ਰਾਮ ਮੰਦਿਰ ਦੇ ਗਰਭਗ੍ਰਹਿ ਚ ਸਥਾਪਿਤ ਕੀਤੀ ਜਾਵੇਗੀ ਇਸ ਮੂਰਤੀਕਾਰ ਦੀ ਸ਼ਿਲਪਕਾਰੀ
Ram Mandir Inaugration: ਰਾਮਲਲਾ ਦੀ ਜਿਹੜੀ ਮੂਰਤੀ ਨੂੰ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਦੇ ਪਾਵਨ ਗਰਭਗ੍ਰਹਿ 'ਚ ਸਥਾਪਨਾ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਤਿੰਨਾਂ ਮੂਰਤੀਕਾਰਾਂ ਵਿੱਚੋਂ ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਇੱਕ ਮੂਰਤੀ ਨੂੰ ਸਥਾਪਨਾ ਲਈ ਚੁਣਿਆ ਗਿਆ ਹੈ।
ਦੱਸ ਦੇਈਏ ਕਿ ਅਰੁਣ ਯੋਗੀਰਾਜ ਦੀਆਂ ਪੰਜ ਪੀੜ੍ਹੀਆਂ ਨੇ ਸ਼ਿਲਪਕਾਰੀ ਦੇ ਖੇਤਰ ਵਿੱਚ ਕੰਮ ਕੀਤਾ ਹੈ। ਸ਼ੁੱਕਰਵਾਰ ਨੂੰ ਟਰੱਸਟ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਬੁੱਤ ਦੀ ਚੋਣ ਕੀਤੀ ਗਈ। ਇਸ ਮੂਰਤੀ ਵਿੱਚ ਬਾਲ ਸ਼੍ਰੀ ਰਾਮ ਨੂੰ ਹੱਥ ਵਿੱਚ ਕਮਾਨ ਅਤੇ ਤੀਰ ਨਾਲ ਦਰਸਾਇਆ ਗਿਆ ਹੈ। ਜਿਸ ਨੂੰ 22 ਜਨਵਰੀ ਨੂੰ ਮੰਦਰ ਦੇ ਪਾਵਨ ਗਰਭਗ੍ਰਹਿ 'ਚ ਸਥਾਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: UK Visa Rules: ਬ੍ਰਿਟੇਨ ਨੇ ਬਦਲੇ ਵੀਜ਼ਾ ਨਿਯਮ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਅਸਰ
ਮੂਰਤੀ ਨੂੰ ਲੈ ਕੇ ਕਮੇਟੀ ਦੀ ਸੀ ਇਹ ਖਾਸ ਮੰਗ
ਕਮੇਟੀ ਮੁਤਾਬਕ ਰਾਮਲਲਾ ਦੀ ਮੂਰਤੀ ਪੰਜ ਸਾਲ ਦੇ ਬਾਲ ਰਾਮ ਚੰਦਰ ਜੀ ਦੀ ਹੋਣੀ ਚਾਹੀਦੀ ਸੀ, ਜਿਸ ਵਿੱਚ ਬ੍ਰਹਮਤਾ ਝਲਕਦੀ ਹੋਵੇ। ਇਹ ਮੂਰਤੀ ਰਾਮਚਰਿਤ ਮਾਨਸ ਅਤੇ ਵਾਲਮੀਕਿ ਰਾਮਾਇਣ ਵਿਚ ਵਰਣਿਤ ਸ਼੍ਰੀ ਰਾਮ ਦੀ ਵਿਅਕਤਿਤਵ ਦੇ ਆਧਾਰ 'ਤੇ ਬਣਾਈ ਗਈ ਹੈ। ਅਰੁਣ ਯੋਗੀਰਾਜ ਪਿਛਲੇ ਸੱਤ ਮਹੀਨਿਆਂ ਤੋਂ ਇਸ ਮੂਰਤੀ ਲਈ ਰੋਜ਼ਾਨਾ ਕਰੀਬ 12 ਘੰਟੇ ਕੰਮ ਕਰਦੇ ਸਨ। ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਮੂਰਤੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਯੋਗੀਰਾਜ ਵੀ ਇੱਕ ਮਸ਼ਹੂਰ ਕਾਰੀਗਰ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਬਸਵੰਨਾ ਸ਼ਿਲਪੀ ਨੂੰ ਮੈਸੂਰ ਸ਼ਾਹੀ ਪਰਿਵਾਰ ਦਾ ਗੌਰਵ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ: ਨਵਾਂ 'ਹਿੱਟ ਐਂਡ ਰਨ' ਕਾਨੂੰਨ ਕੀ ਹੈ, ਜਿਸ ਕਾਰਨ ਦੇਸ਼ ਭਰ 'ਚ ਹੋ ਗਿਆ 'ਚੱਕਾ ਜਾਮ'
