Sangrur Civil Hospital : ਗੁਲੂਕੋਜ਼ ਰਿਐਕਸ਼ਨ ਕਾਰਨ 15 ਔਰਤਾਂ ਦੀ ਵਿਗੜੀ ਹਾਲਤ, ਬੇਸੁੱਧ ਹੋਈਆਂ ਔਰਤਾਂ, ਆਕਸੀਜਨ ਤੇ ਰੱਖਿਆ
Glucose Reaction in Sangrur : ਸਿਵਲ ਹਸਪਤਾਲ ਵਿੱਚ 15 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਗਾਇਨੀ ਵਾਰਡ 'ਚ ਦਾਖਲ ਇਨ੍ਹਾਂ 15 ਔਰਤਾਂ ਨੂੰ ਗੁਲੂਕੋਜ਼ ਦਾ ਰਿਐਕਸ਼ਨ ਹੋਇਆ ਹੈ, ਜਿਸ ਕਾਰਨ ਹੁਣ ਇਨ੍ਹਾਂ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ।

Civil Hospital Sangrur Negligence : ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਸੀਐਮ ਦੇ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ 15 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਗਾਇਨੀ ਵਾਰਡ 'ਚ ਦਾਖਲ ਇਨ੍ਹਾਂ 15 ਔਰਤਾਂ ਨੂੰ ਗੁਲੂਕੋਜ਼ ਦਾ ਰਿਐਕਸ਼ਨ ਹੋਇਆ ਹੈ, ਜਿਸ ਕਾਰਨ ਹੁਣ ਇਨ੍ਹਾਂ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਸਾਰੀਆਂ ਔਰਤਾਂ ਗਰਭਵਤੀ ਸਨ ਅਤੇ ਗਾਇਨੀ ਵਾਰਡ 'ਚ ਸਨ, ਜੋ ਕਿ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਜਦੋਂ ਗੁਲੂਕੋਜ਼ ਲਾਇਆ ਗਿਆ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ।
ਦੱਸਿਆ ਜਾ ਰਿਹਾ ਹੈ ਕਿ ਗਾਇਨੀ ਵਾਰਡ ਵਿੱਚ 15 ਔਰਤਾਂ ਨੂੰ ਗਲਤ ਗੁਲੂਕੋਜ਼ ਲਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਿਆ। ਗੁਲੂਕੋਜ਼ ਲਗਾਏ ਜਾਣ ਤੋਂ ਬਾਅਦ ਇਕਦਮ ਔਰਤਾਂ ਬੇਸੁੱਧ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸ ਦੌਰਾਨ ਔਰਤਾਂ ਨੂੰ ਕੰਬਣੀ ਛਿੜਨਾ ਅਤੇ ਸਾਹ ਲੈਣ ਵਿੱਚ ਦਿੱਕਤਾਂ ਦਰਪੇਸ਼ ਆਈਆਂ।
ਹਸਪਤਾਲ ਦੇ ਐਸਐਮਓ ਡਾ. ਬਲਜੀਤ ਨੇ ਦੱਸਿਆ ਕਿ ਸਾਰੀਆਂ ਔਰਤਾਂ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ।