Sadbhavna Diwas : ਅੱਜ ਹੈ ਸਦਭਾਵਨਾ ਦਿਵਸ, ਜਾਣੋ ਕੀ ਹੈ ਮਹੱਤਵ ਅਤੇ ਥੀਮ

Sadbhavna Diwas : ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਪੂਰੇ ਭਾਰਤ ਦੇਸ਼ 'ਚ ਸਾਰੇ ਧਰਮਾਂ 'ਚ ਸ਼ਾਂਤੀ, ਰਾਸ਼ਟਰੀ ਏਕਤਾ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਦਸ ਦਈਏ ਕਿ ਇਸ ਮੌਕੇ ਰਾਜਾਂ 'ਚ ਕਈ ਸੱਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਣਦੇ ਹਨ।

By  KRISHAN KUMAR SHARMA August 20th 2024 10:12 AM

Sadbhavna Diwas : ਹਰ ਸਾਲ 20 ਅਗਸਤ ਨੂੰ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਦੀ ਯਾਦ 'ਚ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਪੂਰੇ ਭਾਰਤ ਦੇਸ਼ 'ਚ ਸਾਰੇ ਧਰਮਾਂ 'ਚ ਸ਼ਾਂਤੀ, ਰਾਸ਼ਟਰੀ ਏਕਤਾ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਦਸ ਦਈਏ ਕਿ ਇਸ ਮੌਕੇ ਰਾਜਾਂ 'ਚ ਕਈ ਸੱਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਣਦੇ ਹਨ। ਇਸ ਦਿਨ ਅਸੀਂ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਕੰਮ ਕਰਨ ਦਾ ਵਾਅਦਾ ਕਰਦੇ ਹਾਂ। ਤਾਂ ਆਉ ਜਾਣਦੇ ਹਾਂ ਇਸ ਦਿਨ ਦੀ ਥੀਮ ਅਤੇ ਮਹੱਤਤਾ...

20 ਅਗਸਤ ਨੂੰ ਸਦਭਾਵਨਾ ਦਿਵਸ ਕਿਉਂ ਮਨਾਇਆ ਜਾਂਦਾ ਹੈ?

ਹਰ ਸਾਲ 20 ਅਗਸਤ ਨੂੰ ਭਾਰਤ 'ਚ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਹੋਇਆ ਹੈ। ਇਹ ਦਿਨ ਨੂੰ ਉਨ੍ਹਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ। ਦਸ ਦਈਏ ਕਿ ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਬੰਬਈ (ਹੁਣ ਮੁੰਬਈ), ਭਾਰਤ 'ਚ ਹੋਇਆ ਸੀ। ਉਨ੍ਹਾਂ ਦਾ ਜਨਮ ਦਿਨ ਹਰ ਸਾਲ ‘ਸਦਭਾਵਨਾ ਦਿਵਸ’ ਅਤੇ ‘ਅਕਸ਼ੈ ਊਰਜਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

ਸਦਭਾਵਨਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਇਸ ਦਿਨ ਦੇਸ਼ ਦੇ ਕਈ ਰਾਜਾਂ 'ਚ ਸੱਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਣਦੇ ਹਨ। ਇਸ ਦਿਨ ਹਰਿਆਲੀ ਦੀ ਸਾਂਭ-ਸੰਭਾਲ, ਕੁਦਰਤ ਦੀ ਸੁੰਦਰਤਾ, ਵਾਤਾਵਰਣ ਦੀ ਸੁਰੱਖਿਆ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਲਈ ਵੀ ਕਈ ਕਾਰਜ ਕੀਤੇ ਜਾਣਦੇ ਹਨ।

