Rule Change : 1 ਸਤੰਬਰ ਤੋਂ ਹੋਣਗੇ ਵੱਡੇ ਬਦਲਾਅ, ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ ਅਸਰ !
Rule Change From 1st September : ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡਾਂ 'ਚ ਬਦਲਾਅ ਹੋਣ ਜਾ ਰਹੇ ਹਨ, ਆਓ ਜਾਣਦੇ ਹਾਂ 1 ਸਤੰਬਰ ਤੋਂ ਕੀ ਬਦਲਾਅ ਹੋਣਗੇ?
Rule Change From 1st September : ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦਾ ਨਾ ਪਤਾ ਹੋਵੇ ਕਿ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ 'ਚ ਕੁਝ ਨਿਯਮਾਂ ਦਾ ਐਲਾਨ ਕੀਤਾ ਜਾਂਦਾ ਹੈ। ਅਗਸਤ 'ਚ ਵੀ ਐਲਪੀਜੀ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ-ਦੇਣ ਤੱਕ ਦੇ ਨਿਯਮਾਂ 'ਚ ਬਦਲਾਅ ਕੀਤਾ ਗਿਆ ਸੀ। ਨਾਲ ਹੀ ਅਗਸਤ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਸਤੰਬਰ ਮਹੀਨੇ ਦੀ ਸ਼ੁਰੂਆਤ 'ਚ ਹੋਣ ਵਾਲੇ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ 'ਚ ਕੁਝ ਖਾਸ ਬਦਲਾਅ ਹੋਣ ਜਾ ਰਹੇ ਹਨ ਅਤੇ ਕੁਝ ਨਿਯਮ ਵੀ ਲਾਗੂ ਹੋਣ ਜਾ ਰਹੇ ਹਨ। ਤਾਂ ਆਓ ਜਾਣਦੇ ਹਾਂ ਸਤੰਬਰ ਮਹੀਨੇ 'ਚ ਕਿਹੜੀਆਂ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦਾ ਆਮ ਲੋਕਾਂ ਦੀਆਂ ਜੇਬਾਂ 'ਤੇ ਅਸਰ ਪੈ ਸਕਦਾ ਹੈ?
ਏਟੀਐਫ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ
ਸਤੰਬਰ ਤੋਂ, ਤੇਲ ਬਾਜ਼ਾਰ ਕੰਪਨੀਆਂ ਦੁਆਰਾ ਹਵਾਈ ਈਂਧਨ ਯਾਨੀ ਏਅਰ ਟਰਬਾਈਨ ਫਿਊਲ (ਏਟੀਐਫ) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ 'ਚ ਸੋਧ ਕੀਤੀ ਜਾਵੇਗੀ। ਜਿਸ ਨਾਲ ਕੀਮਤਾਂ ਬੱਦਲ ਸਕਦੀਆਂ ਹਨ। ਏਟੀਐਫ, ਸੀਐਨਜੀ ਅਤੇ ਪੀਐਨਜੀ ਦੀਆਂ ਨਵੀਆਂ ਕੀਮਤਾਂ 1 ਸਤੰਬਰ ਨੂੰ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਐਲਪੀਜੀ ਸਿਲੰਡਰ ਦੀ ਕੀਮਤ
ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ, ਭਾਰਤੀ ਤੇਲ ਕੰਪਨੀਆਂ ਦੁਆਰਾ ਐਲਪੀਜੀ ਦੀਆਂ ਕੀਮਤਾਂ 'ਚ ਸੋਧ ਕੀਤੀ ਜਾਂਦੀ ਹੈ, ਫਿਰ ਕੀਮਤਾਂ 'ਚ ਵੀ ਬਦਲਾਅ ਹੋ ਸਕਦਾ ਹੈ। ਵਪਾਰਕ ਗੈਸ ਸਿਲੰਡਰ ਦੀ ਕੀਮਤ ਬਦਲ ਸਕਦੀ ਹੈ। ਦਸ ਦਈਏ ਕਿ ਅਗਸਤ ਦੀ ਸ਼ੁਰੂਆਤ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 8.50 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਫਰਜ਼ੀ ਕਾਲ ਅਤੇ ਮੈਸੇਜ 'ਤੇ ਰੋਕ ਲੱਗ ਸਕਦੀ ਹੈ
