Video : ''Diljit ਜੀ, ਕੀ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੋ ਹੋ...ਤੂੰ ਇੰਡੀਆ ਆਇਆ, ਪਾਕਿਸਤਾਨ ਨਹੀਂ...'' Dosanjh 'ਤੇ ਭੜਕੀ ਸਾਧਵੀ ਦੇਵਾ ਠਾਕੁਰ

Sadhvi Deva Thakur on Diljit Dosanjh : ਸਾਧਵੀ ਦੇਵਾ ਠਾਕੁਰ ਦੇ ਵਿਵਾਦਤ ਬਿਆਨ ਦਾ ਹੈ, ਜਿਸ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਹਨ। ਵਿਵਾਦਤ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਸਾਧਵੀ, ਦਿਲਜੀਤ ਦੋਸਾਂਝ ਨੂੰ ਸੰਬੋਧਨ ਕਰਦੇ ਹੋਏ ਤੂੰ-ਤੂੰ ਕਰ ਰਹੀ ਹੈ ਅਤੇ ਤਿਰੰਗੇ ਝੰਡੇ ਨੂੰ ਲੈ ਕੇ ਨਸੀਹਤਾਂ ਦੇ ਰਹੀ ਹੈ।

By  KRISHAN KUMAR SHARMA November 3rd 2024 07:48 PM -- Updated: November 3rd 2024 08:13 PM

Diljit Dosanjh India Tour : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹ ਰਹੇ ਹਨ, ਪਰ ਉਨ੍ਹਾਂ ਦੀ ਇਹ ਕਾਮਯਾਬੀ ਕੁੱਝ ਲੋਕਾਂ ਦੀਆਂ ਅੱਖਾਂ 'ਚ ਰੜਕ ਰਹੀ ਹੈ, ਜੋ ਰੋਜ਼ਾਨਾ ਉਸ ਦੇ ਭਾਰਤ ਦੌਰੇ ''ਦਿਲ-ਲੁਮੀਨਾਤੀ 2024'' (Dil luminati Tour 2024) ਦੇ ਪ੍ਰੋਗਰਾਮਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਆ ਰਹੇ ਹਨ। ਤਾਜ਼ਾ ਮਾਮਲਾ ਸਾਧਵੀ ਦੇਵਾ ਠਾਕੁਰ ਦੇ ਵਿਵਾਦਤ ਬਿਆਨ ਦਾ ਹੈ, ਜਿਸ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਹਨ। ਵਿਵਾਦਤ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਸਾਧਵੀ, ਦਿਲਜੀਤ ਦੋਸਾਂਝ ਨੂੰ ਸੰਬੋਧਨ ਕਰਦੇ ਹੋਏ ਤੂੰ-ਤੂੰ ਕਰ ਰਹੀ ਹੈ ਅਤੇ ਤਿਰੰਗੇ ਝੰਡੇ ਨੂੰ ਲੈ ਕੇ ਨਸੀਹਤਾਂ ਦੇ ਰਹੀ ਹੈ।

ਵੀਡੀਓ ਵਿੱਚ ਉਹ ਦਿਲਜੀਤ ਦੋਸਾਂਝ ਨੂੰ ਸੰਬੋਧਨ ਕਰਦਿਆਂ ਕਹਿ ਰਹੀ ਹੈ, ''ਇਹ ਕੀ ਤੁਸੀ ਨਫਰਤ ਫੈਲਾਉਣ ਦਾ ਕੰਮ ਕਰਦੇ ਹੋ...ਦਿਲਜੀਤ ਜੀ, ਤਿਰੰਗੇ ਨੂੰ ਲੈ ਕੇ...ਕੀ ਕਹਿੰਦੇ ਹੋ ਦਿੱਲੀ ਆ ਗਏ...ਕੀ ਦਿੱਲੀ ਕਰਾਚੀ ਵਿੱਚ ਹੈ? ਜਾਂ ਪਾਕਿਸਤਾਨ 'ਚ?...ਕਿੱਥੇ ਹੈ ਦਿੱਲੀ, ਭਾਰਤ 'ਚ ਹੈ ਦਿੱਲੀ। ਦਿਲਜੀਤ ਜੀ, ਦਿੱਲੀ, ਇੰਡੀਆ 'ਚ ਹੈ ਅਤੇ ਇਹ ਤਿਰੰਗਾ, ਭਾਰਤ ਦਾ ਹੈ ਅਤੇ ਤਿਰੰਗਾ ਲੈ ਕੇ ਪਾਕਿਸਤਾਨ ਤਾਂ ਨਹੀਂ ਗਿਆ ਤੂੰ, ਜੋ ਕਹਿ ਰਿਹਾ ਹੈ ਕਿ ਦਿੱਲੀ ਆ ਗਿਆ।''

