ਪੰਜਵੀਂ ਵਾਰ ਬੰਗਲਾਦੇਸ਼ ਦੀ ਸੱਤਾ ਸੰਭਾਲੇਗੀ ਸ਼ੇਖ ਹਸੀਨਾ, ਮੁੜ ਜੀਤੀ ਚੋਣ

By  Jasmeet Singh January 8th 2024 10:22 AM

ਪੀਟੀਸੀ ਨਿਊਜ਼ ਡੈਸਕ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੇ ਐਤਵਾਰ ਨੂੰ ਪੰਜਵੀਂ ਵਾਰ ਮੁੜ ਚੋਣ ਜਿੱਤ ਲਈ। ਇਸ ਵਾਰ ਵੋਟਿੰਗ ਬਹੁਤ ਘੱਟ ਰਹੀ ਕਿਉਂਕਿ ਵਿਰੋਧੀ ਪਾਰਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ।

ਬੰਗਲਾਦੇਸ਼ (Bangladesh) 'ਚ ਸ਼ੇਖ ਹਸੀਨਾ ਇੱਕ ਵਾਰ ਫਿਰ ਸੱਤਾ ਦੀ ਕਮਾਨ ਸੰਭਾਲਣ ਜਾ ਰਹੀ ਹੈ। ਐਤਵਾਰ ਨੂੰ ਹੋਈਆਂ ਚੋਣਾਂ 'ਚ ਉਨ੍ਹਾਂ ਨੇ ਰਿਕਾਰਡ ਪੰਜਵੀਂ ਵਾਰ ਚੋਣ ਜਿੱਤ ਲਈ ਹੈ। ਹਾਲਾਂਕਿ ਵਿਰੋਧੀ ਧਿਰ ਵੱਲੋਂ ਚੋਣ ਬਾਈਕਾਟ ਕੀਤੇ ਜਾਣ ਕਾਰਨ ਵੋਟਿੰਗ ਬਹੁਤ ਘੱਟ ਰਹੀ। 

ਇਹ ਵੀ ਪੜ੍ਹੋ: PM ਮੋਦੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨਾ ਮਾਲਦੀਵ ਨੂੰ ਪਈ ਮਹਿੰਗੀ,ਬੁਕਿੰਗ ਰੱਦ !

ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ 40 ਫੀਸਦੀ ਦੇ ਕਰੀਬ ਵੋਟਿੰਗ ਹੋਈ, ਹਾਲਾਂਕਿ ਇਹ ਅਜੇ ਅੰਤਿਮ ਅੰਕੜਾ ਨਹੀਂ ਹੈ। ਵਿਰੋਧੀ ਧਿਰ ਨੇ ਚੋਣਾਂ ਤੋਂ ਪਹਿਲਾਂ ਹਸੀਨਾ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰ ਨੇ 48 ਘੰਟੇ ਦੀ ਹੜਤਾਲ ਵੀ ਕੀਤੀ ਸੀ।

50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤੀਆਂ ਚੋਣਾਂ 

ਚੋਣ ਕਮਿਸ਼ਨ ਦੇ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਸੀਨਾ ਦੀ ਸੱਤਾਧਾਰੀ ਅਵਾਮੀ ਲੀਗ ਨੇ 50 ਫੀਸਦੀ ਤੋਂ ਵੱਧ ਸੀਟਾਂ ਜਿੱਤ ਲਈਆਂ ਹਨ। ਬੰਗਲਾਦੇਸ਼ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੰਜਵੀਂ ਵਾਰ ਮੁੜ ਚੋਣ ਜਿੱਤ ਲਈ ਹੈ। 

ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਦੀ ਚਪੇਟ 'ਚ ਪੂਰਾ ਉੱਤਰ ਭਾਰਤ, ਜਾਣੋ ਪੰਜਾਬ ਦੇ ਮੌਸਮ ਦਾ ਹਾਲ

