ਡਰੱਗ ਡੀਲਰ ਨਾਲ ਫੋਟੋ ਵਾਇਰਲ ਹੋਣ ਦੇ ਮੁੱਦੇ 'ਤੇ ਸ਼ੀਤਲ ਅੰਗੁਰਾਲ ਦਾ ਵੱਡਾ ਖੁਲਾਸਾ
Sheetal Angural Viral Picture: 'ਆਪ' ਤੋਂ ਭਾਜਪਾ 'ਚ ਗਏ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਨਸ਼ੇ ਦੇ ਸੌਦਾਗਰ ਨਾਲ ਵਾਇਰਲ ਹੋਣ ਦਾ ਮਾਮਲਾ ਕਾਫੀ ਤੂਲ ਫੜ ਗਿਆ ਹੈ। ਇਕ ਪਾਸੇ ਸ਼ੀਤਲ ਅੰਗੁਰਾਲ 'ਤੇ ਡਰੱਗ ਡੀਲਰਾਂ ਨਾਲ ਸਬੰਧਾਂ ਨੂੰ ਲੈ ਕੇ ਕਈ ਦੋਸ਼ ਲੱਗ ਰਹੇ ਹਨ। ਸ਼ੀਤਲ ਅੰਗੁਰਾਲ ਨੇ ਵੀ ਇਸ ਪੂਰੇ ਮਾਮਲੇ 'ਤੇ ਕਈ ਖੁਲਾਸੇ ਕੀਤੇ ਹਨ। ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਸ਼ੀਤਲ ਨੇ ਮਨੀ ਠਾਕੁਰ ਨਾਲ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਦੇ ਸਬੰਧਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਸ਼ੀਤਲ ਅੰਗੁਰਾਲ ਨੇ ਕਿਹਾ ਹੈ ਕਿ ਇਹ ਤਸਵੀਰ ਉਦੋਂ ਹੀ ਵਾਇਰਲ ਕਿਉਂ ਹੋਈ ਜਦੋਂ ਉਹ ਭਾਜਪਾ 'ਚ ਸ਼ਾਮਲ ਹੋਏ ਹਨ। ਸ਼ੀਤਲ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮਨੀਸ਼ ਠਾਕੁਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਚਹੇਤੇ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੋਂ ਵੀ ਪੁੱਛਿਆ ਜਾਵੇ ਕਿ ਮਨੀਸ਼ ਠਾਕੁਰ ਕੌਣ ਹੈ।
ਉਨ੍ਹਾਂ ਕਿਹਾ ਕਿ ਧੂਰੀ 'ਚ ਹੋਈ ਉਪ ਚੋਣ 'ਚ ਮਨੀਸ਼ ਠਾਕੁਰ ਕੀ ਕਰ ਰਹੇ ਸਨ। ਸ਼ੀਤਲ ਨੇ ਕਿਹਾ ਕਿ ਮਨੀਸ਼ ਠਾਕੁਰ ਆਮ ਆਦਮੀ ਪਾਰਟੀ ਦਾ ਵਰਕਰ ਹੈ। ਸ਼ੀਤਲ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ 'ਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਪ੍ਰਸ਼ਾਸਨ ਨੂੰ ਜਿੱਥੇ ਵੀ ਮੇਰੀ ਲੋੜ ਹੋਵੇਗੀ, ਉਹ ਸਹਿਯੋਗ ਕਰਨ ਲਈ ਤਿਆਰ ਹਨ ਅਤੇ ਜੇਕਰ ਮੇਰੇ ਪਰਿਵਾਰ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੀ ਇਕ ਤਸਵੀਰ ਵਾਇਰਲ ਹੋਈ ਹੈ, ਜਿਸ 'ਚ ਉਹ ਯੂ.ਕੇ. ਦੇ ਡਰੱਗ ਸਮੱਗਲਰ ਮਨੀ ਨਾਲ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਮਾਰਚ ਮਹੀਨੇ 'ਚ ਜਲੰਧਰ ਪੁਲਿਸ ਨੇ ਇਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਸੀ, ਜਿਸ ਦਾ ਸਰਗਨਾ ਮਨੀਸ਼ ਉਰਫ ਮਨੀ ਠਾਕੁਰ ਹੈ।
ਇਹ ਖਬਰਾਂ ਵੀ ਪੜ੍ਹੋ:
- 1 ਅਪ੍ਰੈਲ ਤੋਂ ਪੂਰੇ ਦੇਸ਼ ’ਚ ਕਿਹੜੇ-ਕਿਹੜੇ ਬਦਲਾਅ ਲਾਗੂ ਹੋਣ ਜਾ ਰਹੇ ਹਨ ? ਜਾਣੋ ਇੱਥੇ
- ਬੱਚਤ ਖਾਤੇ 'ਤੇ ਟੈਕਸ ਕਦੋਂ 'ਤੇ ਕਿਨ੍ਹੀ ਰਕਮ 'ਤੇ ਲਗਾਇਆ ਜਾਂਦਾ ਹੈ? ਜਾਣੋ ਇੱਥੇ
- ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰੋ ਇਹ ਨਿਯਮ, ਕਦੇ ਨਹੀਂ ਹੋਵੋਗੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ
- ਆਪਰੇਸ਼ਨ ਲੋਟਸ 'ਤੇ 'ਆਪ' ਦੇ ਦਾਅਵੇ ਹਕੀਕਤ ਬਣੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ : ਬਾਜਵਾ