Faridkot School Bus Accident : ਤੇਜ਼ ਰਫਤਾਰ ਦਾ ਕਹਿਰ; ਸਕੂਲ ਵੈਨ ਤੇ ਤੇਜ਼ ਰਫ਼ਤਾਰ ਨਿੱਜੀ ਬੱਸ ਦੀ ਹੋਈ ਟੱਕਰ, ਇੱਕ ਵਿਦਿਆਰਥਣ ਦੀ ਮੌਤ

ਇਸ ਹਾਦਸੇ ਵਿਚ ਸਕੂਲ ਵੈਨ ਵਿਚ ਸਵਾਰ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜਖਮੀਂ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

By  Aarti December 19th 2024 12:51 PM

Faridkot School Bus Accident :  ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਤੇਜ ਰਫ਼ਤਾਰ ਅਤੇ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਸਕੂਲ ਵੈਨ , ਨਿੱਜੀ ਕੰਪਨੀ ਦੀ ਬੱਸ ਅਤੇ ਇਕ ਕਾਰ ਆਪਸ ਵਿਚ ਟਕਰਾ ਗਈ। ਇਸ ਹਾਦਸੇ ਵਿਚ ਸਕੂਲ ਵੈਨ ਵਿਚ ਸਵਾਰ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜਖਮੀਂ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 

ਜਖਮੀਆਂ ਦਾ ਹਾਲ ਜਾਨਣ ਲਈ ਡੀਸੀ ਫਰੀਦਕੋਟ ਵਨੀਤ ਕੁਮਾਰ ਅਤੇ ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਵਲੋਂ ਜੀਜੀਐਸ ਮੈਡੀਕਲ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਵਿਦਿਆਰਥਣ ਦੇ ਇਲਾਜ ਸਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ। 

ਗੱਲਬਾਤ ਕਰਦਿਆ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਤੇਜ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜਦਕਿ ਇਕ ਡਰਾਈਵਰ ਅਤੇ ਕੁਝ ਹੋਰ ਵਿਦਿਆਰਥਣਾਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਡੀਸੀ ਫਰੀਦਕੋਟ ਵਨੀਤ ਕੁਮਾਰ ਨੇ ਕਿਹਾ ਕਿ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਚਲ ਰਿਹਾ ਹੈ ਅਤੇ ਉਨ੍ਹਾਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਵੀ ਕਿਹਾ ਗਿਆ। 

ਇਸ ਸਮੇ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਅਤੇ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਅਮ੍ਰਿਤਸਰ ਵਲੋਂ ਆ ਰਹੀ ਤੇਜ਼ ਰਫਤਾਰ ਬਸ ਨੇ ਸਕੂਲ ਵੈਨ ਨੂੰ ਟੱਕਰ ਮਾਰੀ ਹੈ ਜਿਸ ਕਾਰਨ ਸਕੂਲ ਵੈਨ ਵਿਚ ਸਵਾਰ ਕਈ ਵਿਦਿਆਰਥਨਾ ਜਖਮੀ ਹੋਇਆ ਹਨ ਜਿਨ੍ਹਾਂ ਵਿਚ ਇਕ ਕਾਫੀ ਸੀਰੀਅਸ ਹੈ। ਉਹਨਾਂ ਦੱਸਿਆ ਕਿ ਇਹ ਲੜਕੀਆਂ ਨੇੜਲੇ ਪਿੰਡ ਕੋਟ ਸੁਖੀਆ ਅਤੇ ਢੁੱਡੀ ਦੀਆਂ ਸਨ। ਜੋ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਵਿਖੇ ਪੜ੍ਹਨ ਜਾ ਰਹੀਆਂ ਸੀ।

Related Post