UP Encounter : ਸੁਲਤਾਨਪੁਰ ਡਕੈਤੀ ਕਾਂਡ ’ਚ ਵੱਡੀ ਸਫਲਤਾ; ਇੱਕ ਹੋਰ ਮੁਲਜ਼ਮ ਨੂੰ STF ਨੇ ਕੀਤਾ ਢੇਰ, 1 ਲੱਖ ਰੁਪਏ ਦਾ ਸੀ ਇਨਾਮ

ਜਾਣਕਾਰੀ ਮੁਤਾਬਕ ਉਨਾਓ ਦੇ ਅਚਲਗੰਜ ਥਾਣਾ ਖੇਤਰ 'ਚ ਉਨਾਵ-ਰਾਏਬਰੇਲੀ ਹਾਈਵੇਅ ਤੋਂ ਪੰਜ ਸੌ ਮੀਟਰ ਦੂਰ ਅਚਲਗੰਜ-ਕੋਲਹੂਆ ਰੋਡ 'ਤੇ ਸੋਮਵਾਰ ਸਵੇਰੇ ਸੁਲਤਾਨਪੁਰ ਡਕੈਤੀ ਦੇ ਦੋਸ਼ੀ ਅਨੁਜ ਪ੍ਰਤਾਪ ਸਿੰਘ ਅਤੇ ਉਸ ਦੇ ਸਾਥੀ ਨਾਲ ਲਖਨਊ ਦੀ ਐੱਸਟੀਐੱਫ ਟੀਮ ਦਾ ਮੁਕਾਬਲਾ ਹੋਇਆ।

By  Aarti September 23rd 2024 09:47 AM

UP Encounter : ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਇੱਕ ਜਿਊਲਰਜ਼ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਹੋਰ ਅਪਰਾਧੀ ਨੂੰ ਐਸਟੀਐਫ ਟੀਮ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਲਖਨਊ ਐਸਟੀਐਫ ਦੀ ਟੀਮ ਨੇ ਇੱਕ ਲੱਖ ਰੁਪਏ ਦਾ ਇਨਾਮ ਲੈ ਰਹੇ ਅਪਰਾਧੀ ਅਨੁਜ ਪ੍ਰਤਾਪ ਸਿੰਘ ਨੂੰ ਮਾਰ ਦਿੱਤਾ। ਅਨੁਜ ਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਹ ਮੁਕਾਬਲਾ ਯੂਪੀ ਦੇ ਉਨਾਵ ਜ਼ਿਲ੍ਹੇ ਵਿੱਚ ਹੋਇਆ।

ਜਾਣਕਾਰੀ ਮੁਤਾਬਕ ਉਨਾਓ ਦੇ ਅਚਲਗੰਜ ਥਾਣਾ ਖੇਤਰ 'ਚ ਉਨਾਵ-ਰਾਏਬਰੇਲੀ ਹਾਈਵੇਅ ਤੋਂ ਪੰਜ ਸੌ ਮੀਟਰ ਦੂਰ ਅਚਲਗੰਜ-ਕੋਲਹੂਆ ਰੋਡ 'ਤੇ ਸੋਮਵਾਰ ਸਵੇਰੇ ਸੁਲਤਾਨਪੁਰ ਡਕੈਤੀ ਦੇ ਦੋਸ਼ੀ ਅਨੁਜ ਪ੍ਰਤਾਪ ਸਿੰਘ ਅਤੇ ਉਸ ਦੇ ਸਾਥੀ ਨਾਲ ਲਖਨਊ ਦੀ ਐੱਸਟੀਐੱਫ ਟੀਮ ਦਾ ਮੁਕਾਬਲਾ ਹੋਇਆ।  ਗੋਲੀ ਲੱਗਣ ਨਾਲ ਇਕ ਬਦਮਾਸ਼ ਜ਼ਖਮੀ ਹੋ ਗਿਆ। ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ।

ਜ਼ਖਮੀ ਅਪਰਾਧੀ ਨੂੰ ਮੁੱਢਲੀ ਸਹਾਇਤਾ ਲਈ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਦਮਾਸ਼ ਦੀ ਪਛਾਣ ਅਮੇਠੀ ਦੇ ਮੋਹਨਗੰਜ ਥਾਣਾ ਖੇਤਰ ਦੇ ਰਹਿਣ ਵਾਲੇ ਅਨੁਜ ਪ੍ਰਤਾਪ ਸਿੰਘ ਪੁੱਤਰ ਧਰਮਰਾਜ ਸਿੰਘ ਵਜੋਂ ਹੋਈ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਲਤਾਨਪੁਰ ਜਿਊਲਰੀ ਸ਼ਾਪ ਡਕੈਤੀ ਮਾਮਲੇ ਦਾ ਦੂਜਾ ਦੋਸ਼ੀ ਸੋਮਵਾਰ ਨੂੰ ਉਨਾਓ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਐਸਟੀਐਫ ਨੇ 5 ਸਤੰਬਰ ਨੂੰ ਇੱਕ ਹੋਰ ਦੋਸ਼ੀ ਮੰਗੇਸ਼ ਯਾਦਵ ਨੂੰ ਮਾਰ ਦਿੱਤਾ ਸੀ, ਜਿਸ ਨਾਲ ਕਾਂਗਰਸ ਦੇ ਨਾਲ-ਨਾਲ ਸਮਾਜਵਾਦੀ ਪਾਰਟੀ ਨੇ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਸਿਆਸੀ ਵਿਵਾਦ ਸ਼ੁਰੂ ਕਰ ਦਿੱਤਾ ਸੀ।

ਦੱਸ ਦਈਏ ਕਿ ਫੋਰੈਂਸਿਕ ਟੀਮ ਅਤੇ ਅਚਲਗੰਜ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ। 28 ਅਗਸਤ ਨੂੰ ਸੁਲਤਾਨਪੁਰ ਸ਼ਹਿਰ ਦੇ ਠੇਠੜੀ ਬਾਜ਼ਾਰ ਇਲਾਕੇ ਵਿੱਚ ਇੱਕ ਦੁਕਾਨ ਤੋਂ ਕਰੀਬ ਡੇਢ ਕਰੋੜ ਰੁਪਏ ਦੇ ਗਹਿਣੇ ਲੁੱਟ ਲਏ ਗਏ ਸਨ।

ਇਹ ਵੀ ਪੜ੍ਹੋ : Punjab Latest Weather : ਮੁੜ ਗਰਮੀ ਤੋਂ ਲੋਕ ਹੋਏ ਪਰੇਸ਼ਾਨ; ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ

Related Post