ਮੁੱਖ ਵਿਰੋਧੀ ਧਿਰ ਦਾ ਬਾਈਕਾਟ 

ਦੂਜੇ ਪਾਸੇ ਚੋਣਾਂ ਦਾ ਬਾਈਕਾਟ ਕਰਦੇ ਹੋਏ ਮੁੱਖ ਵਿਰੋਧੀ ਪਾਰਟੀ ਨੇ ਸ਼ੇਖ ਹਸੀਨਾ ਦੀ ਸਰਕਾਰ 'ਤੇ ਦੇਸ਼ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਚੋਣਾਂ 'ਚ ਧਾਂਦਲੀ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਵਿਰੋਧੀ ਧਿਰ ਨੇ ਕਿਹਾ ਕਿ ਹਸੀਨਾ ਸਰਕਾਰ ਨੇ ਦੇਸ਼ ਵਿਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ ਵਿਰੋਧੀ ਧਿਰ 'ਤੇ ਬੇਰਹਿਮੀ ਨਾਲ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ: ਸਕੂਲੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਜਾਗੀ ਮਾਨ ਸਰਕਾਰ, ਛੁੱਟੀਆਂ ਦਾ ਕੀਤਾ ਐਲਾਨ

ਹਸੀਨਾ 2009 ਤੋਂ ਹੈ ਸੱਤਾ 'ਚ 

ਬੰਗਲਾਦੇਸ਼ ਵਿੱਚ ਸੱਤਾ ਦੀ ਵਾਗਡੋਰ 2009 ਤੋਂ ਹਸੀਨਾ (76) ਦੇ ਹੱਥਾਂ ਵਿੱਚ ਹੈ। ਇਸ ਵਾਰ ਉਹ ਲਗਾਤਾਰ ਚੌਥੀ ਵਾਰ ਇਕਤਰਫਾ ਚੋਣ ਲੜਨ ਜਾ ਰਹੀ ਹੈ। ਇਹ ਉਨ੍ਹਾਂ ਦਾ ਹੁਣ ਤੱਕ ਦਾ ਪੰਜਵਾਂ ਕਾਰਜਕਾਲ ਹੋਵੇਗਾ। ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਿਰ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਬੀ.ਐਨ.ਪੀ ਅਤੇ ਜਮਾਤ-ਏ-ਇਸਲਾਮੀ ਦੇ ਚੋਣ ਬਾਈਕਾਟ ਨੂੰ ਵੋਟਾਂ ਪਾ ਕੇ ਰੱਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਮੋਹਾਲੀ 'ਚ ਹੋਵੇਗਾ ਪਹਿਲਾ ਮੈਚ, ਅਰਸ਼ਦੀਪ ਸਿੰਘ ਨੂੰ ਮਿਲੀ ਥਾਂ

300 ਵਿੱਚੋਂ 299 ਹਲਕਿਆਂ ਵਿੱਚ ਸ਼ਾਂਤ ਰਹੀ ਵੋਟਿੰਗ 

ਚੋਣ ਕਮਿਸ਼ਨ ਨੇ ਕਿਹਾ ਕਿ ਹਿੰਸਾ ਦੀਆਂ ਕੁਝ ਅਲੱਗ-ਥਲੱਗ ਘਟਨਾਵਾਂ ਤੋਂ ਇਲਾਵਾ 300 ਵਿੱਚੋਂ 299 ਹਲਕਿਆਂ ਵਿੱਚ ਪੋਲਿੰਗ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਇੱਕ ਉਮੀਦਵਾਰ ਦੀ ਮੌਤ ਹੋਣ ਕਾਰਨ ਇੱਕ ਸੀਟ ਲਈ ਵੋਟਿੰਗ ਬਾਅਦ ਵਿੱਚ ਕਰਵਾਈ ਜਾਵੇਗੀ। ਰਿਪੋਰਟਾਂ ਮੁਤਾਬਕ ਦੋ ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਰੱਦ ਕੀਤੀ ਗਈ।

Related Post