Share Market Today: ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਹਰਿਆਲੀ, ਸੈਂਸੈਕਸ 75078 'ਤੇ ਖੁੱਲ੍ਹਿਆ

ਸੈਂਸੈਕਸ ਅੱਜ 400 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਜਦੋਂ ਕਿ ਐਨਐਸਈ ਨਿਫਟੀ 100 ਤੋਂ ਵੱਧ ਅੰਕ ਚੜ੍ਹਿਆ। ਅੱਜ ਸੈਂਸੈਕਸ 75000 ਦੇ ਉੱਪਰ ਖੁੱਲ੍ਹਿਆ ਜਦੋਂ ਕਿ ਨਿਫਟੀ 22,798 ਦੇ ਉੱਪਰ ਖੁੱਲ੍ਹਿਆ।

By  Aarti June 6th 2024 10:33 AM

Share Market Today: ਬੁੱਧਵਾਰ ਨੂੰ ਸ਼ੇਅਰ ਮਾਰਕਿਟ ਤੂਫਾਨ ਨਾਲ ਖੁੱਲ੍ਹਿਆ। ਭਾਰਤੀ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਵਿੱਚ ਮਜ਼ਬੂਤ ​​ਵਾਧਾ ਦੇਖਿਆ ਗਿਆ। ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਅਤੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਖ਼ਬਰਾਂ ਤੋਂ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ ਅਤੇ ਇਸੇ ਕਾਰਨ ਤਿੰਨੋਂ ਨਿਫਟੀ, ਸੈਂਸੈਕਸ ਅਤੇ ਬੈਂਕ ਨਿਫਟੀ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ।

ਸੈਂਸੈਕਸ ਅੱਜ 400 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਜਦੋਂ ਕਿ ਐਨਐਸਈ ਨਿਫਟੀ 100 ਤੋਂ ਵੱਧ ਅੰਕ ਚੜ੍ਹਿਆ। ਅੱਜ ਸੈਂਸੈਕਸ 75000 ਦੇ ਉੱਪਰ ਖੁੱਲ੍ਹਿਆ ਜਦੋਂ ਕਿ ਨਿਫਟੀ 22,798 ਦੇ ਉੱਪਰ ਖੁੱਲ੍ਹਿਆ।

BHEL ਦੇ ਸ਼ੇਅਰਾਂ 'ਚ ਹੁਣ ਤੱਕ ਸਭ ਤੋਂ ਜ਼ਿਆਦਾ 10 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਓਐਨਜੀਸੀ, ਅਡਾਨੀ ਪੋਰਟਸ, ਬਜਾਜ ਫੈਨਸਰਵ, ਬਜਾਜ ਫਾਈਨਾਂਸ, ਬੀਪੀਸੀਐਲ, ਪਾਵਰ ਫਾਈਨਾਂਸ, ਆਰਈਸੀ, ਗੇਲ ਦੇ ਸ਼ੇਅਰ ਵੀ ਵਧ ਰਹੇ ਹਨ।

ਇਹ ਵੀ ਪੜ੍ਹੋ: Retirement Gratuity: ਡੀਏ ਤੋਂ ਬਾਅਦ ਹੁਣ ਗਰੈਚੁਟੀ 'ਤੇ ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਲਾਜ਼ਮਾਂ ਨੂੰ ਮਿਲਿਆ ਵੱਡਾ ਲਾਭ

Related Post