Drones Attacks Kazan : ਰੂਸ ਦੇ ਕਜ਼ਾਨ 'ਚ 9/11 ਵਰਗਾ ਹਮਲਾ; ਕਈ ਉੱਚੀਆਂ ਇਮਾਰਤਾਂ ਨੂੰ ਟਕਰਾਇਆ ਕਾਤਲ ਡਰੋਨ, ਦੇਖੋ ਵੀਡੀਓ

ਇਸ ਹਮਲੇ 'ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਡਰੋਨ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਏ ਅਤੇ ਇਮਾਰਤਾਂ 'ਚ ਧਮਾਕੇ ਅਤੇ ਅੱਗ ਲੱਗ ਗਈ

By  Aarti December 21st 2024 01:08 PM -- Updated: December 21st 2024 01:34 PM

Drones Attacks Kazan :  ਰੂਸ ਦੇ ਕਜ਼ਾਨ ਸ਼ਹਿਰ ਵਿੱਚ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ। ਰੂਸੀ ਮੀਡੀਆ ਮੁਤਾਬਕ ਡਰੋਨ ਨੇ ਕਜ਼ਾਨ 'ਚ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਅਮਰੀਕਾ ਵਿੱਚ 2001 ਵਿੱਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ ਹੈ।

ਇਸ ਹਮਲੇ 'ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਡਰੋਨ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਏ ਅਤੇ ਇਮਾਰਤਾਂ 'ਚ ਧਮਾਕੇ ਅਤੇ ਅੱਗ ਲੱਗ ਗਈ, ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਹਮਲੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਕਜ਼ਾਨ ਵਿਚ ਉੱਚੀਆਂ ਇਮਾਰਤਾਂ 'ਤੇ ਯੂਏਵੀ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਹ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੇ ਕਾਤਲ ਡਰੋਨ (ਯੂਏਵੀ) ਹਵਾ ਵਿਚ ਇਮਾਰਤਾਂ ਨਾਲ ਟਕਰਾ ਰਹੇ ਹਨ।

ਡਰੋਨ ਦੇ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡਾ ਧਮਾਕਾ ਵੀ ਦੇਖਿਆ ਗਿਆ ਹੈ। ਰੂਸ ਨੇ ਇਸ ਹਮਲੇ ਦਾ ਸਿੱਧੇ ਤੌਰ 'ਤੇ ਯੂਕਰੇਨ 'ਤੇ ਇਲਜ਼ਾਮ ਲਗਾਇਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਡਰੋਨ ਹਮਲਾ ਯੂਕਰੇਨ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Jaipur Bomb Blast Horrible Video : ਜੈਪੁਰ 'ਚ ਹੋਏ ਧਮਾਕੇ ਦੀ ਦਿਲ ਦਹਿਲਾਉਣ ਵਾਲੀ ਵੀਡੀਓ ਆਈ ਸਾਹਮਣੇ, ਹੁਣ ਤੱਕ 8 ਦੀ ਹੋਈ ਮੌਤ

Related Post