Raj Jit Singh Hundal: ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਹੁਣ ਇਸ ਮਾਮਲੇ ’ਚ ਮਿਲੀ ਜ਼ਮਾਨਤ

ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ ਦੇ ਖਿਲਾਫ ਦਰਜ ਤੀਜੀ ਐਫਆਈਆਰ ’ਚ ਉਸ ਨੂੰ ਹਾਈਕੋਰਟ ਤੋਂ ਅੰਤਰਿਮ ਜਮਾਨਤ ਮਿਲ ਗਈ ਹੈ। ਜੋ ਕਿ ਹੁੰਦਲ ਲਈ ਬਹੁਤ ਵੱਡੀ ਰਾਹਤ ਹੈ।

By  Aarti October 18th 2023 01:38 PM -- Updated: October 18th 2023 03:46 PM

Raj Jit Singh Hundal:  ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ ਦੇ ਖਿਲਾਫ ਦਰਜ ਤੀਜੀ ਐਫਆਈਆਰ ’ਚ ਉਸ ਨੂੰ ਹਾਈਕੋਰਟ ਤੋਂ ਅੰਤਰਿਮ ਜਮਾਨਤ ਮਿਲ ਗਈ ਹੈ। ਜੋ ਕਿ ਹੁੰਦਲ ਲਈ ਬਹੁਤ ਵੱਡੀ ਰਾਹਤ ਹੈ। 

ਦੱਸ ਦਈਏ ਕਿ ਬਰਖ਼ਾਸਤ ਰਾਰਜੀਤ ਹੁੰਦਲ ਦੇ ਖਿਲਾਫ ਐਸਟੀਐਫ ਨੇ 16 ਮਈ ਨੂੰ ਮੁਹਾਲੀ ’ਚ ਭ੍ਰਿਸ਼ਟਾਚਾਰ ਅਤੇ ਐਨਡੀਪੀਐਸ ਐਕਟ ਦੇ ਤਹਿਤ ਜੋ ਐਫਆਈਆਰ ਦਰਜ ਕੀਤੀ ਗਈ ਸੀ ਉਸ ਮਾਮਲੇ ਦੇ ਖਿਲਾਫ ਰਾਜਜੀਤ ਹੁੰਦਲ ਨੇ ਹਾਈਕੋਰਟ ਤੋਂ ਜਮਾਨਤ ਮੰਗੀ ਸੀ ਜਿਸ ਚ ਹਾਈਕੋਰਟ ਨੇ ਉਸ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਜੀਤ ਹੁੰਦਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਦਿੱਤੀ ਹੋਈ ਹੈ ਅਤੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਸੋਮਵਾਰ ਨੂੰ ਆਪਣੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ।

ਦੱਸ ਦਈਏ ਕਿ ਐਨਡੀਪੀਐਸ ਦੇ ਇੱਕ ਹੋਰ ਮਾਮਲੇ ’ਚ ਹੁੰਦਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜਮਾਨਤ ਮਿਲੀ ਹੋਈ ਹੈ। ਇਸੇ ਤਰ੍ਹਾਂ ਹੀ ਰਾਜਜੀਤ ਹੁੰਦਲ ਨੂੰ ਹੁਣ ਆਪਣੇ ਖਿਲਾਫ ਦਰਜ ਇਸ ਤੀਜੀ ਐਫਆਈਆਰ ’ਚ ਹਾਈਕੋਰਟ ਤੋਂ ਜਮਾਨਤ ਮੰਗੀ ਸੀ। ਜੋ ਕਿ ਹੁਣ ਮਿਲ ਗਈ ਹੈ। ਨਾਲ ਹੀ ਹਾਈਕੋਰਟ ਨੇ ਹੁੰਦਲ ਨੂੰ ਹਰ ਰੋਜ਼ ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋ ਕੇ ਜਾਂਚ ’ਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਹਨ। 

ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ 5 ਮਹੀਨੇ ਤੋਂ ਬਾਅਦ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਇਹ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ। ਮੁਲਜ਼ਮ ਸੁਪਰੀਮ ਕੋਰਟ ਅਤੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਰਿਹਾ ਹੈ। ਸਰਕਾਰ ਦੀ ਇੰਟੇਲੀਜੈਂਸ ਕੀ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਨੋਟੀਸ ਜਾਰੀ ਕਰ 12 ਦਸੰਬਰ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: AAP Halka Incharge: 'ਆਪ' ਵੱਲੋਂ ਪੰਜਾਬ 'ਚ ਹਲਕਾ ਇੰਚਾਰਜ ਨਿਯੁਕਤ, ਸੂਚੀ ਕੀਤੀ ਜਾਰੀ

Related Post