ਜੰਮੂ-ਕਸ਼ਮੀਰ ਦੀ ਸਰਗਮ ਕੌਸ਼ਲ ਨੇ ਜਿੱਤਿਆ ਮਿਸਿਜ਼ ਵਰਲਡ ਦਾ ਖ਼ਿਤਾਬ

By  Ravinder Singh December 18th 2022 09:06 PM -- Updated: December 18th 2022 09:11 PM

Mrs World 2022 Sargam Kaushal: ਦੇਸ਼ ਨੂੰ ਇਕ ਹੋਰ ਬਿਊਟੀ ਕੁਇਨ ਮਿਲ ਗਈ ਹੈ। ਮਿਸਿਜ਼ ਵਰਲਡ 2022-2023 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਗਮ ਕੌਸ਼ਲ ਨੇ ਇਹ ਖਿਤਾਬ ਆਪਣੇ ਨਾਂ ਕਰਕੇ ਲੰਮੀ ਉਡੀਕ ਨੂੰ ਖਤਮ ਕਰ ਦਿੱਤਾ ਹੈ। ਭਾਰਤ ਦੀ ਸਰਗਮ ਕੌਸ਼ਲ ਨੇ ਅਮਰੀਕਾ ਵਿੱਚ ਕਰਵਾਏ ਗਏ ਮਿਸਿਜ਼ ਵਰਲਡ 2022-23 ਵਿੱਚ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਤਾਜਪੋਸ਼ੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਰਗਮ ਕੌਸ਼ਲ ਗਾਊਨ 'ਚ ਨਜ਼ਰ ਆ ਰਹੀ ਹੈ ਅਤੇ ਮਿਸਿਜ਼ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ ਸਰਗਮ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ।


ਕਾਬਿਲੇਗੌਰ ਹੈ ਕਿ 32 ਸਾਲ ਦੀ ਸਰਗਮ ਕੌਸ਼ਲ 21 ਸਾਲ ਮਗਰੋਂ ਮਿਸ ਵਰਲਡ 2022 ਦਾ ਖਿਤਾਬ ਜਿੱਤ ਕੇ ਭਾਰਤ 'ਚ ਤਾਜ ਵਾਪਸ ਲਿਆਈ ਹੈ। ਸਰਗਮ ਕੌਸ਼ਲ ਤੋਂ ਪਹਿਲਾਂ ਸਾਲ 2001 ਵਿੱਚ ਅਦਾਕਾਰਾ ਅਦਿਤੀ ਗੋਵਿਤਰੀਕਰ ਨੇ ਇਹ ਇਤਿਹਾਸਕ ਤਾਜ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਸਾਲ 2001 ਵਿੱਚ ਇਹ ਤਾਜ ਜਿੱਤਣ ਵਾਲੀ ਅਦਾਕਾਰਾ ਅਦਿਤੀ ਗੋਵਿਤਰੀਕਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਿਵੇਕ ਓਬਰਾਏ, ਅਭਿਨੇਤਰੀ ਸੋਹਾ ਅਲੀ ਖਾਨ, ਅਦਿਤੀ ਗੋਵਿਤਰੀਕਰ ਅਤੇ ਮੁਹੰਮਦ ਅਜ਼ਹਰੂਦੀਨ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਏ ਇਸ ਸਮਾਗਮ ਵਿੱਚ ਜਿਊਰੀ ਪੈਨਲਿਸਟ ਵਿੱਚ ਸ਼ਾਮਲ ਸਨ।

ਕੌਣ ਹੈ ਸਰਗਮ ਕੌਸ਼ਲ

ਕਾਬਿਲੇਗੌਰ ਹੈ ਕਿ ਸਰਗਮ ਕੌਸ਼ਲ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਮਾਡਲ ਹੋਣ ਦੇ ਨਾਲ-ਨਾਲ ਸਰਗਮ ਇਕ ਅਧਿਆਪਕਾ ਵੀ ਹੈ। ਉਸ ਨੇ ਸਾਲ 2018 ਵਿੱਚ ਕਈ ਸੁੰਦਰਤਾ ਮੁਕਾਬਲਿਆਂ 'ਚ ਹਿੱਸਾ ਲਿਆ। ਹੁਣ ਉਸ ਨੇ ਮਿਸਿਜ਼ ਵਰਲਡ 2022 ਵਿੱਚ ਮਿਸਿਜ਼ ਇੰਡੀਆ ਵਜੋਂ ਹਿੱਸਾ ਲਿਆ ਤੇ ਤਾਜ ਜਿੱਤ ਕੇ ਇਤਿਹਾਸ ਰਚ ਦਿੱਤਾ। ਜਾਣਕਾਰੀ ਮੁਤਾਬਕ 2018 ਵਿਚ ਸਰਗਮ ਕੌਸ਼ਲ ਨੇ ਵਿਆਹ ਕਰਵਾਇ ਸੀ ਤੇ ਉਸ ਦਾ ਪਤੀ ਭਾਰਤੀ ਜਲ ਸੈਨਾ 'ਚ ਹੈ। ਸਰਗਮ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ 'ਚ ਇਕ ਅਧਿਆਪਕ ਸੀ। ਉਸਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ।


ਗੌਰਤਲਬ ਹੈ ਕਿ ਮਿਸਿਜ਼ ਵਰਲਡ ਦੁਨੀਆਂ ਦਾ ਪਹਿਲਾਂ ਅਜਿਹਾ ਸੁੰਦਰਤਾ ਮੁਕਾਬਲਾ ਹੈ ਜੋ ਵਿਆਹੁਤਾ ਔਰਤਾਂ ਲਈ ਹੈ। ਇਸ ਸੁੰਦਰਤਾ ਮੁਕਾਬਲੇ ਦੀ ਸ਼ੁਰੂਆਤ ਸਾਲ 1984 ਵਿੱਚ ਕੀਤੀ ਗਈ ਸੀ। ਪਹਿਲਾ ਇਸ ਦਾ ਨਾਂ ਮਿਸੇਜ਼ ਅਮਰੀਕਾ ਸੀ, ਉਸ ਤੋਂ ਬਾਅਦ ਮਿਸੇਜ਼ ਵੁਮਨ ਆਫ ਦ ਵਰਲਡ ਕੀਤਾ ਗਿਆ। ਸਾਲ 1988 ਵਿੱਚ ਨਾਮ ਮਿਸਿਜ਼ ਵਰਲਡ ਕੀਤਾ ਗਿਆ। ਪਹਿਲਾਂ ਮਿਸਿਜ਼ ਵਰਲਡ ਖਿਤਾਬ ਜਿੱਤਣ ਵਾਲੀ ਮਹਿਲਾ ਸ਼੍ਰੀਲੰਕਾ ਦੀ ਸੀ।

Related Post