Saving Account: ਬੱਚਤ ਖਾਤੇ 'ਤੇ ਟੈਕਸ ਕਦੋਂ 'ਤੇ ਕਿਨ੍ਹੀ ਰਕਮ 'ਤੇ ਲਗਾਇਆ ਜਾਂਦਾ ਹੈ? ਜਾਣੋ ਇੱਥੇ

By  Amritpal Singh March 30th 2024 05:05 AM

Saving Account Income Tax Rule: ਅੱਜਕਲ੍ਹ ਬੈਂਕ ਖਾਤਾ ਹੋਣਾ ਬਹੁਤ ਜ਼ਰੂਰੀ ਇੱਕ ਪਰਿਵਾਰ 'ਚ, ਬੱਚਿਆਂ ਦੇ ਮਾਪਿਆਂ ਦੇ ਨਾਲ-ਨਾਲ ਖਾਤੇ ਵੀ ਹੁੰਦੇ ਹਨ। ਦੱਸ ਦਈਏ ਕਿ ਤਨਖਾਹ ਹੋਵੇ ਜਾਂ ਵਜ਼ੀਫ਼ਾ, ਹਰ ਕਿਸੇ ਨੂੰ ਬੈਂਕ ਖਾਤੇ ਦੀ ਲੋੜ ਹੁੰਦੀ ਹੈ। ਵੈਸੇ ਤਾਂ ਬੈਂਕ ਖਾਤੇ ਦੋ ਤਰ੍ਹਾਂ ਦੇ ਹੁੰਦੇ ਹਨ - ਇੱਕ ਬੱਚਤ ਖਾਤਾ ਅਤੇ ਦੂਜਾ ਕਾਰੋਬਾਰੀ ਖਾਤਾ। 
 
ਬੈਂਕ ਬਚਤ ਖਾਤੇ 'ਚ ਵਿਆਜ ਵਰਗੇ ਕਈ ਲਾਭ ਦਿੰਦਾ ਹੈ। ਜਿਸ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਬੱਚਤ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲਾ ਵਿਆਜ ਟੈਕਸ ਮੁਕਤ ਨਹੀਂ ਹੁੰਦਾ। ਜਿਸ ਦਾ ਮਤਲਬ ਹੈ ਕਿ ਸਾਨੂੰ ਬਚਤ ਖਾਤੇ 'ਤੇ ਵੀ ਟੈਕਸ ਦੇਣਾ ਪਵੇਗਾ। ਤਾਂ ਆਉ ਜਾਣਦੇ ਹਾਂ ਬੱਚਤ ਖਾਤੇ 'ਤੇ ਟੈਕਸ ਕਦੋਂ ਲਗਾਇਆ ਜਾਂਦਾ ਹੈ 'ਤੇ ਕਿਨ੍ਹੀ ਰਕਮ 'ਤੇ ਲਗਾਇਆ ਜਾਂਦਾ ਹੈ?
 
ਬੱਚਤ ਖਾਤੇ 'ਤੇ ਟੈਕਸ ਕਦੋਂ ਲਗਾਇਆ ਜਾਂਦਾ ਹੈ?
ਵੈਸੇ ਤਾਂ ਬਚਤ ਖਾਤੇ 'ਚ ਪੈਸੇ ਜਮ੍ਹਾ ਕਰਨ ਦੀ ਕੋਈ ਸੀਮਾ ਨਹੀਂ ਹੈ। ਕਿਉਂਕਿ ਬਹੁਤੇ ਬੈਂਕ ਧਾਰਕਾਂ ਨੂੰ ਘੱਟੋ-ਘੱਟ ਬਕਾਇਆ ਰੱਖਣ ਦੀ ਵੀ ਲੋੜ ਨਹੀਂ ਹੁੰਦੀ। ਦੱਸ ਦਈਏ ਕਿ ਬਚਤ ਖਾਤੇ 'ਚ ਇੱਕ ਸੀਮਾ ਤੋਂ ਵੱਧ ਰਕਮ ਜਮ੍ਹਾਂ ਹੁੰਦੀ ਹੈ, ਤਾਂ ਖਾਤਾ ਧਾਰਕ ਨੂੰ ਇਸ 'ਤੇ ਟੈਕਸ ਦੇਣਾ ਪੈਂਦਾ ਹੈ। ਅਜਿਹੇ 'ਚ ਤੁਹਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਿਰਫ ਉਹੀ ਪੈਸਾ ਰੱਖੋ ਜੋ ITR ਦੇ ਦਾਇਰੇ 'ਚ ਆਉਂਦਾ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪੈਸੇ ਖਾਤੇ 'ਚ ਰੱਖਦੇ ਹੋ ਤਾਂ ਤੁਹਾਨੂੰ ਬੈਂਕ 'ਤੋਂ ਮਿਲਣ ਵਾਲੇ ਵਿਆਜ 'ਤੇ ਟੈਕਸ ਦੇਣਾ ਹੋਵੇਗਾ।
 
