Rule Change From 1st October : 1 ਅਕਤੂਬਰ ਤੋਂ ਬਦਲਣਗੇ ਇਹ ਨਿਯਮ ! ਜਾਣੋ

Rule Change : ਸਤੰਬਰ ਦਾ ਮਹੀਨਾ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਅਕਤੂਬਰ ਮਹੀਨੇ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਟਰਾਈ, ਸ਼ੇਅਰ ਬਾਜ਼ਾਰ ਅਤੇ ਬੈਂਕਿੰਗ ਨਾਲ ਜੁੜੇ ਕਈ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋ ਜਾਣਗੇ। ਪੜ੍ਹੋ ਪੂਰੀ ਖਬਰ...

By  Dhalwinder Sandhu September 23rd 2024 05:01 PM

Rule Change From 1st October : ਇਸ ਗੱਲ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਹਰ ਮਹੀਨਾ ਵੱਡੀਆਂ ਤਬਦੀਲੀਆਂ ਨਾਲ ਸ਼ੁਰੂ ਹੁੰਦਾ ਹੈ। ਸਤੰਬਰ ਮਹੀਨੇ 'ਚ ਕਈ ਨਿਯਮ ਬਦਲੇ ਗਏ, ਹੁਣ ਅਕਤੂਬਰ ਦੀ ਵਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਕਤੂਬਰ 'ਚ ਐੱਲਪੀਜੀ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ-ਦੇਣ ਤੱਕ ਦੇ ਨਿਯਮਾਂ 'ਚ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ। ਨਾਲ ਹੀ ਬੈਂਕ 'ਚ ਬਚਤ ਖਾਤੇ 'ਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਤਾਂ ਆਓ ਜਾਣਦੇ ਹਾਂ 1 ਅਕਤੂਬਰ ਤੋਂ ਕਿਹੜੇ-ਕਿਹੜੇ ਨਿਯਮਾਂ 'ਚ ਬਦਲਾਅ ਕੀਤਾ ਜਾ ਰਿਹਾ ਹੈ? 

ਗੈਸ ਸਿਲੰਡਰ ਦੀ ਕੀਮਤ 'ਚ ਬਦਲਾਅ : 

LPG ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਅਪਡੇਟ ਕੀਤੀਆਂ ਜਾਂਦੀਆਂ ਹਨ। 1 ਅਕਤੂਬਰ ਤੋਂ ਐਲਪੀਜੀ ਦੀਆਂ ਕੀਮਤਾਂ 'ਚ ਵਾਧਾ ਜਾਂ ਗਿਰਾਵਟ ਹੋ ਸਕਦੀ ਹੈ। ਨਾਲ ਹੀ PNB ਬਚਤ ਖਾਤੇ 'ਚ ਵੀ ਕੁਝ ਬਦਲਾਅ ਕਰ ਸਕਦਾ ਹੈ।

ਬੋਨਸ ਕਰੈਡਿਟ ਨਿਯਮ : 

ਸੇਬੀ ਨੇ ਸਟਾਕ ਮਾਰਕੀਟ ਬੋਨਸ ਕ੍ਰੈਡਿਟ ਨਾਲ ਸਬੰਧਤ ਨਿਯਮਾਂ ਦਾ ਵੀ ਐਲਾਨ ਕੀਤਾ ਹੈ। ਦਸ ਦਈਏ ਕਿ ਇਹ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ। ਸੇਬੀ ਨੇ ਸ਼ੇਅਰ ਕ੍ਰੈਡਿਟ ਸਮਾਂ ਘਟਾ ਕੇ 2 ਦਿਨ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਬੋਨਸ ਸ਼ੇਅਰ ਰਿਕਾਰਡ ਡੇਟ ਤੋਂ ਦੋ ਦਿਨਾਂ ਦੇ ਅੰਦਰ ਦਿੱਤੇ ਜਾਣਗੇ।

TRAI ਦੇ ਨਿਯਮਾਂ 'ਚ ਬਦਲਾਅ : 

