Salman Khan case: ਹਾਈਕੋਰਟ ਨੇ ਅਨੁਜ ਥਾਪਨ ਦੇ ਦੁਬਾਰਾ ਪੋਸਟਮਾਰਟਮ ਦੇ ਦਿੱਤੇ ਹੁਕਮ, ਮਾਂ ਨੇ ਖੁਦਕੁਸ਼ੀ 'ਤੇ ਚੁੱਕੇ ਸਨ ਸਵਾਲ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਨੁਜ ਥਾਪਨ ਦੀ ਲਾਸ਼ ਦਾ ਮੁੜ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅਨੁਜ ਦੀ ਮੁੰਬਈ ਪੁਲਿਸ ਦੀ ਹਿਰਾਸਤ 'ਚ ਮੌਤ ਹੋ ਗਈ ਅਤੇ ਕਿਹਾ ਜਾ ਰਿਹਾ ਸੀ ਕਿ ਅਨੁਜ ਨੇ ਖੁਦਕੁਸ਼ੀ ਕੀਤੀ ਹੈ।

By  KRISHAN KUMAR SHARMA May 8th 2024 03:18 PM

Salman Khan house firing case: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮਾਂ ਵਿੱਚੋਂ ਇੱਕ ਅਨੁਜ ਥਾਪਨ (Anuj Kumar) ਦੀ ਮੌਤ ਦੇ ਮਾਮਲੇ 'ਚ ਵੱਡੀ ਅਪਡੇਟ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਅਨੁਜ ਥਾਪਨ ਦੀ ਲਾਸ਼ ਦਾ ਮੁੜ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅਨੁਜ ਦੀ ਮੁੰਬਈ ਪੁਲਿਸ (Mumbai Police) ਦੀ ਹਿਰਾਸਤ 'ਚ ਮੌਤ ਹੋ ਗਈ ਅਤੇ ਕਿਹਾ ਜਾ ਰਿਹਾ ਸੀ ਕਿ ਅਨੁਜ ਨੇ ਖੁਦਕੁਸ਼ੀ ਕੀਤੀ ਹੈ।

ਬੀਤੇ ਦਿਨ ਅਨੁਜ ਥਾਪਨ ਦੀ ਮਾਂ ਨੇ ਆਪਣੇ ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਦੀ ਸੀਬੀਆਈ (CBI) ਜਾਂਚ ਅਤੇ ਪੁੱਤਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ, ਜਿਸ 'ਤੇ ਹਾਈਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬੰਬੇ ਹਾਈਕੋਰਟ ਵਿੱਚ ਪਹਿਲਾਂ ਹੀ ਕੇਸ ਲੰਬਿਤ ਹੈ। ਇਸ ਲਈ ਪਟੀਸ਼ਨਰ ਨੂੰ ਮੁੜ ਪਟੀਸ਼ਨ ਦਾਇਰ ਕਰਕੇ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ।

ਬੁੱਧਵਾਰ ਦਾਖਲ ਪਟੀਸ਼ਨ 'ਤੇ ਹਾਈਕੋਰਟ ਨੇ ਅਨੁਜ ਥਾਪਨ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਦੌਰਾਨ ਲਾਸ਼ ਦੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਫਰੀਦਕੋਟ ਦੇ ਮੈਡੀਕਲ ਸੁਪਰਡੈਂਟ ਨੂੰ ਦੋ ਦਿਨਾਂ ਅੰਦਰ ਮੈਡੀਕਲ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਪਹਿਲਾਂ ਅਨੁਜ ਦਾ ਮੁੰਬਈ 'ਚ ਪੋਸਟ ਮਾਰਟਮ ਕਰਵਾਇਆ ਗਿਆ ਹੈ, ਜਿਸ ਪਿੱਛੋਂ ਹੁਣ ਅਨੁਜ ਦੀ ਲਾਸ਼ ਪੰਜਾਬ 'ਚ ਉਸ ਦੀ ਰਿਹਾਇਸ਼ 'ਤੇ ਲਿਆਂਦੀ ਗਈ ਹੈ। ਦੱਸ ਦੇਈਏ ਕਿ ਮ੍ਰਿਤਕ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਸੀ।

Related Post