ਸਦਭਾਵਨਾ ਦਿਵਸ 'ਤੇ ਆਯੋਜਿਤ ਕੀਤੇ ਗਏ ਇਨ੍ਹਾਂ ਸਮਾਗਮਾਂ ਦਾ ਮੁੱਖ ਟੀਚਾ ਵਾਤਾਵਰਣ ਦੀਆਂ ਚੁਣੌਤੀਆਂ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨਾ ਹੈ। ਸਦਭਾਵਨਾ ਦਿਵਸ 'ਤੇ ਦੇਸ਼ ਭਰ 'ਚ ਰੁੱਖ ਲਗਾਉਣ ਸਮੇਤ ਕਈ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਦਿਨ ਨਜ਼ਦੀਕੀ ਦੋਸਤ, ਪਰਿਵਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵੀਰ ਭੂਮੀ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਦਸ ਦਈਏ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਵੀਰ ਭੂਮੀ ਵਿਖੇ ਕੀਤਾ ਗਿਆ ਸੀ।

ਸਦਭਾਵਨਾ ਦਿਵਸ ਦੀ ਥੀਮ : 

ਜਿਵੇ ਤੁਸੀਂ ਜਾਣਦੇ ਹੋ ਕਿ ਹਰ ਸਾਲ 'ਸਦਭਾਵਨਾ ਦਿਵਸ' ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦੀ ਥੀਮ “ਅਨੇਕਤਾ 'ਚ ਏਕਤਾ” ਹੈ। ਇਹ ਥੀਮ ਦੇਸ਼ ਦੀ ਵਿਭਿੰਨਤਾ ਅਤੇ ਇਸ ਰਾਹੀਂ ਏਕਤਾ ਨੂੰ ਦਰਸਾਉਂਦੀ ਹੈ। ਭਾਰਤ ਬਹੁਤੇ ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਅਤੇ ਪਰੰਪਰਾਵਾਂ ਦੀ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਸਦਭਾਵਨਾ ਦਿਵਸ ਦੀ ਮਹੱਤਤਾ : ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਭਾਰਤ 'ਚ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ 'ਚ ਰਾਸ਼ਟਰੀ ਏਕਤਾ, ਸ਼ਾਂਤੀ, ਹਮਦਰਦੀ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਵਿਚਕਾਰ ਰਾਸ਼ਟਰੀ ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।

ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਾਰ ਕੀ ਹੁੰਦਾ ਹੈ?

ਇਸ ਦੀ ਸਥਾਪਨਾ ਉਨ੍ਹਾਂ ਦੀ ਮੌਤ ਤੋਂ ਇੱਕ ਸਾਲ ਬਾਅਦ 1992 'ਚ ਕੀਤੀ ਗਈ ਸੀ। ਇਸਦੀ ਸਥਾਪਨਾ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ (INC) ਦੀ ਆਲ ਇੰਡੀਆ ਕਾਂਗਰਸ ਕਮੇਟੀ ਦੁਆਰਾ ਉਨ੍ਹਾਂ ਦੇ ਨੇਤਾ ਅਤੇ ਪਾਰਟੀ ਅਤੇ ਰਾਸ਼ਟਰ ਲਈ ਉਸਦੇ ਯੋਗਦਾਨ ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ ਸੀ।

ਪੁਰਸਕਾਰ 'ਚ ਇੱਕ ਪ੍ਰਸ਼ੰਸਾ ਪੱਤਰ ਅਤੇ 10 ਲੱਖ ਰੁਪਏ ਦਾ ਨਕਦ ਇਨਾਮ ਸ਼ਾਮਲ ਹੁੰਦਾ ਹੈ। ਇਹ ਪੁਰਸਕਾਰ ਸਦਭਾਵਨਾ ਦਿਵਸ 'ਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਸਮਾਜਿਕ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਵਾ ਦਿੱਤਾ ਹੈ। ਇਹ ਪੁਰਸਕਾਰ ਪਹਿਲੀ ਵਾਰ 1995 'ਚ ਜਗਨਨਾਥ ਕੌਲ ਨੂੰ ਦਿੱਤਾ ਗਿਆ ਸੀ।

Related Post