Sakshi Malik: ਸਾਕਸ਼ੀ ਮਲਿਕ ਨੇ ਰੋਸ ਪ੍ਰਦਰਸ਼ਨ ਤੋਂ ਪਿੱਛੇ ਹਟਣ ਤੋਂ ਕੀਤਾ ਇਨਕਾਰ, ਨੌਕਰੀ ਨੂੰ ਲੈ ਕੇ ਆਖੀ ਇਹ ਗੱਲ
ਭਲਵਾਨ ਸਾਕਸ਼ੀ ਮਲਿਕ ਨੇ ਬੀਤੇ ਕੁਝ ਦਿਨਾਂ ਤੋਂ ਭਲਵਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਤੋਂ ਦੂਰੀ ਬਣਾਉਣ ਦੀ ਗੱਲ ਸਾਹਮਣੇ ਆਈ ਸੀ ਪਰ ਇਸ ਸਬੰਧੀ ਸਾਕਸ਼ੀ ਮਲਿਕ ਨੇ ਟਵੀਟ ਕਰ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਆਖਿਆ ਹੈ।
Sakshi Malik: ਭਲਵਾਨ ਸਾਕਸ਼ੀ ਮਲਿਕ ਨੇ ਬੀਤੇ ਕੁਝ ਦਿਨਾਂ ਤੋਂ ਭਲਵਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਤੋਂ ਦੂਰੀ ਬਣਾਉਣ ਦੀ ਗੱਲ ਸਾਹਮਣੇ ਆਈ ਸੀ ਪਰ ਇਸ ਸਬੰਧੀ ਸਾਕਸ਼ੀ ਮਲਿਕ ਨੇ ਟਵੀਟ ਕਰ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਆਖਿਆ ਹੈ।
ਭਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਸਾਡੇ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਪਿੱਛੇ ਹਟਾਂਗਾ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਗਲਤ ਖਬਰ ਨਾ ਫੈਲਾਓ।
ਦੂਜੇ ਪਾਸੇ ਭਲਵਾਨ ਬਜਰੰਗ ਪੁਨੀਆ ਨੇ ਟਵੀਟ ਕਰ ਕਿਹਾ ਕਿ ਅੰਦੋਲਨ ਵਾਪਸ ਲੈਣ ਦੀਆਂ ਖ਼ਬਰਾ ਪੂਰੀ ਤਰ੍ਹਾਂ ਅਫਵਾਹ ਹਨ। ਇਹ ਖ਼ਬਰਾਂ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਫਲਾਈ ਜਾ ਰਹੀ ਹੈ। ਅਸੀਂ ਨਾ ਪਿੱਛੇ ਹਟੋ ਹਾਂ ਅਤੇ ਨਾ ਹੀ ਅਸੀਂ ਅੰਦੋਲਨ ਵਾਪਸ ਲਿਆ ਹੈ। ਮਹਿਲਾ ਭਲਾਵਾਨਾਂ ਦੀ ਐਫਆਈਆਰ ਵਾਪਸ ਲੈਣ ਦੀ ਖ਼ਬਰ ਵੀ ਝੂਠੀ ਹੈ। ਇਨਸਾਫ ਮਿਲਣ ਤੱਕ ਲੜਾਈ ਜਾਰੀ ਰਹੇਗੀ।
ਦਰਅਸਲ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੀ ਅਗਵਾਈ 'ਚ ਸਾਰੇ ਭਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਹ ਭਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਸੀ। ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਭਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਧਰਨਾ ਦਿੱਤਾ ਸੀ। ਹਾਲਾਂਕਿ ਖੇਡ ਮੰਤਰਾਲੇ ਦੇ ਦਖਲ ਤੋਂ ਬਾਅਦ ਭਲਵਾਨ ਵਾਪਸ ਪਰਤ ਗਏ ਸੀ। ਪਰ ਬਾਅਦ ‘ਚ ਫਿਰ ਤੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ‘ਚ ਕੁਝ ਭਲਵਾਨਾਂ ਨੂੰ ਹਿਰਾਸਤ ਚ ਵੀ ਲਿਆ ਅਤੇ ਭਲਵਾਨਾਂ ਨੇ ਹਰਿਦੁਆਰ ਗੰਗਾ ਨਦੀ ‘ਚ ਮੈਡਲਾਂ ਨੂੰ ਜਲ ਪ੍ਰਵਾਹ ਕੀਤਾ ਸੀ।
ਇਹ ਵੀ ਪੜ੍ਹੋ: Another Train Accident In Odisha: ਓਡੀਸ਼ਾ ‘ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਪਟੜੀ ਤੋਂ ਉੱਤਰੀ ਮਾਲ ਗੱਡੀ