'ਮੈਂ ਦੱਸ ਨਹੀਂ ਸਕਦਾ...ਬਹੁਤ ਆਫ਼ਰਾਂ ਆ ਚੁੱਕੀਆਂ ਨੇ', ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ

ਸੰਸਦ 'ਚ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਖਿਲਾਫ਼ ਕਾਨੂੰਨ ਬਣਵਾਉਣ ਨੂੰ ਲੈ ਕੇ ਹੋਵੇਗੀ ਤਾਂ ਕਿ ਬੇਅਦਬੀ ਕਰਨ ਵਾਲੇ 'ਤੇ 302 ਦਾ ਪਰਚਾ ਦਰਜ ਹੋ ਸਕੇ। ਇਸ ਤੋਂ ਇਲਾਵਾ ਨਸ਼ੇ ਅਤੇ ਬੰਦੀ ਸਿੰਘਾਂ ਦੇ ਮਸਲੇ ਵੀ ਚੁੱਕੇ ਜਾਣਗੇ।

By  KRISHAN KUMAR SHARMA June 6th 2024 01:09 PM

ਪੀਟੀਸੀ ਨਿਊਜ਼ ਡੈਸਕ : ਲੋਕ ਸਭਾ 2024 ਚੋਣ ਨਤੀਜਿਆਂ 'ਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵੀਰਵਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚੇ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਹੁਣ ਉਹ ਸੰਸਦ ਵਿੱਚ ਕਿਹੜੇ ਮੁੱਦੇ ਚੁੱਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਵਿੱਚ ਸੱਤਾ ਦੀ ਲੜਾਈ ਦੌਰਾਨ ਕਿਸ ਨੂੰ ਸਮਰਥਨ ਦੇਣਗੇ।

ਯੂਥ ਨੂੰ ਕੀਤੀ ਅਪੀਲ

ਸਰਬਜੀਤ ਖਾਲਸਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਸਿੱਖ ਕੌਮ ਨੂੰ ਇੱਕ ਅਪੀਲ ਵੀ ਕਰਦੇ ਹਨ ਕਿ ਜਿੰਨੇ ਵੀ ਨੌਜਵਾਨ ਸਿੱਖ ਜਾਂ ਹੋਰ ਆਪਣੇ ਕੇਸ ਕਤਲ ਕਰਵਾਉਂਦੇ ਹਨ, ਉਹ ਅਜਿਹਾ ਨਾ ਕਰਨ, ਸਗੋਂ ਸਿਰਾਂ 'ਤੇ ਦੁਮਾਲੇ-ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲੱਗਣ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਕੋਈ ਯੋਗ ਲੀਡਰ ਨਹੀਂ ਮਿਲਿਆ ਸੀ, ਜਿਸ ਨੂੰ ਵੋਟਾਂ ਪਾਉਣ, ਪਰ ਹੁਣ ਸਾਨੂੰ ਅਗਵਾਈ ਦਾ ਮੌਕਾ ਦਾ ਮੌਕਾ ਦਿੱਤਾ ਹੈ। ਅਸੀਂ ਇਥੇ ਮਹਾਰਾਜ ਦਾ ਸ਼ੁਕਰੀਆ ਅਦਾ ਕਰਨ ਆਏ ਹਾਂ ਅਤੇ ਸੇਵਾ ਲਈ ਆਸ਼ੀਰਵਾਦ ਲੈਣ ਆਏ ਹਾਂ।

ਸੰਸਦ 'ਚ ਚੁੱਕਣਗੇ ਹਿ ਮੁੱਦੇ

ਉਨ੍ਹਾਂ ਸੰਸਦ 'ਚ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਖਿਲਾਫ਼ ਕਾਨੂੰਨ ਬਣਵਾਉਣ ਨੂੰ ਲੈ ਕੇ ਹੋਵੇਗੀ ਤਾਂ ਕਿ ਬੇਅਦਬੀ ਕਰਨ ਵਾਲੇ 'ਤੇ 302 ਦਾ ਪਰਚਾ ਦਰਜ ਹੋ ਸਕੇ। ਇਸ ਤੋਂ ਇਲਾਵਾ ਨਸ਼ੇ ਅਤੇ ਬੰਦੀ ਸਿੰਘਾਂ ਦੇ ਮਸਲੇ ਵੀ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜਿਨ੍ਹਾਂ ਨੂੰ 20-20 ਸਾਲ ਸਜ਼ਾ ਕੱਟਦੇ ਹੋਏ ਗਏ ਹਨ, ਅੱਜ ਵੀ ਜੇਲ੍ਹਾਂ ਵਿੱਚ ਹਨ, ਦੁੱਗਣੀਆਂ ਸਜ਼ਾਵਾਂ ਕੱਟ ਲਈਆਂ ਹਨ, ਹੁਣ ਰਿਹਾਈ ਬਣਦੀ ਹੈ, ਪਰ ਇਹ ਧੱਕਾ ਹੈ।

ਕੇਂਦਰ 'ਚ ਕਿਹੜੀ ਸਰਕਾਰ ਨੂੰ ਸਮਰਥਨ ਦੇਣਗੇ ?

ਕੇਂਦਰ 'ਚ ਕਿਹੜੀ ਸਰਕਾਰ ਨੂੰ ਸਮਰਥਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਬਹੁਤ ਕੁੱਝ ਪਹੁੰਚ ਹੋਈ ਹੈ, ਪਰ ਉਨ੍ਹਾਂ ਨੂੰ ਜਿਹੜੀ ਸੰਗਤ ਨੇ ਜਿਤਾਇਆ ਹੈ, ਉਹ ਉਸ ਦੀ ਸਲਾਹ ਲੈਣਗੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਬਹੁਤ ਆਫਰਾਂ ਹਨ, ਮੈਨੂੰ ਬਹੁਤ ਕੁੱਝ ਦੇ ਰਹੇ ਹਨ, ਪਰ ਮੈਂ ਪਹਿਲਾਂ ਵੀ ਕਈ ਆਫਰਾਂ ਨੂੰ ਠੋਕਰ ਮਾਰੀ ਹੈ। ਅਤੇ ਮੈਨੂੰ ਸੰਗਤ ਜਿਵੇਂ ਕਹੇਗੀ, ਉਵੇਂ ਹੀ ਕੀਤਾ ਜਾਵੇਗਾ।

Related Post