MP Salary Hike : ਕੇਂਦਰ ਸਰਕਾਰ ਦਾ ਸੰਸਦ ਮੈਂਬਰਾਂ ਨੂੰ ਵੱਡਾ ਤੋਹਫ਼ਾ! ਤਨਖਾਹਾਂ ਚ 24 ਫ਼ੀਸਦੀ ਵਾਧਾ, ਜਾਣੋ ਪੈਨਸ਼ਨ ਤੇ ਭੱਤੇ ਕਿੰਨੀ ਫ਼ੀਸਦੀ ਵਧਾਏ

MP Salary Hike News : ਸਾਬਕਾ ਸੰਸਦ ਮੈਂਬਰਾਂ ਦੀ ਤਨਖਾਹ, ਰੋਜ਼ਾਨਾ ਭੱਤੇ, ਪੈਨਸ਼ਨ ਅਤੇ ਵਾਧੂ ਪੈਨਸ਼ਨ ਵਿੱਚ ਵਾਧੇ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ 21 ਮਾਰਚ 2025 ਨੂੰ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਸੀ, ਜੋ ਕਿ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ।

By  KRISHAN KUMAR SHARMA March 24th 2025 06:46 PM -- Updated: March 24th 2025 06:48 PM
MP Salary Hike : ਕੇਂਦਰ ਸਰਕਾਰ ਦਾ ਸੰਸਦ ਮੈਂਬਰਾਂ ਨੂੰ ਵੱਡਾ ਤੋਹਫ਼ਾ! ਤਨਖਾਹਾਂ ਚ 24 ਫ਼ੀਸਦੀ ਵਾਧਾ, ਜਾਣੋ ਪੈਨਸ਼ਨ ਤੇ ਭੱਤੇ ਕਿੰਨੀ ਫ਼ੀਸਦੀ ਵਧਾਏ

MP Salary Hike News : ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਭਾਰੀ ਵਾਧਾ ਕੀਤਾ ਹੈ। ਤਨਖਾਹ ਵਿੱਚ 24% ਦਾ ਵਾਧਾ ਕੀਤਾ ਗਿਆ ਹੈ, ਜਦਕਿ ਪੈਨਸ਼ਨ (MP Pension) ਵਿੱਚ ਵੀ ਵਾਧਾ ਕੀਤਾ ਗਿਆ ਹੈ। ਮਹਿੰਗਾਈ ਦਰ (Inflation rate) ਵਿੱਚ ਵਾਧੇ ਨੂੰ ਦੇਖਦੇ ਹੋਏ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਬਕਾਏ ਵੀ ਮਿਲ ਜਾਣਗੇ। ਸਾਬਕਾ ਸੰਸਦ ਮੈਂਬਰਾਂ ਦੀ ਤਨਖਾਹ, ਰੋਜ਼ਾਨਾ ਭੱਤੇ, ਪੈਨਸ਼ਨ ਅਤੇ ਵਾਧੂ ਪੈਨਸ਼ਨ ਵਿੱਚ ਵਾਧੇ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ 21 ਮਾਰਚ 2025 ਨੂੰ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਸੀ, ਜੋ ਕਿ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ।

ਇਹ ਫੈਸਲਾ 2018 ਤੋਂ ਲਾਗੂ ਨਿਯਮ ਦੇ ਤਹਿਤ ਲਿਆ ਗਿਆ ਹੈ, ਜਿਸ ਵਿੱਚ ਹਰ ਪੰਜ ਸਾਲ ਬਾਅਦ ਸੰਸਦ ਮੈਂਬਰਾਂ ਦੀ ਤਨਖਾਹ ਅਤੇ ਭੱਤਿਆਂ ਦੀ ਸਮੀਖਿਆ ਕਰਨ ਦੀ ਵਿਵਸਥਾ ਹੈ। ਇਹ ਸਮੀਖਿਆ ਮਹਿੰਗਾਈ ਦਰ 'ਤੇ ਆਧਾਰਿਤ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਵਾਧੂ ਪੈਨਸ਼ਨ ਪਹਿਲਾਂ 2000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ।


ਸੰਸਦ ਮੈਂਬਰਾਂ ਨੂੰ 70 ਹਜ਼ਾਰ ਰੁਪਏ ਹਲਕਾ ਭੱਤਾ ਵੀ ਮਿਲਦਾ ਹੈ। 2018 ਦੀ ਸੋਧ ਅਨੁਸਾਰ ਇਹ ਅਦਾਇਗੀ ਸੰਸਦ ਮੈਂਬਰਾਂ ਨੂੰ ਹਲਕੇ ਵਿੱਚ ਜਨ ਸੰਪਰਕ ਖਰਚ ਵਜੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੰਸਦੀ ਸੈਸ਼ਨ ਦੌਰਾਨ ਦਫ਼ਤਰੀ ਭੱਤੇ ਵਜੋਂ ਹਰ ਮਹੀਨੇ 60 ਹਜ਼ਾਰ ਰੁਪਏ ਅਤੇ ਰੋਜ਼ਾਨਾ ਭੱਤੇ ਵਜੋਂ 2 ਹਜ਼ਾਰ ਰੁਪਏ ਮਿਲਦੇ ਹਨ। ਇਹ ਭੱਤੇ ਵੀ ਹੁਣ ਵਧਾਏ ਜਾਣਗੇ।

Related Post