Lakhbir Singh Rode Died: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਲਖਬੀਰ ਸਿੰਘ ਰੋਡੇ ਦੀ ਹੋਈ ਮੌਤ

ਲਖਬੀਰ ਸਿੰਘ ਰੋਡੇ ਦੀ 72 ਸਾਲ ਦੀ ਉਮਰ 'ਚ ਪਾਕਿਸਤਾਨ 'ਚ ਮੌਤ ਹੋ ਗਈ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

By  Aarti December 5th 2023 10:04 AM -- Updated: December 5th 2023 01:46 PM

Lakhbir Singh Rode Died:  ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਲਖਬੀਰ ਸਿੰਘ ਰੋਡੇ ਦੀ 72 ਸਾਲ ਦੀ ਉਮਰ 'ਚ ਪਾਕਿਸਤਾਨ 'ਚ ਮੌਤ ਹੋ ਗਈ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲਖਬੀਰ ਸਿੰਘ ਰੋਡੇ ਪਾਬੰਦੀਸ਼ੁਦਾ ਜਥੇਬੰਦੀਆਂ ਦਾ ਸਵੈ-ਘੋਸ਼ਿਤ ਮੁਖੀ ਸੀ। 

ਲਖਬੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ ਅਤੇ ਭਾਰਤ ਦੀ ਮੋਸਟਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਸੀ। ਲਖਬੀਰ ਸਿੰਘ ਰੋਡੇ ਦੇ ਭਰਾ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਲਖਬੀਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 

ਜਸਬੀਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਦੇ ਲੜਕੇ ਨੇ ਸਾਨੂੰ ਦੱਸਿਆ ਹੈ ਕਿ ਉਸ ਦੀ ਪਾਕਿਸਤਾਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਦਾ ਅੰਤਿਮ ਸਸਕਾਰ ਪਾਕਿਸਤਾਨ ਵਿਚ ਹੀ ਕੀਤਾ ਗਿਆ ਸੀ। ਉਹ ਸ਼ੂਗਰ ਤੋਂ ਪੀੜਤ ਸੀ। ਲਖਬੀਰ ਸਿੰਘ ਰੋਡੇ ਦੇ ਦੋ ਲੜਕੇ, ਇੱਕ ਧੀ ਅਤੇ ਪਤਨੀ ਕੈਨੇਡਾ ਰਹਿੰਦੇ ਹਨ।

ਕਾਬਿਲੇਗੌਰ ਹੈ ਕਿ ਲਖਬੀਰ ਸਿੰਘ ਰੋਡੇ ਪੰਜਾਬ ਭਾਰਤ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦਾ ਵਸਨੀਕ ਸੀ ਅਤੇ ਉਹ ਭਾਰਤ ਤੋਂ ਦੁਬਈ ਭੱਜ ਗਿਆ ਸੀ। ਬਾਅਦ ਵਿੱਚ ਉਹ ਦੁਬਈ ਤੋਂ ਪਾਕਿਸਤਾਨ ਚਲਾ ਗਿਆ ਪਰ ਆਪਣੇ ਪਰਿਵਾਰ ਨੂੰ ਕੈਨੇਡਾ ਵਿੱਚ ਰੱਖਿਆ। ਸਾਲ 2002 ਵਿੱਚ ਭਾਰਤ ਨੇ 20 ਅੱਤਵਾਦੀਆਂ ਨੂੰ ਭਾਰਤ ਹਵਾਲੇ ਕਰਨ ਲਈ ਪਾਕਿਸਤਾਨ ਨੂੰ ਇੱਕ ਸੂਚੀ ਵੀ ਸੌਂਪੀ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਂ ਵੀ ਸੀ।

ਇਹ ਵੀ ਪੜ੍ਹੋ: Dense Fog In Punjab: ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਹੋਰ ਵਧੇਗੀ ਧੁੰਦ,ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post