ਹਫ਼ਤੇ 'ਚ ਦਾੜ੍ਹੀ ਕਿੰਨੀ ਵਾਰ ਤੋਂ ਵੱਧ ਨਹੀਂ ਕਰਨੀ ਚਾਹੀਦੀ ਸ਼ੇਵ, ਜਾਣੋ ਕੀ ਕਹਿੰਦੇ ਹਨ ਮਾਹਰ

Shaving Beard Daily Good Or Bad : ਤੁਹਾਨੂੰ ਕਿੰਨੀ ਵਾਰ ਸ਼ੇਵ ਕਰਨੀ ਚਾਹੀਦੀ ਹੈ। ਇਹ ਤੁਹਾਡੀ ਪਸੰਦ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦਾੜ੍ਹੀ ਰੱਖਣਾ ਚਾਹੁੰਦੇ ਹੋ ਜਾਂ ਸਾਫ਼ ਦਿੱਖ ਨੂੰ ਤਰਜੀਹ ਦਿੰਦੇ ਹੋ। ਵੈਸੇ ਤਾਂ ਮਾਹਿਰਾਂ ਮੁਤਾਬਕ ਜ਼ਿਆਦਾਤਰ ਲੋਕਾਂ ਨੂੰ ਹਰ ਰੋਜ਼ ਸ਼ੇਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।

By  KRISHAN KUMAR SHARMA June 15th 2024 07:00 AM

Shaving Beard Daily Good Or Bad : ਅੱਜਕਲ੍ਹ ਬਹੁਤੇ ਲੋਕ ਦਾੜ੍ਹੀ ਰੱਖਣਾ ਪਸੰਦ ਕਰਦੇ ਹਨ। ਲੋਕ ਮਹੀਨਿਆਂ ਤੱਕ ਦਾੜ੍ਹੀ ਰੱਖਦੇ ਹਨ ਪਰ ਕੁਝ ਲੋਕ ਰੋਜ਼ਾਨਾ ਆਪਣੀ ਦਾੜ੍ਹੀ ਸ਼ੇਵ ਕਰਦੇ ਹਨ। ਵੈਸੇ ਤਾਂ ਦਾੜ੍ਹੀ ਸ਼ੇਵ ਕਰਨੀ ਹੈ ਜਾਂ ਨਹੀਂ, ਇਹ ਲੋਕਾਂ ਦੀ ਪਸੰਦ ਹੋ ਸਕਦੀ ਹੈ, ਪਰ ਇਸ ਦਾ ਤੁਹਾਡੀ ਚਮੜੀ 'ਤੇ ਸਿੱਧਾ ਅਸਰ ਪੈ ਸਕਦਾ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਰੋਜ਼ਾਨਾ ਸ਼ੇਵ ਕਰਨ ਨਾਲ ਚਮੜੀ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਹਫ਼ਤੇ 'ਚ ਇੱਕ ਵਾਰ ਸ਼ੇਵ ਕਰਨਾ ਕਾਫ਼ੀ ਹੈ।

ਅਮਰੀਕਨ ਅਕੈਡਮੀ ਆਫ ਡਰਮਾਟੋਲੋਜੀ ਐਸੋਸੀਏਸ਼ਨ (AAD) ਦੀ ਰਿਪੋਰਟ ਮੁਤਾਬਕ ਸਾਰਾ ਦਿਨ ਭੱਜ-ਦੌੜ ਕਰਨ ਨਾਲ ਸਾਡੇ ਚਿਹਰੇ ਅਤੇ ਦਾੜ੍ਹੀ 'ਤੇ ਧੂੜ, ਤੇਲ, ਕੀਟਾਣੂ ਅਤੇ ਚਮੜੀ ਦੇ ਮਰੇ ਹੋਏ ਸੈੱਲ ਇਕੱਠੇ ਹੋ ਜਾਣਦੇ ਹਨ। ਇਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਆਪਣਾ ਚਿਹਰਾ ਅਤੇ ਦਾੜ੍ਹੀ ਨੂੰ ਰੋਜ਼ਾਨਾ ਫੇਸ ਵਾਸ਼ ਜਾਂ ਕਲੀਨਰ ਨਾਲ ਧੋਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਚਮੜੀ ਅਤੇ ਦਾੜ੍ਹੀ ਸਾਫ਼ ਹੋ ਜਾਂਦੀ ਹੈ। ਪਰ ਜਿਨ੍ਹਾਂ ਲੋਕਾਂ ਦੀ ਦਾੜ੍ਹੀ ਵੱਡੀ ਹੁੰਦੀ ਹੈ ਅਤੇ ਉਹ ਹਰ ਰੋਜ਼ਾਨਾ ਚੰਗੀ ਤਰ੍ਹਾਂ ਨਹੀਂ ਧੋ ਸਕਦੇ, ਤਾਂ ਅਜਿਹੇ 'ਚ ਚਮੜੀ ਦੇ ਰੋਮ ਬੰਦ ਹੋ ਜਾਂਦੇ ਹਨ ਅਤੇ ਚਮੜੀ 'ਚ ਜਲਣ ਹੋ ਸਕਦੀ ਹੈ।

