ਜਲਦ ਆਵੇਗਾ 'RRR' ਦਾ ਸੀਕਵਲ ; ਰਾਜਾਮੌਲੀ ਨੇ ਗੋਲਡਨ ਗਲੋਬ ਐਵਾਰਡਜ਼ 'ਚ ਕੀਤੀ ਪੁਸ਼ਟੀ
RRR Sequel: ਮਸ਼ਹੂਰ ਫਿਲਮ ਨਿਰਦੇਸ਼ਕ ਐਸਐਸ ਰਾਜਾਮੌਲੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ 'RRR' ਨੇ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖੀ ਹੈ। ਫਿਲਮ ਦੇ ਗੀਤ 'ਨਾਟੂ ਨਾਟੂ' ਨੂੰ ਗੋਲਡਨ ਗਲੋਬ ਐਵਾਰਡਜ਼ 2023 'ਚ ਸਰਵੋਤਮ ਗੀਤ ਦਾ ਪੁਰਸਕਾਰ ਦਿੱਤਾ ਗਿਆ ਹੈ। ਹੁਣ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਲਈ ਇਕ ਹੋਰ ਖੁਸ਼ਖਬਰੀ ਹੈ। ਇਸ ਫਿਲਮ ਦਾ ਸੀਕਵਲ ਜਲਦ ਹੀ ਆਉਣ ਵਾਲਾ ਹੈ। ਇਸ ਇੰਟਰਨੈਸ਼ਨਲ ਐਵਾਰਡ ਫੰਕਸ਼ਨ 'ਚ ਖ਼ੁਦ ਐੱਸ.ਐੱਸ.ਰਾਜਮੌਲੀ ਨੇ ਇਕ ਇੰਟਰਵਿਊ ਦੌਰਾਨ ਫਿਲਮ ਦੇ ਸੀਕਵਲ ਦੀ ਪੁਸ਼ਟੀ ਕੀਤੀ ਹੈ।
ਗੋਲਡਨ ਗਲੋਬ ਐਵਾਰਡਜ਼ ਦੇ ਰੈੱਡ ਕਾਰਪੇਟ 'ਤੇ 'RRR' ਦੇ ਸੀਕਵਲ ਬਾਰੇ ਗੱਲ ਕਰਦੇ ਹੋਏ ਰਾਜਾਮੌਲੀ ਨੇ ਇਹ ਵੀ ਦੱਸਿਆ ਕਿ ਇਸ ਦੀ ਸਕ੍ਰਿਪਟ 'ਤੇ ਕੰਮ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਕ੍ਰਿਪਟ ਅਜੇ ਲਿਖੀ ਜਾ ਰਹੀ ਹੈ। ਫਿਲਮ ਦੇ ਸੀਕਵਲ ਦੀ ਪੁਸ਼ਟੀ ਕਰਦੇ ਹੋਏ ਰਾਜਾਮੌਲੀ ਨੇ ਕਿਹਾ, 'ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਨੂੰ ਲੋਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ। ਉਦੋਂ ਹੀ ਸਾਨੂੰ ਇਸ ਫਿਲਮ ਦਾ ਸੀਕਵਲ ਬਣਾਉਣ ਦਾ ਵਿਚਾਰ ਆਇਆ।
ਰਾਜਾਮੌਲੀ ਨੇ ਅੱਗੇ ਕਿਹਾ ਕਿ ਫਿਲਮ ਨੂੰ ਪੱਛਮ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਕੁਝ ਹਫ਼ਤੇ ਪਹਿਲਾਂ ਮੈਂ ਆਪਣੇ ਪਿਤਾ ਅਤੇ ਆਪਣੇ ਚਚੇਰੇ ਭਰਾ ਨਾਲ ਇਸ ਬਾਰੇ ਚਰਚਾ ਕਰ ਰਿਹਾ ਸੀ। ਹਾਲਾਂਕਿ, ਜਦੋਂ ਤੱਕ ਸਕ੍ਰਿਪਟ ਪੂਰੀ ਨਹੀਂ ਹੋ ਜਾਂਦੀ, ਅਸੀਂ ਇਸ 'ਤੇ ਜ਼ਿਆਦਾ ਗੱਲ ਨਹੀਂ ਕਰ ਸਕਦੇ ਪਰ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। 'RRR' ਦੇ 'ਨਾਟੂ ਨਾਟੂ' ਨੇ ਗੋਲਡਨ ਗਲੋਬ ਐਵਾਰਡਜ਼ 2023 ਵਿੱਚ ਓਰੀਜਨਲ ਗੀਤ ਸ਼੍ਰੇਣੀ ਵਿੱਚ ਹਾਲੀਵੁੱਡ ਗਾਇਕਾ ਰਿਹਾਨਾ ਅਤੇ ਲੇਡੀ ਗਾਗਾ ਨੂੰ ਪਛਾੜਦੇ ਹੋਏ ਸਰਬੋਤਮ ਮੂਲ ਗੀਤ ਦਾ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ : ਕੜਾਕੇ ਦੀ ਠੰਢ ਨੇ ਉੱਤਰ ਭਾਰਤ ਠਾਰਿਆ, ਸੰਘਣੀ ਧੁੰਦ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ
ਦੱਸ ਦੇਈਏ ਕਿ 'RRR' ਪਿਛਲੇ ਸਾਲ ਮਾਰਚ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਮੁੱਖ ਭੂਮਿਕਾਵਾਂ ਵਿੱਚ ਹਨ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਅਲੂਰੀ ਸੀਤਾਰਾਮ ਰਾਜੂ ਅਤੇ ਕੁਮਾਰਮ ਭੀਮ ਦੇ ਮਜ਼ਬੂਤ ਕਿਰਦਾਰ ਨਿਭਾਏ। ਫਿਲਮ ਦੇ ਗੀਤ 'ਨਾਟੂ ਨਾਟੂ' 'ਤੇ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਧਮਾਕੇਦਾਰ ਡਾਂਸ ਕੀਤਾ।