Rudraprayag Accident: ਰੁਦਰਪ੍ਰਯਾਗ ਹਾਦਸੇ ’ਚ ਹੁਣ ਤੱਕ 14 ਲੋਕਾਂ ਦੀ ਗਈ ਜਾਨ, ਜਾਣੋ ਹਾਦਸੇ ਦਾ ਕਾਰਨ

ਦੱਸ ਦਈਏ ਕਿ ਟੈਂਪੂ ਟਰੈਵਲਰ ਰਾਤ ਨੂੰ 26 ਯਾਤਰੀਆਂ ਨੂੰ ਲੈ ਕੇ ਦਿੱਲੀ ਤੋਂ ਰਵਾਨਾ ਹੋਇਆ ਸੀ। ਇਹ ਟੈਂਪੂ ਟਰੈਵਲਰ ਰੁਦਰਪ੍ਰਯਾਗ ਸ਼ਹਿਰ ਤੋਂ ਪੰਜ ਕਿਲੋਮੀਟਰ ਅੱਗੇ ਬਦਰੀਨਾਥ ਹਾਈਵੇਅ 'ਤੇ ਰੈਤੋਲੀ ਨੇੜੇ ਅਲਕਨੰਦਾ ਨਦੀ 'ਚ ਡਿੱਗ ਗਿਆ।

By  Aarti June 16th 2024 08:57 AM

 Rudraprayag Accident: ਉੱਤਰਾਖੰਡ ਵਿੱਚ ਅੱਜ ਵਾਪਰੇ ਦਰਦਨਾਕ ਹਾਦਸੇ ਨੇ 14 ਲੋਕਾਂ ਦੀ ਜਾਨ ਲੈ ਲਈ। ਜਦਕਿ ਕੁਝ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਹਾਦਸੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਦਿਲ ਦਹਿਲਾ ਦੇਣ ਵਾਲੀਆਂ ਹਨ। ਖੁਸ਼ੀ-ਖੁਸ਼ੀ ਜਾ ਰਹੇ ਯਾਤਰੀਆਂ ਨੂੰ ਕੀ ਪਤਾ ਸੀ ਕਿ ਪਲਾਂ ਵਿਚ ਹੀ ਉਨ੍ਹਾਂ ਨਾਲ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ।

ਦੱਸ ਦਈਏ ਕਿ ਟੈਂਪੂ ਟਰੈਵਲਰ ਰਾਤ ਨੂੰ 26 ਯਾਤਰੀਆਂ ਨੂੰ ਲੈ ਕੇ ਦਿੱਲੀ ਤੋਂ ਰਵਾਨਾ ਹੋਇਆ ਸੀ। ਇਹ ਟੈਂਪੂ ਟਰੈਵਲਰ ਰੁਦਰਪ੍ਰਯਾਗ ਸ਼ਹਿਰ ਤੋਂ ਪੰਜ ਕਿਲੋਮੀਟਰ ਅੱਗੇ ਬਦਰੀਨਾਥ ਹਾਈਵੇਅ 'ਤੇ ਰੈਤੋਲੀ ਨੇੜੇ ਅਲਕਨੰਦਾ ਨਦੀ 'ਚ ਡਿੱਗ ਗਿਆ। ਫਿਲਹਾਲ ਹਾਦਸੇ ਦਾ ਕਾਰਨ ਡਰਾਈਵਰ ਦੀ ਨੀਂਦ ਲੈਣਾ ਦੱਸਿਆ ਜਾ ਰਿਹਾ ਹੈ। ਸ਼ਾਇਦ ਗੱਡੀ ਵੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ਨਾਲ ਪੈਰਾਪੈਟ ਟੁੱਟ ਕੇ 250 ਮੀਟਰ ਹੇਠਾਂ ਡਿੱਗ ਗਿਆ।

ਗੱਡੀ ਵਿੱਚ ਤਿੰਨ ਡਰਾਈਵਰਾਂ ਸਮੇਤ 26 ਲੋਕ ਸਵਾਰ ਸਨ। ਸੱਤ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਏਮਜ਼ ਲਿਜਾਇਆ ਗਿਆ। ਬਾਕੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਰੁਦਰਪ੍ਰਯਾਗ ਜ਼ਿਲੇ 'ਚ ਵਾਪਰੇ ਇਸ ਹਾਦਸੇ ਨੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੀਵਨ ਭਰ ਦਾ ਦਰਦ ਦਿੱਤਾ ਹੈ। ਗੱਡੀ ਡਿੱਗਦੇ ਹੀ ਸਵਾਰੀਆਂ ਵਿੱਚ ਰੌਲਾ ਪੈ ਗਿਆ। ਯਾਤਰੀ ਮਦਦ ਲਈ ਚੀਕਦੇ ਰਹੇ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਆਫ਼ਤ ਪ੍ਰਬੰਧਨ, ਡੀਡੀਆਰਐਫ ਅਤੇ ਹੋਰ ਟੀਮਾਂ ਮੌਕੇ 'ਤੇ ਬਚਾਅ ਕਾਰਜ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਰੇਲਵੇ ਲਾਈਨ 'ਤੇ ਕੰਮ ਕਰਦੇ ਤਿੰਨ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਟੈਂਪੋ ਟਰੈਵਲਰ ਦੇ ਹਾਦਸੇ ਦਾ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 

ਸਥਾਨਕ ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਮੈਡੀਕਲ ਸੈਂਟਰ ਭੇਜਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

Related Post