Punjab Toll Plazas: ਪੰਜਾਬ ਅੰਦਰ ਟੋਲ ਪਲਾਜ਼ਾ ਬੰਦ ਹੋਣ ਨਾਲ ਵੱਡਾ ਨੁਕਸਾਨ, ਹੁਣ ਤੱਕ 140 ਕਰੋੜ ਤੋਂ ਵੱਧ ਦਾ ਨੁਕਸਾਨ, ਜਾਣੋ ਕਿੱਥੇ ਕਿੰਨਾ ਹੋਇਆ ਘਾਟਾ

ਐਨਐਚਏਆਈ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਖੈਰ ਹੁਣ ਤੁਹਾਨੂੰ ਦੱਸਦੇ ਹਾਂ ਕਿਹੜੇ ਟੋਲ ਪਲਾਜ਼ਾ ’ਤੇ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹੈ।

By  Aarti July 3rd 2024 11:17 AM -- Updated: July 3rd 2024 12:01 PM

Punjab Toll Plazas: ਪੰਜਾਬ ਦੇ ਅੰਦਰ ਟੋਲ ਪਲਾਜਾ ਬੰਦ ਹੋਣ ਦੇ ਕਾਰਨ ਵੱਡਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਪੰਜਾਬ ’ਚ ਟੋਲ ਪਲਾਜਾ ਬੰਦ ਹੋਣ ਤੋਂ ਹੁਣ ਤੱਕ 140 ਕਰੋੜ 93 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਮਸਲੇ ਨੂੰ ਲੈ ਕੇ ਐਨਐਚਏਆਈ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਖੈਰ ਹੁਣ ਤੁਹਾਨੂੰ ਦੱਸਦੇ ਹਾਂ ਕਿਹੜੇ ਟੋਲ ਪਲਾਜ਼ਾ ’ਤੇ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹੈ। 

ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ’ਚ ਟੋਲ ਪਲਾਜਾ ਬੰਦ ਹੋਣ ਨਾਲ ਹਰ ਰੋਜ਼ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ। ਹੁਣ ਤੱਕ ਟੋਲ ਪਲਾਜ਼ਾ ਦੇ ਬੰਦ ਹੋਣ ਕਾਰਨ 9 ਕਰੋੜ 62 ਲੱਖ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਦਾ ਇਹ ਟੋਲ ਪਲਾਜ਼ਾ 9 ਫਰਵਰੀ ਤੋਂ 12 ਮਾਰਚ 2024 ਤੱਕ 32 ਦਿਨਾਂ ਦੇ ਲਈ ਬੰਦ ਰਿਹਾ ਹੈ ਉਸ ਤੋਂ ਬਾਅਦ 9 ਦਿਨ ਅਤੇ ਇਸ ਤੋਂ ਬਾਅਦ 4 ਦਿਨ ਅਤੇ ਹੁਣ 6 ਜੂਨ ਤੋਂ 21 ਜੂਨ ਤੱਕ ਬੰਦ ਰਿਹਾ ਹੈ। 

ਦੂਜਾ ਟੋਲ ਪਲਾਜ਼ਾ ਜਲੰਧਰ ਦਾ ਹੈ ਜੋ ਚੱਕ ਬਹਨਿਆ ਪਿੰਡ ’ਚ ਬਣਿਆ ਹੋਇਆ ਹੈ। ਇਸ ਟੋਲ ਪਲਾਜ਼ਾ ਤੋਂ ਹੁਣ ਤੱਕ 2 ਕਰੋੜ 34 ਲੱਖ ਰੁਪਏ ਦਾ ਨੁਕਸਾਨ ਹੋਇਆ। ਇਹ ਟੋਲ ਪਲਾਜ਼ਾ 2 ਜੂਨ 2024 ਤੋਂ 2 ਜੁਲਾਈ 2024 ਤੱਕ ਬੰਦ ਚੱਲ ਰਿਹਾ ਹੈ। 


ਤੀਜਾ ਟੋਲ ਪਲਾਜਾ ਲੁਧਿਆਣਾ ਦਾ ਹੈ ਜੋ ਕਿ ਲਾਡੋਵਾਲ ਟੋਲ ਪਲਾਜਾ ਹੈ। ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ। ਇਸਦੀ ਇੱਕ ਦਿਨ ਦੀ ਕਮਾਈ ਇੱਕ ਕਰੋੜ 7 ਲੱਖ ਰੁਪਏ ਹੈ ਅਤੇ ਹੁਣ ਤੱਕ 24 ਕਰੋੜ 69 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ। ਇਹ ਟੋਲ ਪਲਾਜਾ 12 ਫਰਵਰੀ ਤੋਂ 22 ਫਰਵਰੀ ਤੱਕ ਬੰਦ ਰਿਹਾ ਜਿਸ ’ਚ 6 ਕਰੋੜ 99 ਲੱਖ ਦਾ ਨੁਕਸਾਨ ਹੋਇਆ ਅਤੇ ਹੁਣ ਵੀ ਇਸ ਟੋਲ ਪਲਾਜਾ ਬੰਦ ਚੱਲ ਰਿਹਾ ਹੈ। 

ਚੌਥਾ ਟੋਲ ਪਲਾਜਾ ਅੰਬਾਲਾ ’ਚ ਗਾਗਰ ਟੋਲ ਪਲਾਜਾ ਹੈ ਜੋ ਕਿਸੇ ਪ੍ਰਦਰਸ਼ਨ ਦੇ ਕਾਰਨ ਲਗਾਤਾਰ ਬੰਦ ਚੱਲ ਰਿਹਾ ਹੈ। ਇਸ ’ਚ ਹਰ ਰੋਜ਼ 74 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਹੁਣ ਤੱਕ 104 ਕਰੋੜ 28 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ। 

ਖੈਰ ਜੇਕਰ ਸਾਰੇ ਟੋਲ ਪਲਾਜ਼ਾ ਨੂੰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹੁਣ ਤੱਕ ਐਨਐਚਏਆਈ ਨੂੰ 140 ਕਰੋੜ 93 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। 

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਐਨਐਚਏਆਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਕਿ ਟੋਲ ਪਲਾਜਾ ਦੇ ਬੰਦ ਹੋਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ। 

ਇਹ ਵੀ ਪੜ੍ਹੋ: Pathankot News : ਪਠਾਨਕੋਟ 'ਚ 3 ਸ਼ੱਕੀਆਂ ਦੀ ਤਸਵੀਰ ਵਾਇਰਲ, ਪੁਲਿਸ ਵੱਲੋਂ ਜਾਂਚ ਸ਼ੁਰੂ

Related Post