Ropar ਹਾਦਸੇ ਮਾਮਲੇ ’ਚ ਵੱਡਾ ਅਪਡੇਟ; ਮਲਬੇ ਹੇਠਾਂ ਦੱਬੇ ਮਜ਼ਦੂਰਾਂ ’ਚੋਂ ਤਿੰਨ ਦੀ ਹੋਈ ਮੌਤ, ਇੱਕ ਮਜ਼ਦੂਰ ਦੀ ਭਾਲ ਜਾਰੀ

ਦੱਸ ਦਈਏ ਕਿ ਮਜ਼ਦੂਰਾਂ ਦੀ ਪਛਾਣ ਰਮੇਸ਼ ਫੋਰਮੈਨ, ਕਾਕਾ, ਸਾਹਿਲ, ਅਭਿਸ਼ੇਕ, ਨਿਜ਼ਾਮੀਨ ਵਜੋਂ ਹੋਈ ਹੈ ਅਤੇ ਸਾਰੇ ਮਜ਼ਦੂਰ ਪਿੰਡ ਕਲਸੀ, ਹਰਿਆਣਾ ਦੇ ਵਸਨੀਕ ਹਨ।

By  Aarti April 19th 2024 11:46 AM -- Updated: April 19th 2024 02:27 PM

Ropar lantern collapse Update: ਪੰਜਾਬ ਦੇ ਰੋਪੜ ਸ਼ਹਿਰ ਦੀ ਪ੍ਰੀਤ ਕਲੋਨੀ ਵਿੱਚ ਵੀਰਵਾਰ ਦੁਪਹਿਰ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਹੇਠ ਦੱਬੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਪੀਜੀਆਈ ਜੇਰੇ ਇਲਾਜ ਹੈ। ਇੱਕ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬਿਆ ਹੋਇਆ ਹੈ। 

ਦੇਰ ਸ਼ਾਮ ਸੱਤ ਵਜੇ ਪੰਜ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢਿਆ ਜਾ ਸਕਿਆ। ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਮਲਬੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ। ਮਲਬੇ ਹੇਠੋਂ ਕੱਢੇ ਗਏ ਦੋ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਵੀ ਮੌਤ ਹੋ ਗਈ, ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ। ਸਵੇਰ ਤੱਕ ਦੋ ਹੋਰ ਮਜ਼ਦੂਰਾਂ ਦੀ ਵੀ ਮੌਤ ਹੋ ਚੁੱਕੀ ਸੀ। ਇੱਕ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬਿਆ ਹੋਇਆ ਹੈ।

ਦੱਸ ਦਈਏ ਕਿ ਮਜ਼ਦੂਰਾਂ ਦੀ ਪਛਾਣ ਰਮੇਸ਼ ਫੋਰਮੈਨ, ਕਾਕਾ, ਸਾਹਿਲ, ਅਭਿਸ਼ੇਕ, ਨਿਜ਼ਾਮੀਨ ਵਜੋਂ ਹੋਈ ਹੈ ਅਤੇ ਸਾਰੇ ਮਜ਼ਦੂਰ ਪਿੰਡ ਕਲਸੀ, ਹਰਿਆਣਾ ਦੇ ਵਸਨੀਕ ਹਨ।

ਕਾਬਿਲੇਗੌਰ ਹੈ ਕਿ ਹਾਦਸਾ ਦੁਪਹਿਰ ਤਿੰਨ ਵਜੇ ਵਾਪਰਿਆ। ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ ਤਾਂ ਅਚਾਨਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ। ਮਜ਼ਦੂਰਾਂ ਨੂੰ ਕੱਢਣ ਦਾ ਕੰਮ ਦੇਰ ਰਾਤ ਤੱਕ ਜਾਰੀ ਰਿਹਾ। ਦੱਸਣਯੋਗ ਹੈ ਕਿ ਇਹ ਘਰ 1983 ਦਾ ਬਣਿਆ ਹੋਇਆ ਸੀ। 

ਇਹ ਵੀ ਪੜ੍ਹੋ: Lok Sabha Election 2024 Voting Phase 1 LIVE Update : ਬੰਗਾਲ 'ਚ ਹਿੰਸਾ ਨਾਲ ਪ੍ਰਭਾਵਿਤ ਵੋਟਿੰਗ; ਮਣੀਪੁਰ ’ਚ ਹਥਿਆਰਬੰਦ ਲੋਕ ਪੋਲਿੰਗ ਬੂਥ ਵਿੱਚ ਹੋਏ ਦਾਖਲ

Related Post