Shiromani Akali Dal New President : ਵਿਸਾਖੀ ਤੋਂ ਪਹਿਲਾਂ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ, ਤਰੀਖ ਦਾ ਹੋਇਆ ਐਲਾਨ

Shiromani Akali Dal New President : ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਚੋਣ ਹੋਵੇਗੀ। 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ

By  Shanker Badra April 8th 2025 03:42 PM -- Updated: April 8th 2025 04:03 PM
Shiromani Akali Dal New President : ਵਿਸਾਖੀ ਤੋਂ ਪਹਿਲਾਂ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ, ਤਰੀਖ ਦਾ ਹੋਇਆ ਐਲਾਨ

 Shiromani Akali Dal New President : ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਚੋਣ ਹੋਵੇਗੀ। 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਵੇਗਾ। ਅੱਜ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ। 

ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਵਰਕਰਾਂ ਦੀ ਮੇਹਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਕੰਮਲ ਹੋਈ ਹੈ। ਸਾਡੀ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਾਰੇ ਵਰਕਰਾਂ ਦਾ ਧੰਨਵਾਦ , ਜੋ ਅਕਾਲੀ ਦਲ ਨੂੰ ਇਨ੍ਹਾਂ ਪਿਆਰ ਦਿੱਤਾ। ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ। 

ਇਹ ਵੀ ਪੜ੍ਹੋ :  ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਧਮਾਕਾ ,ਗ੍ਰਨੇਡ ਹਮਲੇ ਦਾ ਖਦਸ਼ਾ ,ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ 'ਤੇ ਵਾਪਰੀ ਘਟਨਾ

ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਵੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਇਸ ਸਮੇ ਬਲਵਿੰਦਰ ਸਿੰਘ ਭੂੰਦੜ ਨੇ ਜੋ ਰੋਲ ਅਦਾ ਕੀਤਾ ,ਉਸ ਲਈ ਮਤਾ ਪਾ ਕੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ।  5 ਸਾਲ ਪਹਿਲਾਂ ਇਸ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ,ਅੱਜ ਉਸਦੀ ਆਖਰੀ ਮੀਟਿੰਗ ਸੀ। ਸਾਰੇ ਮੈਂਬਰ ਅੱਜ ਹਾਜ਼ਿਰ ਰਹੇ ਹਨ। 


Related Post