Abohar News : ਪੰਜਾਬੀ ਨੌਜਵਾਨ ਨੇ ਵਿਦੇਸ਼ੀ ਧਰਤੀ ਤੇ ਚਮਕਾਇਆ ਪੰਜਾਬ ਦਾ ਨਾਂਅ, ਕੈਨੇਡੀਅਨ ਪੁਲਿਸ ਵਿੱਚ ਬਣਿਆ ਫੈਡਰਲ ਪੀਸ ਅਫ਼ਸਰ

Abohar News : ਪੰਜਾਬੀ ਨੌਜਵਾਨਾਂ ਨੇ ਵਿਦੇਸ਼ੀ ਧਰਤੀ 'ਤੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਅਤੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਅਜਿਹਾ ਹੀ ਕੁਝ ਅਬੋਹਰ ਦੇ ਨੌਜਵਾਨ ਰੁਪਿੰਦਰਪਾਲ ਸਿੰਘ ਭੁੱਲਰ ਨੇ ਕੜੀ ਮੇਹਨਤ ਅਤੇ ਲਗਨ ਨਾਲ ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ ( ਜੇਲ੍ਹ ਅਫ਼ਸਰ ) ਬਣ ਕੇ ਕਰ ਵਿਖਾਇਆ ਹੈ

By  Shanker Badra April 16th 2025 11:56 AM
Abohar News : ਪੰਜਾਬੀ ਨੌਜਵਾਨ ਨੇ ਵਿਦੇਸ਼ੀ ਧਰਤੀ ਤੇ ਚਮਕਾਇਆ ਪੰਜਾਬ ਦਾ ਨਾਂਅ, ਕੈਨੇਡੀਅਨ ਪੁਲਿਸ ਵਿੱਚ ਬਣਿਆ ਫੈਡਰਲ ਪੀਸ ਅਫ਼ਸਰ

Abohar News : ਪੰਜਾਬੀ ਨੌਜਵਾਨਾਂ ਨੇ ਵਿਦੇਸ਼ੀ ਧਰਤੀ 'ਤੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਅਤੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਅਜਿਹਾ ਹੀ ਕੁਝ ਅਬੋਹਰ ਦੇ ਨੌਜਵਾਨ ਰੁਪਿੰਦਰਪਾਲ ਸਿੰਘ ਭੁੱਲਰ ਨੇ ਕੜੀ ਮੇਹਨਤ ਅਤੇ ਲਗਨ ਨਾਲ ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ ( ਜੇਲ੍ਹ ਅਫ਼ਸਰ ) ਬਣ ਕੇ ਕਰ ਵਿਖਾਇਆ ਹੈ। ਅਬੋਹਰ ਦੇ ਉੱਤਮ ਵਿਹਾਰ ਕਾਲੋਨੀ ਵਿਚ ਰਹਿੰਦੇ ਉਨ੍ਹਾਂ ਦੇ ਮਾਂਪਿਆਂ ਘਰ ਵਧਾਈਆਂ ਦੇਣ ਵਾਲੇ ਦੋਸਤਾਂ ,ਮਿੱਤਰਾਂ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ ਰੁਪਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਰਸ਼ਪਾਲ ਸਿੰਘ ਭੁੱਲਰ ਵੀ ਭਾਰਤੀ ਨੇਵੀ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਜਦਕਿ ਰੁਪਿੰਦਰਪਾਲ ਦਾ ਵੱਡਾ ਭਰਾ ਹਰਗੁੱਲਾਬ ਸਿੰਘ ਭੁੱਲਰ ਵੀ ਕੈਨੇਡਾ ਵਿੱਚ ਇੱਕ ਕੰਪਨੀ ਵਿੱਚ ਅਫ਼ਸਰ ਹੈ। ਰੁਪਿੰਦਰਪਾਲ ਦੇ ਮਾਪੇ ਰੁਪਿੰਦਰ ਦੀ ਇਸ ਕਾਮਯਾਬੀ 'ਤੇ ਰੱਬ ਦਾ ਸ਼ੁਕਰਾਨਾ ਕਰਦੇ ਹਨ। 

ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਕਿ ਨਸ਼ੇ ਤੋਂ ਦੂਰ ਰਹਿ ਕੇ ਕਿਸੇ ਵੀ ਖੇਤਰ ਵਿਚ ਅੱਗੇ ਵਧਣ ਲਈ ਟੀਚਾ ਜਰੂਰ ਨਿਰਧਾਰਿਤ ਕਰਨ ਅਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਕੜੀ ਮੇਹਨਤ ਅਤੇ ਸ਼ਿੱਦਤ ਨਾਲ ਉਸਨੂੰ ਕਰਨ ਤਾਂ ਕਾਮਯਾਬੀ ਲਾਜ਼ਮੀ ਹਾਸਲ ਹੋਵੇਗੀ। ਉਨ੍ਹਾਂ ਮਾਂਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਪਣਾ ਟੀਚਾ ਹਾਸਲ ਕਰਨ ਲਈ ਹੌਂਸਲਾ ਅਤੇ ਸਾਥ ਦੇਣ।

Related Post