SBI SCO Recruitment 2024 : 1511 ਅਸਾਮੀਆਂ ਲਈ ਅਰਜ਼ੀ ਦੀ ਆਖ਼ਰੀ ਤਰੀਕ ’ਚ ਹੋਇਆ ਵਾਧਾ; ਇਸ ਅਹੁਦੇ 'ਤੇ ਕੰਮ ਨਾ ਕਰਨ 'ਤੇ ਹੋਵੇਗੀ 2 ਲੱਖ ਰੁਪਏ ਭੁਗਤਾਨ ਦੀ ਸ਼ਰਤ

ਇਸ ਰਾਹੀਂ ਦੇਸ਼ ਭਰ ਵਿੱਚ ਐਸਬੀਆਈ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸਪੈਸ਼ਲਿਸਟ ਕੇਡਰ ਅਫ਼ਸਰ ਦੀਆਂ 1511 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਅਹੁਦੇ ’ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ sbi.co.in ਜਾਂ bank.sbi/web/careers/current-openings 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

By  Aarti October 5th 2024 03:54 PM

SBI SCO Recruitment 2024 : ਐਸਬੀਆਈ ਨੇ ਸਪੈਸ਼ਲਿਸਟ ਕੇਡਰ ਅਫਸਰਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਐਸਬੀਆਈ ਨੇ ਐਸਸੀਓ ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ 4 ਅਕਤੂਬਰ ਤੋਂ ਵਧਾ ਕੇ 14 ਅਕਤੂਬਰ ਕਰ ਦਿੱਤੀ ਹੈ।

ਇਸ ਰਾਹੀਂ ਦੇਸ਼ ਭਰ ਵਿੱਚ ਐਸਬੀਆਈ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸਪੈਸ਼ਲਿਸਟ ਕੇਡਰ ਅਫ਼ਸਰ ਦੀਆਂ 1511 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਅਹੁਦੇ ’ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ sbi.co.in ਜਾਂ bank.sbi/web/careers/current-openings 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ ਇਸ ਪ੍ਰਕਾਰ ਹੈ-

  • ਡਿਪਟੀ ਮੈਨੇਜਰ (ਸਿਸਟਮ) - ਪ੍ਰੋਜੈਕਟ ਪ੍ਰਬੰਧਨ ਅਤੇ ਡਿਲਿਵਰੀ - 187 ਅਸਾਮੀਆਂ
  • ਡਿਪਟੀ ਮੈਨੇਜਰ (ਸਿਸਟਮ) - ਆਈਐਫਆਰਏ ਸਹਾਇਤਾ ਅਤੇ ਕਲਾਉਡ ਓਪਰੇਸ਼ਨ - 412 ਅਸਾਮੀਆਂ 
  • ਡਿਪਟੀ ਮੈਨੇਜਰ (ਸਿਸਟਮ) – 80 
  • ਡਿਪਟੀ ਮੈਨੇਜਰ (ਸਿਸਟਮ) ਆਈਟੀ - ਆਰਕੀਟੈਕਟ - 27 
  • ਡਿਪਟੀ ਮੈਨੇਜਰ (ਸਿਸਟਮ) ਸੂਚਨਾ ਸੁਰੱਖਿਆ - 7
  • ਅਸਿਸਟੈਂਟ ਮੈਨੇਜਰ (ਸਿਸਟਮ) – 784
  • ਬੈਕਲਾਗ ਅਸਾਮੀ- ਅਸਿਸਟੈਂਟ ਮੈਨੇਜਰ - (ਸਿਸਟਮ) - 14

ਉਮਰ ਸੀਮਾ

ਉਪਰੋਕਤ ਅਸਾਮੀਆਂ ਵਿੱਚ ਪਹਿਲੀਆਂ ਪੰਜ ਕਿਸਮਾਂ ਦੀਆਂ ਅਸਾਮੀਆਂ ਲਈ ਮੰਗੀ ਗਈ ਉਮਰ ਸੀਮਾ 25-35 ਸਾਲ ਹੈ। ਜਦੋਂ ਕਿ ਛੇਵੀਂ ਅਤੇ ਸੱਤਵੀਂ ਕਿਸਮ ਦੀਆਂ ਅਸਾਮੀਆਂ ਲਈ ਮੰਗੀ ਗਈ ਉਮਰ ਸੀਮਾ 21-30 ਸਾਲ ਹੈ।

ਚੋਣ

  • ਅਸਿਸਟੈਂਟ ਮੈਨੇਜਰ (ਸਿਸਟਮ) - ਔਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਐਕਸ਼ਨ।
  • ਹੋਰ ਸਾਰੀਆਂ ਪੋਸਟਾਂ ਲਈ - ਸ਼ਾਰਟਲਿਸਟਿੰਗ-ਕਮ-ਟੀਅਰਡ/ਲੇਅਰਡ ਇੰਟਰਐਕਸ਼ਨ

ਪ੍ਰੋਬੇਸ਼ਨ

ਚੁਣੇ ਗਏ ਉਮੀਦਵਾਰਾਂ ਨੂੰ ਪਹਿਲਾਂ ਇੱਕ ਸਾਲ ਦੀ ਪ੍ਰੋਬੇਸ਼ਨ ਪੀਰੀਅਡ 'ਤੇ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ। ਜੇਕਰ ਸੇਵਾ ਬੈਂਕ ਦੇ ਮਾਪਦੰਡਾਂ ਦੇ ਅਨੁਸਾਰ ਪਾਈ ਜਾਂਦੀ ਹੈ, ਤਾਂ ਉਹਨਾਂ ਦੀ ਸੇਵਾ ਸਪੈਸ਼ਲਿਸਟ ਕੇਡਰ ਦੇ ਅਧੀਨ ਪੁਸ਼ਟੀ ਕੀਤੀ ਜਾਵੇਗੀ। 

ਬਾਂਡ ਭਰਨਾ ਹੋਵੇਗਾ

ਅਸਿਸਟੈਂਟ ਮੈਨੇਜਰ (ਸਿਸਟਮ) ਗ੍ਰੇਡ - JMGS-I ਦੀ ਪੋਸਟ ਹੋਵੇਗੀ। ਇਸ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ ਜੁਆਇਨ ਕਰਨ ਸਮੇਂ 2 ਲੱਖ ਰੁਪਏ ਦਾ ਬਾਂਡ ਭਰਨਾ ਹੋਵੇਗਾ। ਇਸ ਤਹਿਤ ਘੱਟੋ-ਘੱਟ ਪੰਜ ਸਾਲ ਤੱਕ ਬੈਂਕ ਵਿੱਚ ਕੰਮ ਕਰਨਾ ਲਾਜ਼ਮੀ ਹੋਵੇਗਾ।

ਐਪਲੀਕੇਸ਼ਨ ਫੀਸ

  • ਜਨਰਲ/ਈਡਬਲਿਊਐਸ/ਓਬੀਸੀ ਲਈ ਅਰਜ਼ੀ ਦੀ ਫੀਸ 750/- ਰੁਪਏ ਹੈ। ਜਦੋਂ ਕਿ ਐਸਸੀ /ਐਸਟੀ/ਪੀਡਬਲਿਊਬੀਡੀ ਲਈ ਕੋਈ ਫੀਸ ਨਹੀਂ ਹੈ।
  • ਉਮੀਦਵਾਰਾਂ ਨੂੰ ਇੱਕ ਤੋਂ ਵੱਧ ਅਹੁਦਿਆਂ ਲਈ ਅਪਲਾਈ ਕਰਨ ਦੀ ਇਜਾਜ਼ਤ ਨਹੀਂ ਹੈ।

Related Post