ਢੋਲ ਦੀ ਥਾਪ ਤੇ ਖੁਦ ਗ੍ਰਿਫਤਾਰੀ ਦੇਣ ਥਾਣੇ ਪਹੁੰਚਿਆ ਬੇਅਦਬੀ ਦੇ ਮੁਲਜ਼ਮ ਦਾ ਕਾਤਲ

By  KRISHAN KUMAR SHARMA December 31st 2023 01:58 PM

ਚੰਡੀਗੜ੍ਹ: ਪੰਜਾਬ ਵਿੱਚ 2016 ਵਿੱਚ ਬਹੁਤ ਸਾਰੇ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 295ਏ ਤਹਿਤ ਮਾਮਲੇ ਦਰਜ ਕਰ ਕੇ ਜੇਲ੍ਹ ਭੇਜਿਆ ਗਿਆ। ਇਸ ਦੌਰਾਨ ਇੱਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ ਵਿਖੇ ਵੀ ਸਾਹਮਣੇ ਆਇਆ ਸੀ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਅਤੇ ਉਹ ਬੇਅਦਬੀ ਤਿੰਨ ਲੋਕਾਂ ਨੇ ਕੀਤੀ ਸੀ। ਪੁਲਿਸ ਨੇ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਜੇਲ ਵਿੱਚ ਭੇਜਿਆ ਸੀ, ਜਿਥੇ ਜੇਲ੍ਹ ਅੰਦਰ ਤਿੰਨਾਂ ਦਾ ਕਤਲ ਹੋ ਗਿਆ ਸੀ।

ਸਰਬਜੀਤ ਸਿੰਘ ਨੇ ਗੁੱਟ ਵੱਢ ਕੇ ਕੀਤਾ ਸੀ ਕਤਲ

ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਜਦੋਂ ਜੇਲ੍ਹ ਭੇਜਿਆ ਸੀ, ਤਾਂ ਉਥੇ ਸਰਬਜੀਤ ਸਿੰਘ ਪਹਿਲਾਂ ਤੋਂ ਹੀ ਜੇਲ੍ਹ ਅੰਦਰ ਸਜ਼ਾ ਕੱਟ ਰਿਹਾ ਸੀ। ਇਸ ਦੌਰਾਨ ਸਰਬਜੀਤ ਸਿੰਘ ਨੂੰ ਜਦੋਂ ਉਨ੍ਹਾਂ ਦੇ ਬੇਅਦਬੀ ਦੇ ਮੁਲਜ਼ਮ ਹੋਣ ਬਾਰੇ ਪਤਾ ਲੱਗਿਆ ਤਾਂਉਸ ਨੇ ਆਰੋਪੀਆਂ ਦੇ ਗੁੱਟ ਵੱਢ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਸਰਬਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਵਾਰੰਟ ਜਾਰੀ ਕੀਤੇ ਹੋਏ ਸਨ ਅਤੇ ਅੱਜ ਇਹ ਖੁਦ ਢੋਲ ਦੀ ਥਾਪ 'ਤੇ ਆਪਣੀ ਗ੍ਰਿਫਤਾਰੀ ਦੇਣ ਥਾਣਾ ਗੇਟ ਹਕੀਮਾਂ ਪਹੁੰਚਿਆ। 

ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਕੀਤਾ ਇਨਕਾਰ

ਜਦੋਂ ਸਰਬਜੀਤ ਸਿੰਘ ਢੋਲ ਦੀ ਥਾਪ 'ਤੇ ਪੁਲਿਸ ਕੋਲ ਗ੍ਰਿਫਤਾਰੀ ਦੇਣ ਪਹੁੰਚਿਆ, ਤਾਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਵਿਅਕਤੀ ਅਦਾਲਤ ਦਾ ਵਾਂਟੇਡ ਹੈ ਅਤੇ ਇਸਦੀ ਗ੍ਰਿਫਤਾਰੀ ਉਹ ਨਹੀਂ ਪਾ ਸਕਦੇ।

Related Post