MBA ਪਾਸ ਹਨ ਇਹ ਬੁੱਤਸਾਜ਼
ਫੁਲ ਟਾਈਮ ਦੇ ਸ਼ਿਲਪਕਾਰ ਬਣਨ ਤੋਂ ਪਹਿਲਾਂ ਅਰੁਣ ਯੋਗੀਰਾਜ ਨੇ ਐਮ.ਬੀ.ਏ. ਕੀਤਾ ਅਤੇ ਕੁਝ ਸਮਾਂ ਇੱਕ ਕੰਪਨੀ ਵਿੱਚ ਕੰਮ ਵੀ ਕੀਤਾ। ਹਾਲਾਂਕਿ ਉਹ ਫਿਰ ਉਸੇ ਪੇਸ਼ੇ ਵਿੱਚ ਵਾਪਸ ਆ ਗਏ। ਮੂਰਤੀ ਕਲਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਕਈ ਮਹੱਤਵਪੂਰਨ ਮੂਰਤੀਆਂ ਦੀ ਰਚਨਾ ਕੀਤੀ ਜਿਨ੍ਹਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।
ਉਨ੍ਹਾਂ ਨੇ ਇਕ ਕੌਮੀ ਅਖਬਾਰ ਨੂੰ ਦੱਸਿਆ, "ਮੇਰੀ ਮਾਂ ਮੇਰੇ ਫੈਸਲੇ ਦੇ ਖਿਲਾਫ ਸੀ। ਜਦੋਂ ਮੈਂਨੂੰ 2014 ਵਿੱਚ ਦੱਖਣੀ ਭਾਰਤ ਦਾ ਯੰਗ ਟੇਲੈਂਟ ਅਵਾਰਡ ਮਿਲਿਆ ਤਾਂ ਉਹ ਇਸ ਲਈ ਸਹਿਮਤ ਹੋਈ।"
ਇਹ ਵੀ ਪੜ੍ਹੋ: Law 'ਚ Truck Driver ਬਾਰੇ ਅਜਿਹੀ ਕਿਹੜੀ ਸੋਧ ਹੋ ਗਈ ਕਿ ਦੇਸ਼ ਭਰ 'ਚ ਹੋ ਗਿਆ...
ਨੇਤਾ ਜੀ ਤੋਂ ਲੈਕੇ PM ਮੋਦੀ ਤੱਕ ਦੀ ਬਣਾਈ ਮੂਰਤੀ
ਅਰੁਣ ਯੋਗੀਰਾਜ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 30 ਫੁੱਟ ਉੱਚੀ ਮੂਰਤੀ ਬਣਾਈ ਹੈ ਜੋ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੇ ਪਿੱਛੇ ਸਥਾਪਿਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨੇਤਾ ਜੀ ਦੀ 125ਵੀਂ ਜਯੰਤੀ ਦੇ ਮੌਕੇ 'ਤੇ ਇਸ ਦਾ ਉਦਘਾਟਨ ਕੀਤਾ ਸੀ। ਇਸ ਤੋਂ ਇਲਾਵਾ ਯੋਗੀਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਫੁੱਟ ਦੀ ਮੂਰਤੀ ਭੇਟ ਕੀਤੀ ਸੀ।
ਸੰਯੁਕਤ ਰਾਸ਼ਟਰ ਤੋਂ ਵੀ ਮਿਲਿਆ ਸਨਮਾਨ
ਯੋਗੀਰਾਜ ਨੇ ਕੇਦਾਰਨਾਥ 'ਚ ਸਥਾਪਿਤ ਆਦਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਮੂਰਤੀ ਤਿਆਰ ਕੀਤੀ ਸੀ। ਇਸ ਤੋਂ ਇਲਾਵਾ ਮੈਸੂਰ ਦੇ ਚੁੰਚਨਕੁੱਟੇ 'ਚ ਉਨ੍ਹਾਂ ਵੱਲੋਂ ਤਿਆਰ ਕੀਤਾ ਡਾ.ਅੰਬੇਦਕਰ ਦਾ 15 ਫੁੱਟ ਦਾ ਬੁੱਤ ਲਗਾਇਆ ਗਿਆ। ਉਨ੍ਹਾਂ ਨੇ ਮੈਸੂਰ ਵਿੱਚ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀ 6 ਫੁੱਟ ਉੱਚੀ ਅਖੰਡ ਮੂਰਤੀ ਵੀ ਬਣਾਈ ਹੈ। ਇਸ ਤੋਂ ਇਲਾਵਾ ਨੰਦੀ ਅਤੇ ਬਨਸ਼ੰਕਰੀ ਦੇਵੀ ਦੀਆਂ ਉੱਚੀਆਂ ਮੂਰਤੀਆਂ ਵੀ ਉੱਕਰੀਆਂ ਹੋਈਆਂ ਹਨ। ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।