Stock Market Updates: ਮੋਦੀ ਸਰਕਾਰ ਦੀ ਵਾਪਸੀ ਤੋਂ ਖੁਸ਼ ਬਾਜ਼ਾਰ, BSE-NSE ਨੇ ਬਣਾਇਆ ਨਵਾਂ ਰਿਕਾਰਡ

ਦੱਸ ਦਈਏ ਕਿ ਸੈਂਸੈਕਸ ਨੇ 77079.04 ਦਾ ਰਿਕਾਰਡ ਉੱਚ ਪੱਧਰ ਬਣਾਇਆ ਅਤੇ ਨਿਫਟੀ ਨੇ 23,411.90 ਦਾ ਰਿਕਾਰਡ ਉੱਚ ਪੱਧਰ ਬਣਾਇਆ।

By  Aarti June 10th 2024 10:07 AM

Stock Market Updates: ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਨਾਲ ਸ਼ੇਅਰ ਬਾਜ਼ਾਰ ਖੁਸ਼ ਨਜ਼ਰ ਆ ਰਿਹਾ ਹੈ। ਅੱਜ ਸੈਂਸੈਕਸ 77,000 ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫਟੀ ਵੀ ਅੱਜ 23,411.90 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਅੱਜ ਸੈਂਸੈਕਸ 76,935.41 'ਤੇ ਖੁੱਲ੍ਹਿਆ। ਜਦਕਿ ਨਿਫਟੀ 23,319.95 'ਤੇ ਖੁੱਲ੍ਹਿਆ। ਦੱਸ ਦਈਏ ਕਿ ਸੈਂਸੈਕਸ ਨੇ 77079.04 ਦਾ ਰਿਕਾਰਡ ਉੱਚ ਪੱਧਰ ਬਣਾਇਆ ਅਤੇ ਨਿਫਟੀ ਨੇ 23,411.90 ਦਾ ਰਿਕਾਰਡ ਉੱਚ ਪੱਧਰ ਬਣਾਇਆ।

ਸ਼ੁੱਕਰਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,720.8 ਅੰਕ ਜਾਂ 2.29 ਫੀਸਦੀ ਦੀ ਛਾਲ ਮਾਰ ਕੇ 76,795.31 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਸੈਂਸੈਕਸ 1,618.85 ਅੰਕ ਜਾਂ 2.16 ਫੀਸਦੀ ਵਧ ਕੇ 76,693.36 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਦੱਸ ਦਈਏ ਕਿ ਪਿਛਲੇ ਹਫਤੇ ਬੀ.ਐੱਸ.ਈ. ਦਾ ਸੈਂਸੈਕਸ 2,732.05 ਅੰਕ ਜਾਂ 3.69 ਫੀਸਦੀ ਵਧਿਆ, ਜਦਕਿ ਨਿਫਟੀ 759.45 ਅੰਕ ਜਾਂ 3.37 ਫੀਸਦੀ ਵਧਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਨਾਲ ਤੀਜੀ ਵਾਰ ਸਹੁੰ ਚੁੱਕੀ। ਪੀਐਮ ਮੋਦੀ ਦੇ ਤੀਜੇ ਕਾਰਜਕਾਲ ਲਈ ਸਹੁੰ ਚੁੱਕ ਸਮਾਗਮ ਤੋਂ ਬਾਅਦ ਅੱਜ ਪਹਿਲੀ ਵਾਰ ਸ਼ੇਅਰ ਬਾਜ਼ਾਰ ਖੁੱਲ੍ਹਣ ਜਾ ਰਿਹਾ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਅੱਜ ਬਾਜ਼ਾਰ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਸੈਂਸੈਕਸ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਨਿਫਟੀ ਆਪਣੇ ਰਿਕਾਰਡ ਉਚਾਈ ਤੋਂ 20 ਅੰਕ ਦੂਰ ਸੀ।

ਇਹ ਵੀ ਪੜ੍ਹੋ: Stock Market: ਮਾਰਕੀਟ ਨੇ ਆਰਬੀਆਈ ਦੇ ਵਿਕਾਸ ਦੇ ਅਨੁਮਾਨ ਨੂੰ ਕੀਤਾ ਪਸੰਦ, ਸੈਂਸੈਕਸ ਨੇ ਐਨਡੀਏ ਸਰਕਾਰ ਦੀਆਂ ਉਮੀਦਾਂ ਦੇ ਮੁਕਾਬਲੇ 1500 ਅੰਕਾਂ ਦੀ ਮਾਰੀ ਛਾਲ

Related Post