ਉਸ ਨੇ ਅੱਗੇ ਕਿਹਾ, ''ਪੰਜਾਬ ਦੇ ਨੌਜਵਾਨ ਜਦੋਂ ਬਾਰਡਰ 'ਤੇ ਸ਼ਹੀਦ ਹੁੰਦੇ ਹਨ ਤਾਂ ਉਹ ਵੀ ਤਿਰੰਗੇ 'ਚ ਲਿਪਟ ਕੇ ਪੰਜਾਬ ਆਉਂਦੇ ਹਨ। ਇਸ ਦੇਸ਼ ਦੀ ਆਨ ਤੇ ਸ਼ਾਨ ਇਸ ਤਿਰੰਗੇ ਨਾਲ ਜੁੜੀ ਹੋਈ ਹੈ। ਦੇਸ਼ 'ਚ ਕੁੱਝ ਖਾਲਿਸਤਾਨੀ ਸੋਚ ਵਾਲੇ ਤੇ ਦੇਸ਼ ਤੋੜਨ ਵਾਲੀ ਮਾਨਸਿਕਤਾ ਹੋਵੇਗੀ...ਤਾਂ ਇਸਦਾ ਮਤਲਬ ਤੂੰ ਕਹਿਣ ਲੱਗ ਗਿਆ ਕਿ ਦਿੱਲੀ ਆ ਗਿਆ...। ਦਿੱਲੀ ਪਾਕਿਸਤਾਨ ਦਾ ਹਿੱਸਾ ਨਹੀਂ ਹੈ। ਦਿੱਲੀ ਭਾਰਤ 'ਚ ਹੈ, ਦਿੱਲੀ 'ਚ ਅਸੀਂ ਤਿਰੰਗਾ ਲੈ ਕੇ ਜਾ ਸਕਦੇ ਹਾਂ। ਦਿੱਲੀ 'ਚ ਅਸੀਂ ਹਰ ਸਾਲ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਂਦੇ ਹਾਂ।''

ਸਾਧਵੀ ਨੇ ਕਿਹਾ ਕਿ ਦਿਲਜੀਤ ਜੀ, ਦਿੱਲੀ ਨੂੰ ਲੈ ਕੇ ਕੀ ਹੈ ਮਾਨਸਿਕਤਾ ਹੈ, ਕੀ ਸੋਚ ਹੈ ਤੁਹਾਡੀ? ਕੀ ਪੰਜਾਬੀਆਂ ਨੇ ਸ਼ਹੀਦੀਆਂ ਨਹੀਂ ਦਿੱਤੀਆਂ, ਕੀ ਸਿੱਖਾਂ ਨੇ ਸ਼ਹੀਦੀਆਂ ਨਹੀਂ ਦਿੱਤੀਆਂ, ਦਿੱਤੀਆਂ ਹਨ, ਪਰ ਤੂੰ ਦਿੱਲੀ ਆ ਕੇ ਕੀ ਕਰ ਦਿੱਤਾ? ਸਾਧਵੀ ਨੇ ਕਿਹਾ ਕਿ ਤਿਰੰਗੇ ਨੂੰ ਲੈ ਕੇ ਇਸ ਤਰ੍ਹਾਂ ਦੀ ਨਫਰਤ, ਇਸ ਤਰ੍ਹਾਂ ਦੀ ਵੰਡ ਅਤੇ ਇਸ ਤਰ੍ਹਾਂ ਵਾਇਰਲ ਹੋਣ ਦੀ ਹਰਕਤ ਨਾ ਕੀਤੀ ਜਾਵੇ।

ਕੌਣ ਹੈ ਸਾਧਵੀ ਦੇਵਾ ਠਾਕੁਰ ?

ਸਾਧਵੀ ਦੇਵਾ ਠਾਕੁਰ ਜੀਂਦ, ਹਰਿਆਣਾ ਦੀ ਰਹਿਣ ਵਾਲੀ ਹੈ। ਦੇਵਾ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ ਅਤੇ ਅਕਸਰ ਬੰਦੂਕਾਂ ਨਾਲ ਨਜ਼ਰ ਆਉਂਦੀ ਹੈ। ਹਿੰਦੂਵਾਦੀ ਸਾਧਵੀ ਦੇਵਾ ਠਾਕੁਰ ਆਪਣੇ ਕਾਰਨਾਮਿਆਂ ਦੇ ਨਾਲ-ਨਾਲ ਆਪਣੇ ਵਿਵਾਦਿਤ ਬਿਆਨਾਂ ਲਈ ਬਹੁਤ ਮਸ਼ਹੂਰ ਹੈ। ਦੇਵਾ ਇੰਡੀਆ ਫਾਊਂਡੇਸ਼ਨ ਹਰਿਆਣਾ ਦੀ ਡਾਇਰੈਕਟਰ ਉਦੋਂ ਸੁਰਖੀਆਂ 'ਚ ਆਈ ਸੀ, ਜਦੋਂ ਕਰਨਾਲ ਵਿੱਚ ਇੱਕ ਵਿਆਹ ਵਿੱਚ ਡਾਂਸ ਫਲੋਰ ਉੱਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਦੌਰਾਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ।

ਹਿੰਦੂ ਧਰਮ ਨੂੰ ਲੈ ਕੇ ਕੱਟੜ ਸਾਧਵੀ ਦੇ ਵਿਵਾਦਿਤ ਬਿਆਨਾਂ ਨੇ ਵੀ ਉਸ ਨੂੰ ਕਾਫੀ ਮਾਨਤਾ ਦਿੱਤੀ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਹਿੰਦੂ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਦਾ ਅਹੁਦਾ ਕਰੀਬ ਦੋ ਸਾਲ ਤੱਕ ਮਿਲਿਆ ਸੀ, ਹਾਲਾਂਕਿ ਉਹ ਇੱਥੇ ਇੱਕ ਸਾਲ ਵੀ ਮੁਸ਼ਕਿਲ ਨਾਲ ਰਹਿ ਸਕੀ ਅਤੇ ਬਾਅਦ ਵਿੱਚ ਸਾਧਵੀ ਨੇ ਜਨਤਕ ਤੌਰ 'ਤੇ ਮਹਾਸਭਾ ਛੱਡ ਦਿੱਤੀ ਸੀ।

Related Post