ਕਰਜ਼ੇ ਦੇ ਭਾਰ ਨਾਲ ਦੱਬਿਆ ਪੰਜਾਬ, ਪੰਜਾਬ ਸਰਕਾਰ ਖਰੀਦੇਗੀ ਜਹਾਜ਼ !
Punjab News: ਪੰਜਾਬ ਪੁਲਿਸ ਆਏ ਦਿਨ ਨਵੀਂ ਤੋਂ ਨਵੀਂ ਸੁਰਖੀ ਬਟੋਰ ਰਹੀ ਹੈ ਅਜੇ ਪਹਿਲੇ ਵਿਵਾਦ ਖ਼ਤਮ ਨਹੀਂ ਹੋਏ ਅਤੇ ਹੁਣ ਇੱਕ ਹੋਰ ਵੱਡੇ ਵਿਵਾਦ ਵਿੱਚ ਫਸ ਗਈ ਹੈ।
Punjab News: ਪੰਜਾਬ ਪੁਲਿਸ ਆਏ ਦਿਨ ਨਵੀਂ ਤੋਂ ਨਵੀਂ ਸੁਰਖੀ ਬਟੋਰ ਰਹੀ ਹੈ ਅਜੇ ਪਹਿਲੇ ਵਿਵਾਦ ਖ਼ਤਮ ਨਹੀਂ ਹੋਏ ਅਤੇ ਹੁਣ ਇੱਕ ਹੋਰ ਵੱਡੇ ਵਿਵਾਦ ਵਿੱਚ ਫਸ ਗਈ ਹੈ। ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਅਕਸਰ ਪੋਲ ਖੋਲ੍ਹਣ ਵਾਲੇ ਆਰਟੀਆਈ ਐਕਟੀਵਿਸਟ ਮਾਣਕ ਗੋਇਲ ਨੂੰ ਆਪਣੇ ਇੱਕ ਕੀਤੇ ਟਵੀਟ ਨੂੰ ਡਿਲੀਟ ਕਰਨ ਦੀ ਧਮਕੀ ਦਿੱਤੀ ਹੈ। ਇਹ ਧਮਕੀ ਵੀ ਪੰਜਾਬ ਪੁਲਿਸ ਨੇ ਟਵੀਟ ਰਾਹੀਂ ਹੀ ਦਿੱਤੀ ਹੈ।
ਦੱਸ ਦਈਏ ਕਿ ਅੱਜ ਸਵੇਰੇ ਮਾਣਿਕ ਗੋਇਲ ਨੇ ਇੱਕ ਟਵੀਟ ਕੀਤਾ ਸੀ ਕਿ ਪੰਜਾਬ ਸਰਕਾਰ ਇੱਕ ਛੇ ਸੀਟਾਂ ਵਾਲਾ ਜਹਾਜ਼ ਖਰੀਦ ਰਹੀ ਹੈ, ਗੋਇਲ ਨੇ ਪੰਜਾਬ ਸਰਕਾਰ ਦੀ ਈ ਟੈਂਡਰਿੰਗ ਵਾਲੀ ਵੈਬਸਾਈਟ ਤੋਂ ਇੱਕ ਡਾਕੂਮੈਂਟ ਨੂੰ ਲੈ ਕੇ ਜਦ ਟਵੀਟ ਕੀਤਾ ਤਾਂ ਕੁਝ ਸਮੇਂ ਬਾਅਦ ਪੰਜਾਬ ਪੁਲਿਸ ਨੇ ਵੀ ਇੱਕ ਟਵੀਟ ਕਰ ਦਿੱਤਾ, ਜਿਸ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਕਿ ਜਿਹੜਾ ਟਵੀਟ ਕੀਤਾ ਗਿਆ 'ਡਾਕੂਮੈਂਟ' ਹੈ, ਉਹ ਡਾਕੂਮੈਂਟ ਖੁਫੀਆ ਅਤੇ ਸਿਕਿਉਰਿਟੀ ਨਾਲ ਸਬੰਧਤ ਡਾਕੂਮੈਂਟ ਹੈ ਅਤੇ ਇਹ ਲੈਟਰ ਸੂਬੇ ਤੇ ਸੂਬੇ ਦੇ ਕਾਰਜਕਾਰੀ ਲਈ ਖਤਰਾ ਹੈ। ਇਸ ਨੂੰ ਡਿਲੀਟ ਕੀਤਾ ਜਾਣਾ ਚਾਹੀਦਾ ਹੈ।
ਮਾਣਿਕ ਗੋਇਲ ਨੇ ਕਿਹਾ ਕਿ ਜਿਹੜਾ ਡਾਕੂਮੈਂਟ ਪਬਲਿਕ ਡੋਮੇਨ ਤੇ ਹੈ, ਉਹ ਸੀਕਰੇਟ ਕਿਵੇਂ ਹੋ ਸਕਦਾ ਹੈ ਅਤੇ ਇਸ ਟੈਂਡਰ ਵਾਲੇ ਦਸਤਾਵੇਜ਼ ਨਾਲ ਸਟੇਟ ਨੂੰ ਕਿਵੇਂ ਖਤਰਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਸਲ ਇੱਕ ਜਹਾਜ ਅਰਵਿੰਦ ਕੇਜਰੀਵਾਲ ਵਾਸਤੇ ਖਰੀਦਿਆ ਜਾ ਰਿਹਾ ਹੈ ਅਤੇ ਜਦ ਮੈਂ ਇਸ ਗੱਲ ਤੋਂ ਪਰਦਾ ਚੁੱਕਿਆ ਤਾਂ ਪੂਰੇ ਹਿੰਦੁਸਤਾਨ ਵਿੱਚ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਹਨ ਕਿ ਕਿਸ ਤਰ੍ਹਾਂ ਪੰਜਾਬ ਦਾ ਸਰਮਾਇਆ ਅਰਵਿੰਦ ਕੇਜਰੀਵਾਲ ਉਜਾੜ ਰਹੇ ਹਨ ਅਤੇ ਮੇਰੇ ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਟਵੀਟ ਨੂੰ ਤੁਰੰਤ ਡਿਲੀਟ ਕੀਤਾ ਜਾਵੇ ਤਾਂ ਜੋ ਵਿਰੋਧੀਆਂ ਨੂੰ ਇਹ ਜਵਾਬ ਦਿੱਤਾ ਜਾ ਸਕੇ ਕਿ ਇਹ ਦਸਤਾਵੇ ਝੂਠੇ ਸਨ ਅਤੇ ਤਾਂ ਹੀ ਡਿਲੀਟ ਕੀਤੇ ਗਏ ਹਨ।