Share Market Today: ਸ਼ੇਅਰ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ; ਸੈਂਸੈਕਸ ਨੇ ਖੁੱਲ੍ਹਦੇ ਹੀ ਰਚਿਆ ਇਤਿਹਾਸ, ਨਵੀਂ ਉਚਾਈ 'ਤੇ ਪਹੁੰਚਿਆ ਨਿਫਟੀ

ਇਸ ਤੋਂ ਪਹਿਲਾਂ ਸੋਮਵਾਰ 10 ਜੂਨ ਨੂੰ ਸੈਂਸੈਕਸ 77,079.04 ਅੰਕਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ, ਜਦੋਂ ਐਤਵਾਰ ਨੂੰ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।

By  Aarti June 13th 2024 10:42 AM

Share Market Today:  ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਅੱਜ ਸ਼ਾਨਦਾਰ ਸ਼ੁਰੂਆਤ ਹੋਈ। ਪ੍ਰਮੁੱਖ ਘਰੇਲੂ ਸੂਚਕ ਅੰਕ ਸੈਂਸੈਕਸ ਲਗਭਗ 400 ਅੰਕਾਂ ਦੇ ਵਾਧੇ ਨਾਲ 77145.46 'ਤੇ ਖੁੱਲ੍ਹਿਆ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਰਿਕਾਰਡ ਹੈ।

ਇਸ ਤੋਂ ਪਹਿਲਾਂ ਸੋਮਵਾਰ 10 ਜੂਨ ਨੂੰ ਸੈਂਸੈਕਸ 77,079.04 ਅੰਕਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ, ਜਦੋਂ ਐਤਵਾਰ ਨੂੰ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਅੱਜ ਨਿਫਟੀ ਨੇ ਫਿਰ ਤੋਂ 23,480.95 ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਲਿਆ ਹੈ। ਇਸ ਤੋਂ ਪਹਿਲਾਂ ਐਨਐਸਈ ਨਿਫਟੀ 118.35 ਅੰਕ ਜਾਂ 0.51% ਦੇ ਵਾਧੇ ਨਾਲ 23,441.30 'ਤੇ ਖੁੱਲ੍ਹਿਆ ਸੀ। 

ਦੱਸ ਦਈਏ ਕਿ ਸਵੇਰੇ 10:10 ਵਜੇ ਸੈਂਸੈਕਸ 287.51 (0.37%) ਅੰਕ ਵਧ ਕੇ 76,889.96 'ਤੇ ਪਹੁੰਚ ਗਿਆ। ਦੂਜੇ ਪਾਸੇ, ਨਿਫਟੀ 77.60 (0.33%) ਅੰਕ ਦੀ ਮਜ਼ਬੂਤੀ ਨਾਲ 23,400.55 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਵਿਪਰੋ, ਟੇਕ ਮਹਿੰਦਰਾ, ਨੇਸਲੇ, ਟਾਈਟਨ, ਐਚਸੀਐਲ ਟੈਕਨਾਲੋਜੀਜ਼, ਬਜਾਜ ਫਾਈਨਾਂਸ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਬਜਾਜ ਫਿਨਸਵਰ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਹਿੰਦੁਸਤਾਨ ਯੂਨੀਲੀਵਰ ਅਤੇ ਪਾਵਰ ਗਰਿੱਡ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨਿਫਟੀ ਨੇ ਰਿਕਾਰਡ ਉਚਾਈ ਨੂੰ ਛੂਹਿਆ ਸੀ, ਜਦਕਿ ਸੈਂਸੈਕਸ ਆਪਣੇ ਰਿਕਾਰਡ ਪੱਧਰ ਤੋਂ ਥੋੜਾ ਦੂਰ ਸੀ। ਬੁੱਧਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 149.98 ਅੰਕ ਜਾਂ 0.20 ਫੀਸਦੀ ਦੇ ਵਾਧੇ ਨਾਲ 76,606.57 'ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 593.94 ਅੰਕ ਜਾਂ 0.77 ਫੀਸਦੀ ਵਧ ਕੇ 77,050.53 ਅੰਕਾਂ 'ਤੇ ਪਹੁੰਚ ਗਿਆ ਸੀ, ਜੋ ਕਿ 77,079.04 ਦੇ ਆਪਣੇ ਸਰਵਕਾਲੀ ਉੱਚ ਪੱਧਰ ਤੋਂ ਸਿਰਫ 28.51 ਅੰਕ ਦੂਰ ਹੈ।

ਇਹ ਵੀ ਪੜ੍ਹੋ: Haldiram: ਨਹੀਂ ਵਿਕੇਗਾ ਹਲਦੀਰਾਮ, ਅਟਕਲਾਂ 'ਤੇ ਲੱਗੀ ਰੋਕ, ਦੇਸ਼ ਦਾ ਆਮ ਆਦਮੀ ਬਣੇਗਾ ਮਾਲਕ

Related Post