ਮਾਹਿਰਾਂ ਮੁਤਾਬਕ ਹਰ ਰੋਜ਼ ਆਪਣੇ ਚਿਹਰੇ ਅਤੇ ਦਾੜ੍ਹੀ ਨੂੰ ਚੰਗੀ ਤਰ੍ਹਾਂ ਧੋਣਾ ਅਤੇ ਨਮੀ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਆਪਣੀ ਚਮੜੀ ਦੀ ਕਿਸਮ ਮੁਤਾਬਕ ਸਾਬਣ, ਫੇਸ ਵਾਸ਼ ਜਾਂ ਕਲੀਨਰ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਅਜਿਹਾ ਕਰਨਾ ਨਾਲ ਸਾਡੀ ਚਮੜੀ ਤੋਂ ਡੈੱਡ ਸਕਿਨ ਸੈੱਲਸ ਦੇ ਨਾਲ-ਨਾਲ ਗੰਦਗੀ ਅਤੇ ਕੀਟਾਣੂ ਵੀ ਖ਼ਤਮ ਹੋ ਜਾਣਗੇ। ਭਾਵੇਂ ਤੁਹਾਡੀ ਦਾੜ੍ਹੀ ਵੱਡੀ ਹੈ ਜਾਂ ਨਹੀਂ, ਚਿਹਰੇ ਦੀ ਨਿਯਮਤ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ। ਕਿਸੇ ਨੂੰ ਵੀ ਇਸ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਨਹੀਂ ਤਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੀ ਰੋਜ਼ਾਨਾ ਦਾੜ੍ਹੀ ਸ਼ੇਵ ਕਰਨੀ ਚਾਹੀਦੀ ਹੈ ਜਾ ਨਹੀਂ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਗੱਲ ਦਾ ਕੋਈ ਨਿਸ਼ਚਿਤ ਨਿਯਮ ਨਹੀਂ ਹੈ ਕਿ ਤੁਹਾਨੂੰ ਕਿੰਨੀ ਵਾਰ ਸ਼ੇਵ ਕਰਨੀ ਚਾਹੀਦੀ ਹੈ। ਇਹ ਤੁਹਾਡੀ ਪਸੰਦ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦਾੜ੍ਹੀ ਰੱਖਣਾ ਚਾਹੁੰਦੇ ਹੋ ਜਾਂ ਸਾਫ਼ ਦਿੱਖ ਨੂੰ ਤਰਜੀਹ ਦਿੰਦੇ ਹੋ। ਵੈਸੇ ਤਾਂ ਮਾਹਿਰਾਂ ਮੁਤਾਬਕ ਜ਼ਿਆਦਾਤਰ ਲੋਕਾਂ ਨੂੰ ਹਰ ਰੋਜ਼ ਸ਼ੇਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਰੇਜ਼ਰ ਨਾ ਸਿਰਫ ਤੁਹਾਡੀ ਦਾੜ੍ਹੀ ਨੂੰ ਕੱਟਦੇ ਹਨ, ਸਗੋਂ ਹਰ ਵਾਰ ਜਦੋਂ ਤੁਸੀਂ ਆਪਣੀ ਚਮੜੀ 'ਤੇ ਬਲੇਡ ਚਲਾਉਂਦੇ ਹੋ, ਤਾਂ ਇਹ ਚਮੜੀ ਦੇ ਸੈੱਲਾਂ ਦੀ ਇੱਕ ਪਰਤ ਨੂੰ ਵੀ ਹਟਾ ਦਿੰਦਾ ਹੈ। ਅਜਿਹੇ 'ਚ ਚਮੜੀ ਨੂੰ ਠੀਕ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ ਅਤੇ ਰੋਜ਼ਾਨਾ ਸ਼ੇਵ ਕਰਨ ਦੀ ਬਜਾਏ, ਲੋਕਾਂ ਨੂੰ ਇੱਕ ਜਾਂ ਦੋ ਦਿਨ ਬਾਅਦ ਸ਼ੇਵ ਕਰਨੀ ਚਾਹੀਦਾ ਹੈ।

Related Post