ਕਿਨ੍ਹੀ ਰਕਮ 'ਤੇ ਟੈਕਸ ਲਗਾਇਆ ਜਾਂਦਾ ਹੈ?
ਇਨਕਮ ਟੈਕਸ ਐਕਟ ਮੁਤਾਬਕ ਬਚਤ ਖਾਤੇ ਤੋਂ ਪ੍ਰਾਪਤ ਵਿਆਜ ਨੂੰ ਵੀ ਆਮਦਨੀ ਵਜੋਂ ਗਿਣਿਆ ਜਾਂਦਾ ਹੈ। ਅਜਿਹੇ 'ਚ ਜੇਕਰ ਕਿਸੇ ਖਾਤਾਧਾਰਕ ਦੀ ਸਾਲਾਨਾ ਆਮਦਨ 10 ਲੱਖ ਰੁਪਏ ਹੈ ਅਤੇ ਉਸ ਨੂੰ ਆਪਣੇ ਬਚਤ ਖਾਤੇ 'ਤੇ 10,000 ਰੁਪਏ ਦਾ ਵਿਆਜ ਮਿਲਦਾ ਹੈ। ਇਸ ਵਿਆਜ ਸਮੇਤ ਹੁਣ ਉਸ ਦੀ ਸਾਲਾਨਾ ਆਮਦਨ 10,10,000 ਰੁਪਏ ਹੋ ਜਾਵੇਗੀ। ਦਸ ਦਈਏ ਕਿ ਇਨਕਮ ਟੈਕਸ ਐਕਟ ਮੁਤਾਬਕ ਇੰਨੀ ਆਮਦਨ ਟੈਕਸਯੋਗ ਹੈ। ਤਾਂ ਖਾਤਾਧਾਰਕ ਨੂੰ ਵਿਆਜ 'ਤੇ ਟੈਕਸ ਦੇਣਾ ਹੋਵੇਗਾ।
 
ਇਨਕਮ ਟੈਕਸ ਵਿਭਾਗ ਨੂੰ ਆਪਣੇ ਬਚਤ ਖਾਤੇ ਬਾਰੇ ਜਾਣਕਾਰੀ ਦਿਓ : 
ਇਨਕਮ ਟੈਕਸ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਇੱਕ ਕਾਰੋਬਾਰੀ ਸਾਲ 'ਚ ਆਪਣੇ ਬਚਤ ਖਾਤੇ 'ਚ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਰੱਖਦਾ ਹੈ, ਤਾਂ ਉਸਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਵਿਭਾਗ ਟੈਕਸ ਚੋਰੀ ਦੇ ਖਿਲਾਫ ਵੀ ਕਾਰਵਾਈ ਕਰ ਸਕਦਾ ਹੈ। ਦਸ ਦੇਈਏ ਕਿ 10 ਲੱਖ ਰੁਪਏ ਨੂੰ ਆਮਦਨ ਮੰਨਿਆ ਜਾਵੇਗਾ ਅਤੇ ਇਹ ਟੈਕਸਯੋਗ ਹੈ।

Related Post