ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ
ਟੀਵੀ ਤੇ ਸਿਨੇਮਾ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਮਗਰੋਂ ਪੁਲਿਸ ਨੇ ਉਸ ਦੇ ਸਹਿ-ਅਦਾਕਾਰ ਸੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ ਵਿਚ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Tunisha Sharma Suicide : ਅਦਾਕਾਰਾ ਤੁਨੀਸ਼ਾ ਸ਼ਰਮਾ ਆਤਮਹੱਤਿਆ ਮਾਮਲੇ ਵਿਚ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿਚ ਜੁਟੀ ਹੋਈ ਹੈ। ਪੁਲਿਸ ਨੇ ਸ਼ੁਰੂਆਤੀ ਜਾਂਚ ਮਗਰੋਂ ਅਦਾਕਾਰਾ ਸਹਿ-ਅਦਾਕਾਰ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਤੁਨੀਸ਼ਾ ਸ਼ਰਮਾ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਸ਼ੀਜਾਨ ਮੁਹੰਮਦ ਖ਼ਾਨ ਨੇ ਉਸ ਦੀ ਧੀ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਸੀ। ਇਸ ਮਗਰੋਂ ਪੁਲਿਸ ਨੇ ਤੁਨੀਸ਼ਾ ਸ਼ਰਮਾ ਦੇ ਸਹਿ-ਅਦਾਕਾਰਾ ਤੇ ਨਜ਼ਦੀਕੀ ਸ਼ੀਜਾਨ ਮੁਹੰਮਦ ਖ਼ਾ ਨੂੰ ਹਿਰਾਸਤ ਵਿਚ ਲੈ ਲਿਆ।
ਬੀਤੇ ਦਿਨ ਤੁਨੀਸ਼ਾ ਸ਼ਰਮਾ ਨੇ ਸ਼ੀਜ਼ਾਨ ਮੁਹੰਮਦ ਖ਼ਾਨ ਦੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੁਨੀਸ਼ਾ ਦੀ ਮਾਂ ਨੇ ਸ਼ੀਜਾਨ ਮੁਹੰਮਦ ਖ਼ਾਨ ਉਪਰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਏ ਹਨ। ਇਸ ਮਗਰੋਂ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਸੁਜਾਨ ਮੁਹੰਮਦ ਖ਼ਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਕਤਲ। ਪੁਲਿਸ ਵੱਖ-ਵੱਖ ਐਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਸੀਜ਼ਾਨ ਮੁਹੰਮਦ ਖ਼ਾਨ ਤੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ : ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅਪ ਰੂਮ 'ਚ ਕੀਤੀ ਖ਼ੁਦਕੁਸ਼ੀ, ਟੀਵੀ ਜਗਤ 'ਚ ਫੈਲੀ ਸੋਗ ਦੀ ਲਹਿਰ
ਕਾਬਿਲੇਗੌਰ ਹੈ ਕਿ ਤੁਨੀਸ਼ਾ ਦੀ ਮੌਤ ਮਗਰੋਂ ਮੁੰਬਈ ਪੁਲਿਸ ਦੀ ਟੀਮ ਨੇ ਅਲੀਬਾਬਾ ਦੇ ਸੈੱਟ 'ਤੇ ਯੂਨਿਟ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਨੀਸ਼ਾ ਨੇ ਆਪਣੇ ਕੋ-ਸਟਾਰ ਸ਼ੀਜਾਨ ਦੇ ਮੇਕਅੱਪ ਰੂਮ 'ਚ ਖ਼ੁਦਕੁਸ਼ੀ ਕੀਤੀ ਹੈ।
ਆਪਣੇ ਸ਼ਾਟ ਦੇਣ ਮਗਰੋਂ ਜਦੋਂ ਸ਼ੀਜਨ ਮੇਕਅੱਪ ਰੂਮ 'ਚ ਪਹੁੰਚਿਆ ਤਾਂ ਉਸ ਨੇ ਕਈ ਵਾਰ ਆਵਾਜ਼ ਲਗਾਈ। ਅੰਦਰੋਂ ਕੋਈ ਜਵਾਬ ਨਾ ਮਿਲਣ ਉਤੇ ਉਸ ਨੇ ਮੇਕਅੱਪ ਰੂਮ ਦਾ ਦਰਵਾਜ਼ਾ ਤੋੜਿਆ ਅਤੇ ਤੁਨੀਸ਼ਾ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਤੁਨੀਸ਼ਾ ਨੇ ਸ਼ੀਜਾਨ ਦੇ ਮੇਕਅੱਪ ਰੂਮ 'ਚ ਖੁਦਕੁਸ਼ੀ ਕਿਉਂ ਕੀਤੀ?