Babar Azam ਦੇ ਫਿਰ ਤੋਂ ਕਪਤਾਨ ਬਣਨ ਤੋਂ ਨਾਖੁਸ਼ ਹਨ ਸ਼ਾਹਿਦ ਅਫਰੀਦੀ! ਇਸ ਖਿਡਾਰੀ ਨੂੰ ਕਮਾਂਡ ਦੇਣਾ ਚਾਹੁੰਦਾ ਸੀ

Babar Azam: 2024 ਦੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਪਾਕਿਸਤਾਨ ਟੀਮ ਸੁਰਖੀਆਂ ਵਿੱਚ ਬਣੀ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਟੀਮ ਲਈ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਸ਼ਾਹੀਨ ਸ਼ਾਹ ਅਫਰੀਦੀ ਹੁਣ ਟੀਮ ਦੇ ਕਪਤਾਨ ਨਹੀਂ ਰਹਿਣਗੇ। ਉਨ੍ਹਾਂ ਦੇ ਸਹੁਰੇ ਅਤੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਇਸ ਤੋਂ ਨਾਖੁਸ਼ ਹਨ।
ਕੌਣ ਹੈ ਨਵਾਂ ਕਪਤਾਨ?
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਐਤਵਾਰ ਨੂੰ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਬਾਬਰ ਆਜ਼ਮ ਨੂੰ ਇਕ ਵਾਰ ਫਿਰ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਬਾਬਰ ਅਕਤੂਬਰ 2023 ਤੱਕ ਪਾਕਿਸਤਾਨੀ ਟੀਮ ਦੇ ਕਪਤਾਨ ਸਨ। ਉਨ੍ਹਾਂ ਦੀ ਕਪਤਾਨੀ 'ਚ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਬਾਬਰ ਨੂੰ ਦੁਬਾਰਾ ਟੀਮ ਦਾ ਕਪਤਾਨ ਬਣਾਏ ਜਾਣ 'ਤੇ ਸ਼ਾਹਿਦ ਅਫਰੀਦੀ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸ਼ਾਹਿਦ ਅਫਰੀਦੀ ਕਿਸਨੂੰ ਬਣਾਉਣਾ ਚਾਹੁੰਦੇ ਸਨ ਕਪਤਾਨ?
ਸ਼ਾਹਿਦ ਅਫਰੀਦੀ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਕੇ ਬਾਬਰ ਆਜ਼ਮ ਨੂੰ ਦੁਬਾਰਾ ਕਪਤਾਨ ਬਣਾਏ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਨਵੇਂ ਕਪਤਾਨ ਲਈ ਸਿਫਾਰਿਸ਼ਾਂ ਵੀ ਕੀਤੀਆਂ। ਉਨ੍ਹਾਂ ਮੁਤਾਬਕ ਮੁਹੰਮਦ ਰਿਜ਼ਵਾਨ ਬਤੌਰ ਕਪਤਾਨ ਵਧੀਆ ਚੋਣ ਸੀ। ਇਸ ਤੋਂ ਇਲਾਵਾ ਸ਼ਾਹਿਦ ਅਫਰੀਦੀ ਨੇ ਕਿਹਾ, "ਮੈਂ ਪਾਕਿਸਤਾਨ ਟੀਮ ਅਤੇ ਬਾਬਰ ਆਜ਼ਮ ਨੂੰ ਆਪਣਾ ਪੂਰਾ ਸਮਰਥਨ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।"
ਸ਼ਾਹੀਨ ਸ਼ਾਹ ਅਫਰੀਦੀ ਨੇ ਹੁਣ ਕਪਤਾਨੀ ਤੋਂ ਹਟਾਏ ਜਾਣ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸ਼ਾਹੀਨ ਨੇ ਪੀਸੀਬੀ ਦੇ ਇੱਕ ਬਿਆਨ ਰਾਹੀਂ ਕਿਹਾ, “ਪਾਕਿਸਤਾਨ ਰਾਸ਼ਟਰੀ ਕ੍ਰਿਕਟ ਟੀਮ ਦੀ ਕਪਤਾਨੀ ਕਰਨਾ ਬਹੁਤ ਸਨਮਾਨ ਦੀ ਗੱਲ ਸੀ। ਮੈਂ ਹਮੇਸ਼ਾ ਯਾਦਾਂ ਅਤੇ ਮੌਕੇ ਦੀ ਕਦਰ ਕਰਾਂਗਾ। ਟੀਮ ਦੇ ਖਿਡਾਰੀ ਹੋਣ ਦੇ ਨਾਤੇ ਇਹ ਮੇਰਾ ਫਰਜ਼ ਹੈ ਕਿ ਮੈਂ ਆਪਣੇ ਕਪਤਾਨ ਬਾਬਰ ਆਜ਼ਮ ਨੂੰ ਸਪੋਰਟ ਕਰਾਂ। ਮੈਂ ਉਨ੍ਹਾਂ ਦੀ ਕਪਤਾਨੀ 'ਚ ਖੇਡਿਆ ਹੈ ਅਤੇ ਮੇਰੇ ਕੋਲ ਉਨ੍ਹਾਂ ਲਈ ਸਨਮਾਨ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਮੈਦਾਨ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ। ਅਸੀਂ ਸਾਰੇ ਇੱਕ ਹਾਂ। ਸਾਡਾ ਮਕਸਦ ਸਿਰਫ਼ ਇੱਕ ਹੈ, ਪਾਕਿਸਤਾਨ ਨੂੰ ਦੁਨੀਆ ਦੀ ਸਰਵੋਤਮ ਟੀਮ ਬਣਾਉਣ ਵਿੱਚ ਮਦਦ ਕਰਨਾ।