School Open In Punjab : ਕੜਾਕੇ ਦੀ ਠੰਢ ਵਿਚਾਲੇ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ ਪੰਜਾਬ ’ਚ ਸਕੂਲ; ਨਹੀਂ ਕੀਤਾ ਗਿਆ ਸਕੂਲਾਂ ਦੇ ਸਮੇਂ ’ਚ ਬਦਲਾਅ

ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੋਈ ਹੈ। ਜਿਸ ਮੁਤਾਬਿਕ ਸੰਘਣੀ ਧੁੰਦ ਦੇ ਕਾਰਨ ਜ਼ੀਰੋ ਵਿਜੀਬਿਲਿਟੀ ਰਹੇਗੀ। ਪਰ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਅਤੇ ਸਮੇਂ ਨੂੰ ਬਿਲਕੁੱਲ ਵੀ ਬਦਲਿਆ ਨਹੀਂ ਹੈ।

By  Aarti January 8th 2025 08:54 AM -- Updated: January 8th 2025 09:51 AM

School Open In Punjab :  ਇੱਕ ਪਾਸੇ ਜਿੱਥੇ ਕੜਾਕੇ ਦੀ ਠੰਢ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਕੂਲ ਅੱਜ ਤੋਂ ਖੁੱਲ੍ਹ ਰਹੇ ਹਨ। ਜੀ ਹਾਂ ਸੂਬੇ ਭਰ ’ਚ ਅੱਜ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ।

ਫਿਲਹਾਲ ਤੱਕ ਕੋਈ ਵੀ ਸਰਕਾਰ ਵੱਲੋਂ ਠੰਢ ਦੀਆਂ ਛੁੱਟੀਆਂ ਨੂੰ ਅੱਗੇ ਵਧਾਉਣ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸਦੇ ਵਿਚਾਲੇ ਪੰਜਾਬ ਦੇ ਸਕੂਲਾਂ ਦਾ ਸਮਾਂ ਵੀ ਪੰਜਾਬ ਸਰਕਾਰ ਵੱਲੋਂ ਬਦਲਾਅ ਨਹੀਂ ਕੀਤਾ ਗਿਆ ਹੈ। 

ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੋਈ ਹੈ। ਜਿਸ ਮੁਤਾਬਿਕ ਸੰਘਣੀ ਧੁੰਦ ਦੇ ਕਾਰਨ ਜ਼ੀਰੋ ਵਿਜੀਬਿਲਿਟੀ ਰਹੇਗੀ। ਪਰ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਅਤੇ ਸਮੇਂ ਨੂੰ ਬਿਲਕੁੱਲ ਵੀ ਬਦਲਿਆ ਨਹੀਂ ਹੈ। 

ਕਾਬਿਲੇਗੌਰ ਹੈ ਕਿ ਪੰਜਾਬ ਭਰ ’ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਸੀ ਜਿਸ ਦੇ ਚੱਲਦੇ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਸੀ। 

Related Post