RSS ਆਗੂ ਦੇ ਬਿਆਨ ਨਾਲ ਸਿਆਸਤ 'ਚ ਆਇਆ 'ਭੂਚਾਲ', ਕਿਹਾ- ਹੰਕਾਰੀਆਂ ਨੂੰ ਭਗਵਾਨ ਰਾਮ ਨੇ 241 'ਤੇ ਹੀ ਰੋਕਿਆ

ਆਰਐਸਐਸ ਆਗੂ ਇੰਦਰੇਸ਼ ਕੁਮਾਰ ਨੇ ਭਾਜਪਾ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ 'ਹੰਕਾਰੀ ਹੋਣ ਵਾਲਿਆਂ ਨੂੰ ਭਗਵਾਨ ਰਾਮ ਨੇ 241 'ਤੇ ਹੀ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇੰਡੀਆ ਗਠਜੋੜ ਉੱਤੇ ਵੀ ਨਿਸ਼ਾਨਾਂ ਸਾਧਿਆ ਤੇ ਕਿਹਾ ਰਾਮ ਨੇ ਸਾਰਿਆਂ ਨੂੰ ਇਨਸਾਫ਼ ਦਿੱਤਾ ਹੈ।

By  Dhalwinder Sandhu June 14th 2024 12:42 PM -- Updated: June 14th 2024 01:21 PM

Indresh Kumar on BJP: ਆਰਐਸਐਸ ਦੇ ਆਗੂ ਇੰਦਰੇਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜਿਹੜੀ ਪਾਰਟੀ ਰਾਮ ਦੀ ਪੂਜਾ ਕਰਦੀ ਸੀ, ਉਹ ਹੰਕਾਰੀ ਹੋ ਗਈ ਹੈ, ਅਜਿਹੇ 'ਚ 2024 ਦੀਆਂ ਲੋਕ ਸਭਾ ਚੋਣਾਂ 'ਚ ਇਹ ਸਭ ਤੋਂ ਵੱਡੀ ਪਾਰਟੀ ਬਣ ਗਈ, ਪਰ ਜਿਸ ਪਾਰਟੀ ਨੂੰ ਪੂਰਨ ਬਹੁਮਤ ਮਿਲਣਾ ਚਾਹੀਦਾ ਸੀ, ਉਸ ਨੂੰ ਭਗਵਾਨ ਰਾਮ ਨੇ ਹੰਕਾਰ ਕਾਰਨ 241 'ਤੇ ਹੀ ਰੋਕ ਦਿੱਤਾ ਹੈ। ਉਨ੍ਹਾਂ ਇੰਡੀਆ ਗਠਜੋੜ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਰਾਮ 'ਚ ਵਿਸ਼ਵਾਸ ਨਹੀਂ ਸੀ, ਉਨ੍ਹਾਂ ਨੂੰ ਇਕੱਠੇ ਹੋਣ ਦੇ ਬਾਵਜੂਦ ਵੀ ਭਗਵਾਨ ਨੇ 234 ਸੀਟਾ 'ਤੇ ਹੀ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਨਿਆਂ ਬਹੁਤ ਸੱਚਾ ਅਤੇ ਬਹੁਤ ਆਨੰਦਦਾਇਕ ਹੈ।

ਹੰਕਾਰੀ ਪਾਰਟੀ ਨੂੰ 241 'ਤੇ ਰੋਕਿਆ

ਇੰਦਰੇਸ਼ ਕੁਮਾਰ ਨੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਇੰਡੀਆ ਅਲਾਇੰਸ ਦੋਵਾਂ 'ਤੇ ਨਿਸ਼ਾਨਾ ਸਾਧਿਆ। ਹਾਲਾਂਕਿ ਉਨ੍ਹਾਂ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ। ਇੰਦਰੇਸ਼ ਕੁਮਾਰ ਨੇ ਕਿਹਾ, ਲੋਕਤੰਤਰ ਵਿੱਚ ਰਾਮਰਾਜ ਦਾ ਸੰਵਿਧਾਨ ਦੇਖੋ, ਭਗਤੀ ਪਾਰਟੀ ਹੰਕਾਰੀ ਹੋ ਗਈ, ਪ੍ਰਮਾਤਮਾ ਨੇ 241 'ਤੇ ਰੋਕ ਲਗਾ ਦਿੱਤੀ ਅਤੇ ਰਾਮ 'ਤੇ ਵਿਸ਼ਵਾਸ ਨਾ ਰੱਖਣ ਵਾਲਿਆਂ ਨੂੰ ਇਕੱਠੇ ਹੋ ਦੇ ਬਾਵਜੂਦ ਵੀ 234 'ਤੇ ਰੋਕ ਦਿੱਤਾ।

'ਰਾਮ ਨੇ ਸਾਰਿਆਂ ਨੂੰ ਇਨਸਾਫ ਦਿੱਤਾ'

ਇੰਦਰੇਸ਼ ਕੁਮਾਰ ਜੈਪੁਰ ਨੇੜੇ ਕਨੋਟਾ ਵਿਖੇ ਰਾਮਰਥ ਅਯੁੱਧਿਆ ਯਾਤਰਾ ਦਰਸ਼ਨ ਪੂਜਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਸ ਨੇ ਲੋਕਾਂ 'ਤੇ ਤਸ਼ੱਦਦ ਕੀਤਾ, ਰਾਮ ਜੀ ਨੇ ਉਸ ਨੂੰ ਕਿਹਾ ਕਿ ਪੰਜ ਸਾਲ ਆਰਾਮ ਕਰੋ, ਅਗਲੀ ਵਾਰ ਦੇਖਾਂਗੇ ਕਿ ਉਸ ਨਾਲ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਮ ਨੇ ਸਾਰਿਆਂ ਨੂੰ ਇਨਸਾਫ਼ ਦਿੱਤਾ ਹੈ, ਦਿੰਦੇ ਰਹੇ ਹਨ ਅਤੇ ਦਿੰਦੇ ਰਹਿਣਗੇ, ਰਾਮ ਹਮੇਸ਼ਾ ਇਨਸਾਫ਼ ਸੀ ਅਤੇ ਰਹੇਗਾ। ਇੰਦਰੇਸ਼ ਕੁਮਾਰ ਨੇ ਇਹ ਵੀ ਕਿਹਾ ਕਿ ਰਾਮ ਨੇ ਲੋਕਾਂ ਦੀ ਰੱਖਿਆ ਕੀਤੀ ਅਤੇ ਰਾਵਣ ਦਾ ਵੀ ਭਲਾ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਹਨੂੰਮਾਨ ਨੇ ਕਿਹਾ ਸੀ ਕਿ ਰਾਮ ਦਾ ਨਾਮ ਰਾਮ ਤੋਂ ਵੱਡਾ ਹੈ।

ਇਹ ਵੀ ਪੜੋ: ਸੁਖਜਿੰਦਰ ਰੰਧਾਵਾ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਦੋ ਵਿਧਾਇਕਾਂ ਦੇ ਅਸਤੀਫੇ ਬਾਕੀ 

Related Post