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਨਾਲ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ 'ਤੇ ਰੋਕ ਲਗਾਈ ਜਾ ਸਕਦੀ ਹੈ। ਦਸ ਦਈਏ ਕਿ ਟਰਾਈ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਕਾਰਨ ਜਿਓ, ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਬੀਸੀਐਨਐਲ ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ 30 ਸਤੰਬਰ ਤੱਕ 140 ਮੋਬਾਈਲ ਨੰਬਰਾਂ ਦੀ ਲੜੀ ਤੋਂ ਸ਼ੁਰੂ ਹੋਣ ਵਾਲੇ ਵਪਾਰਕ ਮੈਸੇਜਿੰਗ ਅਤੇ ਟੈਲੀਮਾਰਕੀਟਿੰਗ ਕਾਲਾਂ ਨੂੰ ਡਿਸਟ੍ਰੀਬਿਊਟਡ ਲੇਜ਼ਰ ਤਕਨਾਲੋਜੀ ਪਲੇਟਫਾਰਮ 'ਤੇ ਤਬਦੀਲ ਕਰਨਾ ਹੋਵੇਗਾ। ਅਜਿਹੇ 'ਚ ਉਮੀਦ ਹੈ ਕਿ ਫਰਜ਼ੀ ਕਾਲ ਅਤੇ ਮੈਸੇਜ 'ਤੇ ਰੋਕ ਲੱਗ ਸਕਦੀ ਹੈ।
ਮਹਿੰਗਾਈ ਭੱਤਾ
ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ 'ਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਹੁਣ ਤੱਕ ਮੁਲਾਜ਼ਮਾਂ ਨੂੰ 50 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਸੀ, ਪਰ ਵਾਧੇ ਤੋਂ ਬਾਅਦ ਇਸ ਨੂੰ ਵਧਾ ਕੇ 53 ਫੀਸਦੀ ਕੀਤਾ ਜਾ ਸਕਦਾ ਹੈ।
ਕ੍ਰੈਡਿਟ ਕਾਰਡ ਦੇ ਨਿਯਮ
ਸਤੰਬਰ ਮਹੀਨੇ ਤੋਂ ਕ੍ਰੈਡਿਟ ਕਾਰਡਾਂ ਨਾਲ ਸਬੰਧਤ ਬਦਲਾਅ ਹੋ ਸਕਦੇ ਹਨ। ਯੂਟਿਲਿਟੀ ਟ੍ਰਾਂਜੈਕਸ਼ਨਾਂ 'ਤੇ ਰਿਵਾਰਡ ਪੁਆਇੰਟਸ ਦੀ ਸੀਮਾ HDFC ਬੈਂਕ ਦੁਆਰਾ ਤੈਅ ਕੀਤੀ ਜਾ ਸਕਦੀ ਹੈ। ਫਿਰ ਯੂਟਿਲਿਟੀ ਟ੍ਰਾਂਜੈਕਸ਼ਨਾਂ ਲਈ ਗਾਹਕ ਪ੍ਰਤੀ ਮਹੀਨਾ ਸਿਰਫ 2000 ਪੁਆਇੰਟਾਂ ਦੀ ਵਰਤੋਂ ਕਰ ਸਕਦੇ ਹਨ। IDFC ਫਸਟ ਬੈਂਕ ਵੀ ਕ੍ਰੈਡਿਟ ਕਾਰਡ ਭੁਗਤਾਨ ਦੇ ਦਿਨਾਂ ਨੂੰ 18 ਤੋਂ ਘਟਾ ਕੇ 15 ਦਿਨ ਕਰ ਦੇਵੇਗਾ।
ਆਧਾਰ ਕਾਰਡ ਮੁਫਤ 'ਚ ਅਪਡੇਟ ਕਰਨ ਦੀ ਆਖਰੀ ਮਿਤੀ
ਆਧਾਰ ਕਾਰਡ ਨੂੰ ਮੁਫਤ 'ਚ ਅਪਡੇਟ ਕਰਨ ਦੀ ਆਖਰੀ ਤਰੀਕ ਵੀ ਸਤੰਬਰ 'ਚ ਹੈ। 14 ਸਤੰਬਰ, 2024 ਤੱਕ, ਤੁਸੀਂ ਆਧਾਰ ਕਾਰਡ 'ਚ ਨਾਮ, ਪਤਾ ਅਤੇ ਜਨਮ ਮਿਤੀ ਮੁਫ਼ਤ 'ਚ ਬਦਲ ਸਕਦੇ ਹੋ।