦੀ ਮਦਦ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਨ ਪਰ ਆਮ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਅਗਲੇ ਦਿਨਾਂ 'ਚ ਮੀਂਹ ਨਾ ਪਿਆ ਤਾਂ ਪਾਣੀ ਦਾ ਸੰਕਟ ਹੋਰ ਵਧ ਸਕਦਾ ਹੈ।

Related Post