1 ਅਕਤੂਬਰ ਤੋਂ TRAI 4G ਅਤੇ 5G ਨੈੱਟਵਰਕ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਕੁਝ ਬਦਲਾਅ ਕਰਨ ਜਾ ਰਿਹਾ ਹੈ। Jio, Airtel, BSNL ਅਤੇ ਹੋਰ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਨੂੰ ਸਵੀਕਾਰ ਕਰਨਾ ਹੋਵੇਗਾ। ਮਾਹਿਰਾਂ ਮੁਤਾਬਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ। ਨਵੇਂ ਨਿਯਮ URL/APK ਲਿੰਕਾਂ ਵਾਲੇ ਕੁਝ SMS ਦੀ ਡਿਲੀਵਰੀ 'ਤੇ ਪਾਬੰਦੀ ਲਗਾਉਂਦੇ ਹਨ। ਵੈਸੇ ਤਾਂ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣੇ ਸਨ ਪਰ ਫਿਲਹਾਲ ਇਸ ਦੀ ਤਰੀਕ ਵਧਾ ਦਿੱਤੀ ਗਈ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ : 

ਇਸ ਯੋਜਨਾ ਦੇ ਤਹਿਤ ਦਾਦਾ-ਦਾਦੀ ਦੁਆਰਾ ਉਨ੍ਹਾਂ ਦੀਆਂ ਪੋਤੀਆਂ ਲਈ ਖੋਲ੍ਹੇ ਗਏ ਸਾਰੇ ਖਾਤਿਆਂ 'ਤੇ ਕਾਰਵਾਈ ਕੀਤੀ ਜਾਵੇਗੀ। 1 ਅਕਤੂਬਰ ਤੋਂ ਸਿਰਫ਼ ਮਾਪੇ ਹੀ ਇਹ ਖਾਤੇ ਖੋਲ੍ਹ ਸਕਦੇ ਹਨ। ਪੁਰਾਣੇ ਖਾਤੇ ਸਰਪ੍ਰਸਤ ਦੇ ਨਾਂ 'ਤੇ ਟਰਾਂਸਫਰ ਕੀਤੇ ਜਾਣਗੇ।

PPF ਦੇ ਤਿੰਨ ਨਿਯਮ : 

1 ਅਕਤੂਬਰ ਤੋਂ ਕੇਂਦਰ ਸਰਕਾਰ ਦੇ ਪਬਲਿਕ ਪ੍ਰਾਵੀਡੈਂਟ ਫੰਡ ਬਾਰੇ ਵੀ ਨਵੇਂ ਨਿਯਮ ਲਾਗੂ ਹੋਣਗੇ। ਕੇਂਦਰ ਨੇ PPF ਨੂੰ ਲੈ ਕੇ 3 ਨਵੇਂ ਨਿਯਮ ਬਣਾਏ ਹਨ। ਇਨ੍ਹਾਂ ਤਿੰਨਾਂ ਨਿਯਮਾਂ ਤਹਿਤ ਇੱਕ ਤੋਂ ਵੱਧ ਖਾਤੇ ਰੱਖਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੋਸਟ ਆਫਿਸ ਬਚਤ ਖਾਤੇ 'ਤੇ ਵਿਆਜ ਉਦੋਂ ਤੱਕ ਉਪਲਬਧ ਨਹੀਂ ਹੋਵੇਗਾ ਜਦੋਂ ਤੱਕ ਖਾਤਾ ਧਾਰਕ 18 ਸਾਲ ਦਾ ਨਹੀਂ ਹੋ ਜਾਂਦਾ।

ਇਹ ਵੀ ਪੜ੍ਹੋ : Beauty Tips : ਵਿਆਹ ਵਾਲੇ ਦਿਨ ਦਿਖਣਾ ਚਾਹੁੰਦੇ ਹੋ ਸੁੰਦਰ ਤਾਂ ਇੱਕ ਮਹੀਨਾ ਪਹਿਲਾਂ ਹੀ ਲਓ ਅਜਿਹੀ ਡਾਈਟ, ਜਾਣੋ

Related Post