Saving Accounts Interest Rate : ਬੱਚਤ ਖਾਤਾ ਖੁਲਵਾਉਣ ਤੋਂ ਪਹਿਲਾਂ ਜਾਣੋ ਕਿਹੜਾ ਬੈਂਕ ਜ਼ਿਆਦਾ ਵਿਆਜ਼ ਦੇ ਰਿਹਾ ਹੈ?
Saving Accounts Interest Rate : ਜੇਕਰ ਤੁਹਾਡੇ ਖਾਤੇ 'ਚ 10 ਕਰੋੜ ਰੁਪਏ ਤੋਂ ਵੱਧ ਹਨ, ਤਾਂ ਤੁਹਾਨੂੰ 3.00 ਪ੍ਰਤੀਸ਼ਤ ਸਾਲਾਨਾ ਵਿਆਜ਼ ਦਿੱਤਾ ਜਾਵੇਗਾ। ਦਸ ਦਈਏ ਕਿ 15 ਅਕਤੂਬਰ, 2022 ਤੋਂ ਪਹਿਲਾਂ, SBI ਸਾਰੇ ਬਚਤ ਖਾਤਿਆਂ 'ਤੇ ਸਿਰਫ 2.70 ਪ੍ਰਤੀਸ਼ਤ ਵਿਆਜ਼ ਦੇ ਰਿਹਾ ਸੀ, ਭਾਵੇਂ ਤੁਹਾਡੇ ਬੈਂਕ ਖਾਤੇ 'ਚ ਕਿੰਨਾ ਵੀ ਪੈਸਾ ਹੋਵੇ।
Saving Accounts Interest Rate : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਪੂਰੇ ਦੇਸ਼ 'ਚ ਕਈ ਸਰਕਾਰੀ ਅਤੇ ਨਿੱਜੀ ਬੈਂਕ ਬੱਚਤ ਖਾਤੇ ਖੋਲ੍ਹਦੇ ਹਨ। ਨਾਲ ਹੀ ਡਾਕਖਾਨੇ 'ਚ ਵੀ ਬਚਤ ਖਾਤਾ ਖੋਲ੍ਹਿਆ ਜਾ ਸਕਦਾ ਹੈ। ਪਰ ਅੱਜਕਲ੍ਹ ਵਿਆਜ਼ ਦਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਅਜਿਹੇ 'ਚ ਡਾਕਖਾਨਾ ਕਈ ਮਾਮਲਿਆਂ 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ 'ਚ ਸ਼ਾਮਲ ਬੈਂਕਾਂ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ। ਤਾਂ ਆਉ ਜਾਣਦੇ ਹਾਂ ਬੱਚਤ ਖਾਤੇ 'ਤੇ ਕਿਹੜਾ ਬੈਂਕ ਜ਼ਿਆਦਾ ਵਿਆਜ਼ ਦੇ ਰਿਹਾ ਹੈ?
ਸਟੇਟ ਬੈਂਕ ਆਫ਼ ਇੰਡੀਆ : ਭਾਰਤ ਦੇ ਸਭ ਤੋਂ ਵਡੇ ਸਰਕਾਰੀ ਬੈਂਕ- ਭਾਰਤੀ ਸਟੇਟ ਬੈਂਕ ਨੇ 15 ਅਕਤੂਬਰ, 2022 ਤੋਂ ਬਚਤ ਖਾਤਿਆਂ 'ਤੇ ਪੇਸ਼ ਕੀਤੀ ਜਾਣ ਵਾਲੀ ਵਿਆਜ਼ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤੀ ਸਟੇਟ ਬੈਂਕ 10 ਕਰੋੜ ਰੁਪਏ ਤੋਂ ਘੱਟ ਦੀ ਰਕਮ ਵਾਲੇ ਬੱਚਤ ਖਾਤੇ 'ਤੇ ਆਪਣੇ ਗਾਹਕਾਂ ਨੂੰ 2.70 ਫੀਸਦੀ ਵਿਆਜ਼ ਦੀ ਪੇਸ਼ਕਸ਼ ਕਰ ਰਿਹਾ ਹੈ। ਯਾਨੀ ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਅਤੇ ਤੁਹਾਡੇ ਖਾਤੇ 'ਚ 10 ਕਰੋੜ ਰੁਪਏ ਤੋਂ ਘੱਟ ਹਨ, ਤਾਂ ਤੁਹਾਨੂੰ 2.70 ਫੀਸਦੀ ਸਾਲਾਨਾ ਵਿਆਜ਼ ਮਿਲੇਗਾ।
ਜੇਕਰ ਤੁਹਾਡੇ ਖਾਤੇ 'ਚ 10 ਕਰੋੜ ਰੁਪਏ ਤੋਂ ਵੱਧ ਹਨ, ਤਾਂ ਤੁਹਾਨੂੰ 3.00 ਪ੍ਰਤੀਸ਼ਤ ਸਾਲਾਨਾ ਵਿਆਜ਼ ਦਿੱਤਾ ਜਾਵੇਗਾ। ਦਸ ਦਈਏ ਕਿ 15 ਅਕਤੂਬਰ, 2022 ਤੋਂ ਪਹਿਲਾਂ, SBI ਸਾਰੇ ਬਚਤ ਖਾਤਿਆਂ 'ਤੇ ਸਿਰਫ 2.70 ਪ੍ਰਤੀਸ਼ਤ ਵਿਆਜ਼ ਦੇ ਰਿਹਾ ਸੀ, ਭਾਵੇਂ ਤੁਹਾਡੇ ਬੈਂਕ ਖਾਤੇ 'ਚ ਕਿੰਨਾ ਵੀ ਪੈਸਾ ਹੋਵੇ।
