Panchayat Election 2024 : ਦੋ ਪਿੰਡਾਂ ਦੀਆਂ ਸਰਪੰਚੀ ਚੋਣਾਂ ਰੱਦ, ਜਾਣੋ ਕੀ ਰਿਹਾ ਵੱਡਾ ਕਾਰਨ

Ludhiana News : ਲੁਧਿਆਣਾ ਜ਼ਿਲ੍ਹੇ ਤੋਂ ਸਰਪੰਚ ਅਹੁਦੇ ਲਈ ਦੋ ਪਿੰਡਾਂ ਦੀਆਂ ਚੋਣਾਂ ਰੱਦ ਹੋਣ ਦੀ ਖ਼ਬਰ ਹੈ। ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਗਰਾਓਂ ਅਧੀਨ ਪਿੰਡ ਪੋਨਾ ਅਤੇ ਪਿੰਡ ਡੱਲਾ ਵਿੱਚ ਸਰਪੰਚ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

By  KRISHAN KUMAR SHARMA October 15th 2024 10:45 AM -- Updated: October 15th 2024 11:46 AM

Panchayat Election 2024 : ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਜਿਥੇ ਲੋਕਾਂ 'ਚ ਵੋਟਿੰਗ ਲਈ ਭਰਵਾਂ ਹੁੰਗਾਰਾ ਪਾਇਆ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਜ਼ਿਲ੍ਹੇ ਤੋਂ ਸਰਪੰਚ ਅਹੁਦੇ ਲਈ ਦੋ ਪਿੰਡਾਂ ਦੀਆਂ ਚੋਣਾਂ ਰੱਦ ਹੋਣ ਦੀ ਖ਼ਬਰ ਹੈ। ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਗਰਾਓਂ ਅਧੀਨ ਪਿੰਡ ਪੋਨਾ ਅਤੇ ਪਿੰਡ ਡੱਲਾ ਵਿੱਚ ਸਰਪੰਚ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਅਨੁਸਾਰ ਸਰਪੰਚੀ ਲਈ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਸਨ, ਜਿਸ ਨੂੰ ਲੈ ਕੇ ਉਮੀਦਵਾਰਾਂ ਨੇ ਇਸ ਸਬੰਧੀ ਚੋਣ ਅਫਸਰ ਕੋਲ ਸ਼ਿਕਾਇਤ ਕੀਤੀ ਸੀ।


ਉਮੀਦਵਾਰਾਂ ਨੇ ਚੋਣ ਅਧਿਕਾਰੀ ਨੂੰ ਐਨਓਸੀ ਰੱਦ ਕਰਨ ਅਤੇ ਨਾਮਜ਼ਦਗੀ ਪੱਤਰ ਫਾਰਮਾਂ ਵਿੱਚ ਫਰਕ ਪਾਏ ਜਾਣ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅਧਿਕਾਰੀ ਵੱਲੋਂ ਚੋਣ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਹੁਕਮਾਂ ਦਾ ਪੰਚੀ ਦੀਆਂ ਚੋਣਾਂ 'ਤੇ ਕੋਈ ਅਸਰ ਨਹੀਂ ਹੋਵੇਗੀ ਅਤੇ ਪੰਚਾਂ ਦੀਆਂ ਚੋਣਾਂ ਲਈ ਆਮ ਵਾਂਗ ਹੀ ਵੋਟਿੰਗ ਹੋਵੇਗੀ।

ਜਾਰੀ ਹੁਕਮਾਂ ਵਿੱਚ ਇਨ੍ਹਾਂ ਪਿੰਡਾਂ ਦੀ ਸਰਪੰਚੀ ਚੋਣ ਦੀ ਅਗਲੀ ਤਰੀਕ ਬਾਅਦ ਵਿੱਚ ਦੱਸੇ ਜਾਣ ਬਾਰੇ ਕਿਹਾ ਗਿਆ ਹੈ।

Related Post