ਤਰਨਤਾਰਨ ’ਚ ਦਿਨ ਦਿਹਾੜੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

By  Aarti January 14th 2024 02:59 PM

Attack on Sarpanch: ਤਰਨਤਾਰਨ ਦੇ ਕਸਬਾ ਅੱਡਾ ਝਬਾਲ ਦੇ ਮੌਜ਼ੂਦਾ ਸਰਪੰਚ ਤੇ ਰਾਜਨੀਤਕ ਆਗੂ ਅਵਨ ਕੁਮਾਰ (ਸੋਨੂੰ ਚੀਮਾ)ਪੁੱਤਰ ਪਰਸ਼ੋਤਮ ਕੁਮਾਰ  ਵਾਸੀ ਅੱਡਾ ਝਬਾਲ ਨੂੰ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਸੋਨੂੰ ਚੀਮਾ ਅੱਡਾ ਝਬਾਲ ਵਿਖੇ ਸਵੇਰੇ 9 ਕੁ ਵਜੇ ਵਾਲਾ ਦੀ ਕਟਇੰਗ ਕਰਵਾ ਰਿਹਾ ਸੀ, ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਗਿਆ ਅਤੇ ਸਰਪੰਚ ਨੂੰ ਗੋਲੀਆਂ ਮਾਰਕੇ ਬਾਹਰ ਖੜ੍ਹੇ  ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਬੈਠਕੇ ਫ਼ਰਾਰ ਹੋ ਗਿਆ।

ਵੱਡੀ ਖਬਰ : ਦਿਨ ਦਿਹਾੜੇ ਸਰਪੰਚ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ ,ਵੇਖੋ CCTV ਫੁਟੇਜ

ਵੱਡੀ ਖਬਰ : ਦਿਨ ਦਿਹਾੜੇ ਸਰਪੰਚ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ ,ਵੇਖੋ CCTV ਫੁਟੇਜ #Punjab #Crime #Firing #SarpanchMurderCase #PunjabPolice #Amritsar

Posted by PTC News on Saturday, January 13, 2024

ਇਹ ਵੀ ਪੜ੍ਹੋ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਛਾਈ ਸੰਘਣੀ ਧੁੰਦ, ਠੰਢ ਤੇ ਧੁੰਦ ਦਾ ਅਲਰਟ ਜਾਰੀ

ਇਹ  ਵੀ ਪੜ੍ਹੋ: ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਅਪੀਲ ਖਾਰਜ, ਕਿਹਾ - 'ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮਾਮਲਾ ਫਰਜ਼ੀ'

ਵਾਰਦਾਤ ਮਗਰੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਰਪੰਚ ਸੋਨੂੰ ਚੀਮਾ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਝਬਾਲ ਦੇ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ 'ਤੇ ਵਿਸ਼ੇਸ਼

Related Post