ਡਾਕਖਾਨਾ : ਡਾਕਖਾਨਾ ਆਪਣੇ ਗਾਹਕਾਂ ਨੂੰ ਬਚਤ ਖਾਤਿਆਂ 'ਤੇ 4 ਪ੍ਰਤੀਸ਼ਤ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਹੁਣ ਡਾਕਖਾਨੇ ਦੇ ਸਾਰੇ ਬਚਤ ਖਾਤਿਆਂ 'ਤੇ ਸਿਰਫ 4 ਫੀਸਦੀ ਵਿਆਜ਼ ਦਿੱਤਾ ਜਾ ਰਿਹਾ ਹੈ, ਭਾਵੇਂ ਤੁਹਾਡੇ ਬੈਂਕ ਖਾਤੇ 'ਚ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ। ਵੈਸੇ ਤਾਂ ਤੁਹਾਨੂੰ ਇਹ ਧਿਆਨ 'ਚ ਰੱਖਣਾ ਹੋਵੇਗਾ ਕਿ ਇਸਦੇ ਲਈ ਤੁਹਾਨੂੰ ਘੱਟੋ-ਘੱਟ 500 ਰੁਪਏ ਨਾਲ ਇੱਕ ਬਚਤ ਖਾਤਾ ਖੋਲ੍ਹਣਾ ਹੋਵੇਗਾ।
ਐਚਡੀਐਫਸੀ ਬੈਂਕ : ਜੇਕਰ ਤੁਸੀਂ ਵੀ HDFC ਬੈਂਕ ਦੇ ਗਾਹਕ ਹੋ, ਤਾਂ ਤੁਹਾਨੂੰ ਆਪਣੇ ਬਚਤ ਖਾਤੇ 'ਤੇ 50 ਲੱਖ ਰੁਪਏ ਤੋਂ ਘੱਟ ਰਕਮ 'ਤੇ 3 ਫੀਸਦੀ ਵਿਆਜ਼ ਦਰ ਮਿਲਦਾ ਹੈ। ਉਥੇ ਹੀ ਜੇਕਰ ਤੁਹਾਡੇ ਖਾਤੇ 'ਚ 50 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਹੈ, ਤਾਂ ਤੁਹਾਨੂੰ 3.50 ਫੀਸਦੀ ਦੀ ਦਰ ਨਾਲ ਵਿਆਜ਼ ਮਿਲੇਗਾ।
ICICI ਬੈਂਕ : ICICI ਬੈਂਕ ਦੇ ਗਾਹਕਾਂ ਨੂੰ 50 ਲੱਖ ਰੁਪਏ ਤੱਕ ਦੀ ਜਮ੍ਹਾ ਰਕਮ 'ਤੇ 3 ਫੀਸਦੀ ਵਿਆਜ ਮਿਲੇਗਾ। ਜਦੋਂ ਕਿ 50 ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਕਮ 'ਤੇ ਵਿਆਜ਼ ਦਰ 3.5 ਫੀਸਦੀ ਹੋਵੇਗੀ।
ਪੰਜਾਬ ਨੈਸ਼ਨਲ ਬੈਂਕ : ਪੰਜਾਬ ਨੈਸ਼ਨਲ ਬੈਂਕ (PNB) ਗਾਹਕਾਂ ਨੂੰ 10 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ 'ਤੇ 2.70 ਪ੍ਰਤੀਸ਼ਤ ਦੀ ਵਿਆਜ਼ ਦਰ ਦੀ ਪੇਸ਼ਕਸ਼ ਕਰਦਾ ਹੈ। ਜਦੋਂ ਕਿ ਜੇਕਰ ਗਾਹਕ ਦੇ ਬੱਚਤ ਖਾਤੇ 'ਚ 10 ਲੱਖ ਤੋਂ 100 ਕਰੋੜ ਰੁਪਏ ਦੀ ਰਕਮ ਜਮ੍ਹਾਂ ਹੈ, ਤਾਂ ਉਸ ਨੂੰ 2.75 ਪ੍ਰਤੀਸ਼ਤ ਦੀ ਵਿਆਜ਼ ਦਰ ਮਿਲਦੀ ਹੈ। PNB 'ਚ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਮ੍ਹਾ ਰਕਮ 'ਤੇ 3 ਫੀਸਦੀ ਵਿਆਜ਼ ਦਿੱਤਾ ਜਾਂਦਾ ਹੈ।
ਕੇਨਰਾ ਬੈਂਕ : ਕੇਨਰਾ ਬੈਂਕ ਆਪਣੇ ਗਾਹਕਾਂ ਨੂੰ 2.90 ਪ੍ਰਤੀਸ਼ਤ ਤੋਂ 4 ਪ੍ਰਤੀਸ਼ਤ ਦੇ ਵਿਚਕਾਰ ਵਿਆਜ਼ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਸਭ ਤੋਂ ਵੱਧ ਵਿਆਜ਼ 2 ਕਰੋੜ ਰੁਪਏ ਦੀ ਜਮ੍ਹਾਂ ਰਕਮ 'ਤੇ ਮਿਲਦਾ ਹੈ। ਇਸ 'ਤੇ 4 ਫੀਸਦੀ ਵਿਆਜ਼ ਦਿੱਤਾ ਜਾਂਦਾ ਹੈ।