Salt: ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਵੱਧ ਨਮਕ, ਜਾਣੋ ਦਿਨ ਚ ਕਿੰਨੇ ਚਮਚ ਖਾਣਾ ਚਾਹੀਦੈ
Amount of Salt Needed Per Day: ਜ਼ਿਆਦਾ ਨਮਕ ਖਾਣਾ ਸਿਹਤ ਲਈ ਹਾਨੀਕਾਰਕ (salt side effects) ਮੰਨਿਆ ਜਾਂਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ, ਕਿਡਨੀ ਦੀ ਬੀਮਾਰੀ ਅਤੇ ਪੇਟ ਨਾਲ ਸਬੰਧਤ ਸਮਸਿਆਵਾਂ ਹੋ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ਭਰ 'ਚ 90 ਪ੍ਰਤੀਸ਼ਤ ਤੋਂ ਵੱਧ ਲੋਕ ਰੋਜ਼ਾਨਾ ਲੋੜ ਤੋਂ ਦੁੱਗਣੇ ਨਮਕ ਦਾ ਸੇਵਨ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕੀ ਇੱਕ ਦਿਨ 'ਚ ਕਿੰਨ੍ਹੇ ਚਮਚ ਨਮਕ ਖਾਣਾ ਚਾਹੀਦਾ ਹੈ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦੁਨੀਆ ਦੀ ਜ਼ਿਆਦਾਤਰ ਆਬਾਦੀ ਲੋੜ ਤੋਂ ਜ਼ਿਆਦਾ ਨਮਕ ਦਾ ਸੇਵਨ ਕਰ ਰਹੀ ਹੈ। ਜ਼ਿਆਦਾਤਰ ਬਾਲਗ ਰੋਜ਼ਾਨਾ 10.78 ਗ੍ਰਾਮ ਨਮਕ ਦਾ ਸੇਵਨ ਕਰ ਰਹੇ ਹਨ, ਜੋ ਕਿ ਦੋ ਚਮਚ ਦੇ ਬਰਾਬਰ ਹੈ। ਇਸ 'ਚ 4310 ਮਿਲੀਗ੍ਰਾਮ ਸੋਡੀਅਮ ਪਾਇਆ ਜਾਂਦਾ ਹੈ, ਜੋ ਰੋਜ਼ਾਨਾ ਦੀ ਲੋੜ ਤੋਂ ਲਗਭਗ ਦੁੱਗਣਾ ਹੁੰਦਾ ਹੈ।
ਨਮਕ ਸਾਡੇ ਖਾਣ-ਪੀਣ ਲਈ ਬਹੁਤ ਮਹੱਤਵਪੂਰਨ ਤੱਤ ਹੈ। ਵਿਗਿਆਨ ਦੀ ਭਾਸ਼ਾ 'ਚ ਇਸ ਨੂੰ ਸੋਡੀਅਮ ਕਲੋਰਾਈਡ ਵੀ ਕਿਹਾ ਜਾਂਦਾ ਹੈ। ਵੈਸੇ ਤਾਂ ਨਮਕ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਇਸ ਦਾ ਸੇਵਨ ਇਕ ਨਿਸ਼ਚਿਤ ਮਾਤਰਾ 'ਚ ਕਰਨਾ ਚਾਹੀਦਾ ਹੈ। ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਹਾਈਪਰਟੈਨਸ਼ਨ ਸਮੇਤ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
WHO ਦੇ ਅੰਕੜਿਆਂ ਮੁਤਾਬਕ ਹਰ ਸਾਲ ਲਗਭਗ 18.9 ਲੱਖ ਲੋਕ ਜ਼ਿਆਦਾ ਨਮਕ ਦੇ ਸੇਵਨ ਕਾਰਨ ਮਰਦੇ ਹਨ। ਕਿਉਂਕਿ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਨਮਕ ਖਾਣ ਨਾਲ ਕੋਈ ਖਾਸ ਨੁਕਸਾਨ ਨਹੀਂ ਹੁੰਦਾ, ਪਰ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਗਲਤਫਹਿਮੀ ਹੋ ਸਕਦੀ ਹੈ। ਦਸ ਦਈਏ ਕਿ ਸਰੀਰ 'ਚ ਸੋਡੀਅਮ ਦੀ ਜ਼ਿਆਦਾ ਮਾਤਰਾ ਹਾਨੀਕਾਰਕ ਹੁੰਦੀ ਹੈ।
WHO ਦੀ ਰਿਪੋਰਟ ਮੁਤਾਬਕ ਸਾਰੇ ਬਾਲਗਾਂ ਨੂੰ ਇੱਕ ਦਿਨ 'ਚ 2000 ਮਿਲੀਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ। ਦਸ ਦਈਏ ਕਿ ਲਗਭਗ 5 ਗ੍ਰਾਮ ਨਮਕ 'ਚ ਇੰਨਾ ਜ਼ਿਆਦਾ ਸੋਡੀਅਮ ਮੌਜੂਦ ਹੁੰਦਾ ਹੈ। ਅਜਿਹੇ 'ਚ ਸਧਾਰਨ ਭਾਸ਼ਾ 'ਚ ਗੱਲ ਕਰੀਏ ਤਾਂ ਲੋਕਾਂ ਨੂੰ ਹਰ ਰੋਜ਼ 5 ਗ੍ਰਾਮ ਯਾਨੀ ਲਗਭਗ 1 ਚਮਚ ਨਮਕ ਦਾ ਸੇਵਨ (Health Care tips) ਕਰਨਾ ਚਾਹੀਦਾ ਹੈ।
ਮਾਹਿਰਾਂ ਮੁਤਾਬਕ ਜ਼ਿਆਦਾ ਨਮਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ, ਕਾਰਡੀਓਵੈਸਕੁਲਰ ਰੋਗ, ਪੇਟ ਦਾ ਕੈਂਸਰ, ਮੋਟਾਪਾ, ਕਿਡਨੀ ਰੋਗ, ਓਸਟੀਓਪੋਰੋਸਿਸ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।