Sambhal Shahi Jama Masjid Controversy : ਸੰਭਲ ਜਾਮਾ ਮਸਜਿਦ ਦੇ ਮੁੜ ਸਰਵੇਖਣ ਨੂੰ ਲੈ ਕੇ ਹੰਗਾਮਾ, ਪ੍ਰਸ਼ਾਸਨ ਦੀ ਗੱਡੀ ਨੂੰ ਲਾਈ ਅੱਗ, ਪੱਥਰਬਾਜ਼ੀ 'ਚ SP ਦਾ ਪੀਆਰਓ ਜ਼ਖ਼ਮੀ
ਹਿੰਦੂ ਪੱਖ ਵੱਲੋਂ ਅਦਾਲਤ ਨੂੰ ਇਹ ਦੱਸਣ ਤੋਂ ਬਾਅਦ ਕਿ ਇਹ ਹਰੀਹਰ ਮੰਦਰ ਹੈ, ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੰਭਲ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਇਸੇ ਦਿਨ 19 ਨਵੰਬਰ ਨੂੰ ਰਾਤ ਸਮੇਂ ਮਸਜਿਦ ਦਾ ਸਰਵੇ ਕੀਤਾ ਗਿਆ ਸੀ
Sambhal Shahi Jama Masjid Controversy : ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੀ ਸ਼ਾਹੀ ਜਾਮਾ ਮਸਜਿਦ ਦਾ ਅੱਜ ਮੁੜ ਸਰਵੇਖਣ ਕੀਤਾ ਜਾ ਰਿਹਾ ਹੈ। ਅਤੇ ਮਸਜਿਦ ਦੇ ਦੁਆਲੇ ਭੀੜ ਇਕੱਠੀ ਹੋ ਰਹੀ ਹੈ। ਸਥਿਤੀ ਤਣਾਅਪੂਰਨ ਹੁੰਦੀ ਜਾ ਰਹੀ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਮਸਜਿਦ ਕਮੇਟੀ ਨੇ ਸਰਵੇਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ, ਇਹ ਸਰਵੇਖਣ ਦੋਵਾਂ ਧਿਰਾਂ ਦੀ ਹਾਜ਼ਰੀ ਵਿੱਚ ਕੀਤਾ ਜਾ ਰਿਹਾ ਹੈ।
ਹਿੰਦੂ ਪੱਖ ਵੱਲੋਂ ਅਦਾਲਤ ਨੂੰ ਇਹ ਦੱਸਣ ਤੋਂ ਬਾਅਦ ਕਿ ਇਹ ਹਰੀਹਰ ਮੰਦਰ ਹੈ, ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੰਭਲ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਇਸੇ ਦਿਨ 19 ਨਵੰਬਰ ਨੂੰ ਰਾਤ ਸਮੇਂ ਮਸਜਿਦ ਦਾ ਸਰਵੇ ਕੀਤਾ ਗਿਆ ਸੀ, ਹੁਣ ਅੱਜ ਫਿਰ ਸਰਵੇ ਕੀਤਾ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਅਦਾਲਤ ਨੇ 29 ਨਵੰਬਰ ਤੱਕ ਸਰਵੇਖਣ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਸੰਭਲ ਮਸਜਿਦ ਸਰਵੇਖਣ ਦੌਰਾਨ ਸੀਨੀਅਰ ਵਕੀਲ ਵਿਸ਼ਨੂੰ ਸ਼ੰਕਰ ਜੈਨ ਵੀ ਮੌਜੂਦ ਹਨ। ਹਿੰਦੂ ਧਿਰ ਵੱਲੋਂ ਅਦਾਲਤ ਵਿੱਚ ਮਸਜਿਦ ਨੂੰ ਹਰੀਹਰ ਮੰਦਿਰ ਦੱਸਣ ਤੋਂ ਬਾਅਦ ਅਮਨ-ਕਾਨੂੰਨ ਲਈ ਸ਼ੁਰੂ ਕੀਤੀ ਪੁਲੀਸ ਅਤੇ ਪ੍ਰਸ਼ਾਸਨਿਕ ਕਾਰਵਾਈ ਦੇ ਹਿੱਸੇ ਵਜੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਦੇ ਪਿਤਾ ਸਮੇਤ 34 ਵਿਅਕਤੀਆਂ ’ਤੇ ਸ਼ਾਂਤੀ ਭੰਗ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਪਾਬੰਦੀ ਲਾ ਦਿੱਤੀ ਗਈ ਹੈ। ਸੰਭਲ ਦੀ ਉਪ ਜ਼ਿਲ੍ਹਾ ਮੈਜਿਸਟਰੇਟ (ਐਸਡੀਐਮ) ਵੰਦਨਾ ਮਿਸ਼ਰਾ ਨੇ ਦੱਸਿਆ ਕਿ ਸੰਭਲ ਦੇ ਸਪਾ ਸੰਸਦ ਮੈਂਬਰ ਜ਼ਿਆ ਉਰ ਰਹਿਮਾਨ ਵਰਕ ਦੇ ਪਿਤਾ ਮਮਲੁਕੁਰ ਰਹਿਮਾਨ ਵਰਕ ਸਮੇਤ 34 ਲੋਕਾਂ 'ਤੇ ਪਾਬੰਦੀ ਲਗਾਈ ਗਈ ਹੈ।
ਹਿੰਦੂ ਪੱਖ ਦੇ ਵਕੀਲ ਗੋਪਾਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਵਲ ਜੱਜ ਦੀ ਅਦਾਲਤ 'ਚ ਦਾਇਰ ਪਟੀਸ਼ਨ 'ਚ ਉਨ੍ਹਾਂ ਨੇ ਬਾਬਰਨਾਮਾ ਅਤੇ ਆਈਨ-ਏ-ਅਕਬਰੀ ਕਿਤਾਬ ਦਾ ਵੀ ਜ਼ਿਕਰ ਕੀਤਾ ਹੈ, ਜੋ ਹਰੀਹਰ ਮੰਦਰ ਦੀ ਹੋਂਦ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੰਦਿਰ ਨੂੰ ਬਾਬਰ ਨੇ 1529 ਵਿੱਚ ਢਾਹ ਦਿੱਤਾ ਸੀ ਅਤੇ ਹੁਣ ਇਸ ਕੇਸ ਦੀ ਸੁਣਵਾਈ 29 ਜਨਵਰੀ ਨੂੰ ਹੈ। ਸ਼ਰਮਾ ਨੇ ਕਿਹਾ ਕਿ ਉਹ ‘ਐਡਵੋਕੇਟ ਕਮਿਸ਼ਨ’ ਦੀ ਰਿਪੋਰਟ ਆਉਣ ਤੋਂ ਬਾਅਦ ਆਪਣੀ ਅਗਲੀ ਕਾਰਵਾਈ ਤੈਅ ਕਰਨਗੇ।
ਇਹ ਵੀ ਪੜ੍ਹੋ : Ajnala Police Station : ਅਜਨਾਲਾ ਥਾਣੇ ਨੇੜਿਓਂ ਬੰਬਨੁਮਾ ਚੀਜ਼ ਮਿਲਣ ਨਾਲ ਇਲਾਕੇ ’ਚ ਫੈਲੀ ਦਹਿਸ਼ਤ, ਪੁਲਿਸ ਲੈ ਰਹੀ ਚੱਪੇ ਚੱਪੇ ਦੀ ਤਲਾਸ਼ੀ